Jump to content
Sign in to follow this  
laalsingh

Brahamand ki acharaj katha

Recommended Posts

This is 15 mintutes out of 1 hour katha from Sant Singh Maskeen. There would be some mistakes, as i tried to type as i listened to katha, so bhul chuk maaf. Rest I will type when i continue listening it.

ਮਨੁੱਖ ਇੱਕ ਬੌਧਿਕ ਪ੍ਰਾਣੀ ਹੈ। ਥੋੜਾ ਜਿਹਾ ਵੀ ਦਿਮਾਗੀ ਤਲ ਤੇ ਜਿਉਣ ਵਾਲਾ ਮਨੁੱਖ ਇਸ ਪ੍ਰਸ਼ਨ ਤੋਂ ਬਚ ਨਹੀਂ ਸਕਦਾ ਕਿ ਜਗਤ ਕੀ ਹੈ, ਮੈਂ ਕੀ ਹਾਂ, ਆਏ ਕਿਥੋਂ ਹਾਂ, ਇਸ ਵਕਤ ਕਿੱਥੇ ਹਾਂ, ਸਾਡਾ ਅੰਤ ਕੀ ਹੈ? ਕਿਧਰੇ ਬਿਸ਼ਰਾਮ ਵੀ ਹੈ ਕਿ ਨਹੀਂ? ਜਿਤਨਾ ਅਧਿਕ ਕੋਈ ਬੌਧਿਕ ਤਲ ਤੇ ਜਿਉਣ ਵਾਲਾ ਮਨੁੱਖ ਹੋਵੇਗਾ, ਉਤਨਾ ਅਧਿਕ ਰੂਪ ਵਿੱਚ ਉਸਦੇ ਅੰਦਰ ਇਹ ਪ੍ਰਸ਼ਨ ਮਨੁੱਖ ਦੇ ਮਨ ਵਿੱਚ ਬਾਰ ਬਾਰ ਪੈਦਾ ਹੋਵੇਗਾ, ਹਰ ਵਕਤ ਪੈਦਾ ਹੋਵੇਗਾ।

ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥

ਆਏ ਕਿਥੋਂ ਹਾਂ ਔਰ ਇਹ ਜੋ ਸਭ ਕੁੱਝ ਆਇਆ ਹੈ, ਕੀ ਹੈ? ਟਿਕੇ ਹੋਏ ਕਿਥੇ ਹਾਂ? ਆਖਰ ਇਸਦਾ ਅੰਤ ਕੀ ਹੈ? ਪਹੁੰਚਣਾ ਕਿੱਥੇ ਹੈ?

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ, ਸਭ ਕੁੱਝ ਚੱਲ ਰਿਹਾ ਹੈ।

ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥

ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥

ਇੱਕ ਟਿਕਿਆ ਹੋਇਆ ਹੈ, ਨਿਹਚਲ ਹੈ। ਬਾਕੀ ਸਭ ਕੁੱਝ ਚੰਚਲ ਹੈ। ਚੱਲ ਰਿਹਾ ਹੈ, ਚੱਲ ਰਿਹਾ ਹੈ।

ਚੰਚਲ ਦੇ ਅਰਥ, ਚੱਲ ਰਿਹਾ ਹੈ, ਚੱਲ ਰਿਹਾ ਹੈ, ਚਲਾਏਮਾਨ ਹੈ।

ਜੋ ਨਹੀਂ ਚੱਲਦਾ, ਜੋ ਨਹੀਂ ਚੱਲਦਾ, ਉਸੇ ਨੂੰ ਕਹਿੰਦੇ ਨੇ ਨਿਹਚਲ, ਨਿਹਚਲ।

ਉਸ ਨਿਹਚਲ ਤੋਂ ਇਸ ਚੰਚਲਤਾ ਨੇ ਜਨਮ ਲਿਆ ਹੈ।

ਉਸ ਨਿਹਚਲਤਾ ਤੋਂ ਇਹ ਚਲਾਏਮਾਨ ਜਗਤ ਆਇਆ ਹੈ ਔਰ ਚਲਾਏਮਾਨ ਜਗਤ ਆ ਅੰਤ ਨਿਹਚਲ ਹੀ ਹੈ, ਟਿਕਾਣਾ ਨਿਹਚਲ ਹੀ ਹੈ।

ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥

ਉਸ ਨਿਹਚਲ ਤੋਂ ਇਸ ਚਲਾਏਮਾਨ ਜਗਤ ਦੀ ਯਾਤਰਾ ਕਿਵੇਂ ਆਰੰਭ ਹੋਈ? ਇਹ ਚੱਲਣਾ ਕਿਵੇਂ ਸੁਰੂ ਹੋਇਆ? ਕਦੋਂ ਸੁਰੂ ਹੋਇਆ?

ਇਸ ਦੀ ਜੋ ਰੂਪ ਰੇਖਾ ੫੦੦ ਸਾਲ ਪਹਿਲੇ ਧੰਨ ਗੁਰੂ ਨਾਨਕ ਦੇਵ ਜੀ ਨੇ ਚਿਤਰੀ, ਅੱਜ ਦੀ ਸਾਇੰਸ ਨਿਕਟ ਆ ਗਈ ਏ, ਸਹਿਮਤ ਹੋ ਗਈ ਏ, ਕਬੂਲ ਕਰ ਰਹੀ ਹੈ, ਪਰਵਾਨ ਕਰ ਰਹੀ ਏ।

ਕਹਿੰਦੇ ਸਨ ਕਿ ਵਿਗਿਆਨ ਜੈਸੇ ਜੈਸੇ ਉਨਤੀ ਕਰੇਗਾ, ਗਿਆਨ ਖਤਮ ਹੋ ਜਾਏਗਾ, ਧਰਮ ਖਤਮ ਹੋ ਜਾਏਗਾ। ਪਰ ਇਸ ਤੋਂ ਉਲਟ ਗੱਲ ਹੋ ਰਹੀ ਹੈ। ਸਾਇੰਸ ਜੈਸੇ ਜੈਸੇ ਉੱਨਤ ਹੋ ਰਹੀ ਹੈ, ਧਰਮ ਦੀ ਤਰਫ ਆ ਰਹੀ ਹੈ, ਪ੍ਰਭੂ ਦੀ ਤਰਫ ਆ ਰਹੀ ਹੈ, ਗਿਆਨ ਦੀ ਤਰਫ ਆ ਰਹੀ ਹੈ। ਚੰਦ ਦਹਾਕੇ ਪਹਿਲੇ ਕਹੇ ਗਏ ਇਹ ਵਾਕ ਕਿ ਵਿਗਿਆਨ ਜਿਸ ਦਿਨ ਚਰਮ ਸੀਮਾ ਤੇ ਪਹੁੰਚੇਗਾ, ਭਗਵਾਨ ਦੀ ਹੋਂਦ ਨਹੀਂ ਰਹੇਗੀ। ਸਾਇੰਸ ਜਿਸ ਦਿਨ ਸ਼ਿਖਰਤਾ ਨੂੰ ਛੂਹੇਗੀ, ਧਰਮ ਤਿਤਰ ਬਿਤਰ ਹੋ ਜਾਏਗਾ। ਪਰ ਹਾਲਾਤ ਇਸ ਤੋਂ ਬਿਲਕੁਲ ਉਲਟ ਹੋ ਗਏ। ਸਾਇੰਸ ਨੇ ਜਿਵੇਂ ਚਰਮ ਸੀਮਾ ਨੂੰ ਛੂਹਣਾ ਸੁਰੂ ਕੀਤਾ ਹੈ, ਵੈਸੇ ਧਰਮ ਨੂੰ ਕਬੂਲ ਕਰਨਾ ਸੁਰੂ ਕਰ ਦਿੱਤਾ ਹੈ। ੫੦੦ ਸਾਲ ਪਹਿਲੇ ਜੋ ਧੰਨ ਗੁਰੂ ਨਾਨਕ ਦੇਵ ਜੀ ਦੇ ਕੰਠ ਤੋਂ ਬ੍ਰਹਿਮੰਡ ਦੀ ਸਿਰਜਣਾ ਬਾਰੇ ਜਿਸ ਵੀਚਾਰ ਦਾ ਜਨਮ ਹੋਇਆ ਸੀ, ਅੱਜ ਉਸ ਵੀਚਾਰ ਦੇ ਪੜੋਸ ਵਿੱਚ ਆ ਗਈ ਸਾਇੰਸ। ਅੱਜ ਉਸ ਵਿਚਾਰ ਦੇ ਕੋਲ ਆ ਬੈਠੀ ਹੈ ਵਕਤ ਦੀ ਸਾਇੰਸ, ਵਕਤ ਦਾ ਵਿਗਿਆਨ, ਵਕਤ ਦੇ ਸਾਇੰਟਿਸਟ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ

ਅਰਬਦ ਨਰਬਦ ਧੁੰਧੂਕਾਰਾ ॥

ਅਨੰਤ ਸਮੇਂ ਤੱਕ ਜਿਸ ਨੂੰ ਨਾਪਿਆ ਨਹੀਂ ਜਾ ਸਕਦਾ, ਕਿਉਂਕਿ ਸਮੇਂ ਨੂੰ ਨਾਪਣ ਦਾ ਢੰਗ ਹੈ, ਦਿਨ ਤੇ ਰਾਤ। ਤੇ ਦਿਨ ਰਾਤ ਹੈ ਹੀ ਨਹੀਂ ਸੀ। ਦਿਨ ਰਾਤ ਦਾ ਆਵਾਗਮਣ ਹੁੰਦਾ ਹੈ, ਸੂਰਜ ਕਰਕੇ। ਤੇ ਸੂਰਜ ਹੈ ਹੀ ਨਹੀਂ ਸੀ। ਇਹ ਸਿਆਹ, ਇੱਕ ਘੋਰ ਤਾਰੀਕੀ ਛਾਈ ਹੋਈ ਸੀ।

ਅੰਨਤ ਕਾਲ ਤੱਕ।

ਜਿਸ ਨੂੰ ਅੰਦਾਜਨ ਅੱਜ ਦੇ ਚਾਰ ਯੁੱਗਾਂ ਦੇ ਲਈ ਹੈ। ਮਹਾਰਾਜ ਕਹਿੰਦੇ ਨੇ,

ਤਾੜੀ ਲਾਈ ਸਿਰਜਣਹਾਰੈ ॥

ਲੱਖਾ ਸਾਲ ਤੱਕ ਅੰਧੇਰਾ ਹੀ ਅੰਧੇਰਾ ਸੀ, ਅੰਧਕਾਰ ਹੀ ਅੰਧਕਾਰ ਸੀ।

ਇੱਕ ਦਿਨ, ਕਹਿਣ ਦੀ ਭਾਸ਼ਾ ਵਿੱਚ ਕਹਾਂਗੇ ਇੱਕ ਦਿਨ, ਜਦਕਿ ਦਿਨ ਹੈ ਹੀ ਨਹੀਂ ਸੀ।

ਕਹਿਣ ਨੂੰ ਕਹਾਂਗੇ ਕਿ ਇੱਕ ਸਮੇਂ ਜਦਕਿ ਸਮਾਂ ਹੈ ਹੀ ਨਹੀਂ ਸੀ।

ਪਰ ਭਾਸ਼ਾ ਦੀ ਆਪਣੀ ਮਜਬੂਰੀ ਹੈ, ਕਹਿਣ ਦੀ ਆਪਣੀ ਮਜਬੂਰੀ ਹੈ। ਕਹਿਣ ਵਾਸਤੇ ਐਸਾ ਕਹਿਣਾ ਹੀ ਪੈਂਦਾ ਹੈ, ਕਿ ਇੱਕ ਦਿਨ, ਇੱਕ ਸਮੇਂ, ਇੱਕ ਵਕਤ ਐਸਾ ਹੋਇਆ, ਉਸੇ ਹੀ ਅੰਧਕਾਰ ਵਿੱਚ ਇੱਕ ਧਮਾਕਾ ਹੋਇਆ। ਇੱਕ ਧਮਾਕੇ ਸਹਿਤ ਧੁਨੀ ਨੇ ਜਨਮ ਲਿਆ। ਉਹ ਧੁਨੀ ਕੀ ਸੀ? ਗੁਰੂ ਨਾਨਕ ਕਹਿੰਦੇ ਨੇ, ਉਹ ਧੁਨ ਓੰਕਾਰ ਸੀ ਔਰ ਉਸ ਦਾ ਉਚਾਰਨ ਇਸ ਤਰਾਂ ਸੀ।

ਓਅੰਕਾਰ

ਫਿਰ ਕੀ ਹੋਇਆ?

ਅਰਬਦ ਨਰਬਦ ਧੁੰਧੂਕਾਰਾ ॥

ਧਰਣਿ ਨ ਗਗਨਾ ਹੁਕਮੁ ਅਪਾਰਾ ॥

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥

ਦਿਨ ਤੇ ਰਾਤ ਨਹੀਂ ਸੀ। ਸੂਰਜ ਤੇ ਚੰਦਰਮਾ ਨਹੀਂ ਸੀ। ਜਮੀਨ ਤੇ ਅਸਮਾਨ ਨਹੀਂ ਸੀ। ਅੰਧੇਰਾ ਹੀ ਅੰਧੇਰਾ ਸੀ। ਧਮਾਕਾ ਹੋਇਆ, ਓਅੰਕਾਰ ਨਾਮਕ ਧੁਨੀ ਦਾ। ਉਸੇ ਇੱਕ ਧੁਨੀ ਤੋਂ, ਉਸੇ ਇੱਕ ਕਵਾਓ ਤੋਂ,

ਕੀਤਾ ਪਸਾਉ ਏਕੋ ਕਵਾਉ ॥

ਤਿਸ ਤੇ ਹੋਏ ਲਖ ਦਰੀਆਉ ॥

ਲੱਖਾਂ ਸੂਰਜਾਂ ਦੇ ਦਰਿਆ ਚੱਲ ਪਏ, ਅਨੰਤ ਸੂਰਜਾਂ ਦਾ ਪਸਾਰਾ ਚੱਲ ਪਿਆ। ਇਤਨਾ ਚਾਨਣਾ ਹੋਇਆ, ਇਤਨਾ ਪ੍ਰਕਾਸ਼ ਹੋਇਆ। ਇੱਕ ਸੂਰਜ ਦੀ ਕਥਾ ਹੀ ਮਹਾਨ ਹੈ, ਇੱਕ ਸੂਰਜ ਦਾ ਪ੍ਰਕਾਸ਼ ਹੀ ਮਹਾਨ ਹੈ। ਅਰਬਾਂ ਖਰਬਾਂ ਸੂਰਜ ਤੇ ਉਹਨਾਂ ਸੂਰਜਾਂ ਤੋਂ ਪੈਦਾ ਹੋ ਰਹੇ ਹੋਰ ਸੂਰਜ। ਉਹਨਾਂ ਦੇ ਟੁਕੜੇ ਇੱਧਰ ਉਧਰ ਬਿਖਰਦੇ ਗਏ। ਜੈਸੇ ਕਿ ਇਹ ਵਿਗਿਆਨ ਕਹਿ ਰਿਹਾ ਹੈ, ਇਹ ਧਰਤੀ ਗ੍ਰਹਿ ਹੈ, ਸੂਰਜ ਦਾ। ਉਸਦਾ ਟੁਕੜਾ ਹੈ। ਅਨੰਤ ਗ੍ਰਹਿ ਚਾਰੋਂ ਪਾਸੇ ਫੈਲੇ ਕਿਉਂਕਿ ਅਨੰਤ ਸੂਰਜ ਹਨ।

ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ,

ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥

ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਵਾਕ ਹੈ,

ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ ॥

ਕੋਟਿ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰ ਜਲੇਸ ॥੧॥

ਇਹ ਜਿਹੜੇ ਟੁਕੜੇ ਨੇ, ਇਹ ਤਾਂ ਸ਼ੋਅਲੇ ਸਨ, ਇਹ ਤਾਂ ਅੱਗ ਸੀ। ਪ੍ਰਕਾਸ਼ ਤੋਂ ਆਏ ਮਹਾਨ ਪ੍ਰਕਾਸ਼ਮਈ ਇਹ ਟੁਕੜੇ। ਇਹਾ ਜੈਸੇ ਹੀ ਟੁੱਟੇ ਗੈਸ ਫੈਲ ਗਈ, ਧੁੰਧ ਫੈਲ ਗਈ, ਚਾਰੋਂ ਪਾਸੇ। ਸਮਾਂ ਪਾਕੇ ਇਹ ਗੈਸ ਠੰਡੀ ਹੋਈ। ਇਹ ਧੁੰਦ ਠੰਡੀ ਹੋਈ ਔਰ ਇਹ ਬਣੀ ਪਾਣੀ।

ਪਾਣੀ ਬਣਦੀ ਗਈ।

ਪਾਣੀ ਬਣਦੀ ਗਈ।

ਬਹੁਤ ਸਾਰੀ ਧੁੰਦ ਸੀ, ਬਹੁਤ ਫੈਲੀ ਹੋਈ ਸੀ। ਪਾਣੀ ਵਿਸਥਾਰ ਸਹਿਤ ਫੈਲਦਾ ਗਿਆ, ਫੈਲਦਾ ਗਿਆ। ਜੋ ਅੱਜ ਦੇ ਰੂਪ ਵਿਚ ਕਹਿ ਲਈਏ ਮਹਾਂਸਾਗਰ। ੩ ਹਿੱਸੇ ਪਾਣੀ, ੧ ਹਿੱਸਾ ਜਮੀਨ ਹੈ।

ਪਾਤਸਾਹ ਕਹਿੰਦੇ ਨੇ,

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥

ਇਸ ਤਰਾਂ ਚਾਰੋਂ ਪਾਸੇ ਪਾਣੀ ਹੀ ਪਾਣੀ। ਭਾਵੇਂ ਜਮੀਨ ਅਜੇ ਪੂਰੀ ਠੰਡੀ ਤਾਂ ਨਹੀਂ ਸੀ ਹੋਈ, ਅਜੇ ਗਰਮਾਹਟ ਸੀ। ਅਜੇ ਵੀ ਧਰਤੀ ਦੇ ਥੱਲੇ ਲਾਵੇ ਚੱਲ ਰਹੇ ਨੇ। ਬੇਸ਼ੁਮਾਰ ਜਗ੍ਹਾ ਤੇ ਸਾਗਰ ਦੇ ਥੱਲੇ ਵੀ ਲਾਵੇ ਚੱਲ ਰਹੇ ਨੇ। ਪੂਰਨ ਤੌਰ ਵਿੱਚ ਅਜੇ ਵੀ ਇਹ ਸ਼ਾਂਤ ਨਹੀ ਹੋਈ। ਆਖਰ ਇਸੇ ਪਾਣੀ ਵਿੱਚ ਪਹਿਲਾ ਜੀਵਾਨ ਵਿਕਸਤ ਹੋਇਆ। ਠੀਕ ਕਹਿੰਦੇ ਨੇ ਸਾਡੇ ਸਨਾਤਨੀ ਰਿਸ਼ੀ ਕਿ ਪਹਿਲਾ ਅਵਤਾਰ ਮੱਛ ਹੈ, ਕੱਛ ਹੈ। ਮੱਛਲੀਆਂ, ਕੱਛੂਏ। ਇਹ ਜੀਵਨ ਆਲਮੇ ਵਜੂਦ ਵਿੱਚ ਆਇਆ ਔਰ ਸਹਿਜੇ ਸਹਿਜੇ ਇਹ ਜੀਵਨ ਵਿਕਸਤ ਹੁੰਦਾ ਗਇਆ। ਜਿਸਨੇ ਵਿਕਾਸ ਦੀ ਚਰਮ ਸੀਮਾ ਨੂੰ ਛੁਇਆ ਅਤੇ ਪਾਣੀ ਤੋਂ ਬਾਹਰ ਨਿਕਲਿਆ ਅਤੇ ਸਹਿਜੇ ਸਹਿਜੇ ਜਮੀਨ ਵਿੱਚ ਰਹਿਣ ਦੀ ਉਸਦੀ ਆਦਤ ਬਣਦੀ ਗਈ। ਇਹੀ ਜੀਵਨ ਪੰਛੀ ਬਣੇ, ਇਹੀ ਜੀਵਨ ਪਸ਼ੂ ਬਣੇ।

ਜੈਸੇ ਧੁਨੀ ਤੋਂ, ਧਮਾਕੇ ਤੋਂ, ਆਵਾਜ ਤੋਂ ਅਨੰਤ ਸੂਰਜ ਤੇ ਸੂਰਜਾਂ ਤੋਂ ਅਨੰਤ ਟੁਕੜੇ ਪਿ੍ਥਵੀ ਦੇ ਔਰ ਗੈਸ ਠੰਢੀ ਹੋ ਕੇ ਪਾਣੀ ਬਣੀ, ਇਹ ਸਹਿਜੇ ਸਹਿਜੇ ਪ੍ਰਕਾਰਤਿਕ ਵਿਕਾਸ ਚਲਦਾ ਰਿਹਾ। ਇਸੇ ਪਾਣੀ ਵਿੱਚ ਜੀਵਨ ਬਣਿਆ, ਜਿਸਨੂੰ ਮੱਛ, ਕੱਛ ਆਖਿਆ।

ਇਹ ਵਿਕਾਸ ਕਰਦੇ ਗਏ ਅਤੇ ਇਹਨਾਂ ਨੂੰ ਜਮੀਨ ਤੇ, ਖੁਸ਼ਕੀ ਤੇ ਰਹਿਣ ਦੀ ਇੱਕ ਦਿਨ ਜਾਚ ਆ ਗਈ ਔਰ ਇਹ ਪੰਛੀ ਬਣੇ। ਇਹ ਪਸ਼ੂ ਬਣੇ। ਪਸ਼ੂਆਂ ਦਾ ਵਿਕਾਸ ਹੁੰਦਾ ਰਿਹਾ, ਪੰਛੀਆਂ ਦਾ ਵਿਕਾਸ ਹੁੰਦਾ ਰਿਹਾ। ਪੰਛੀਆਂ ਨੇ ਜਿਸ ਵਿਕਾਸ ਦੀ ਸ਼ਿਖਰ ਨੂੰ ਛੂਇਆ, ਉਸਨੂੰ ਕਹਿੰਦੇ ਨੇ ਹੰਸ 'ਤੇ ਮੋਰ। ਪਸ਼ੂਆਂ ਨੇ ਜਿਸ ਵਿਕਾਸ ਸੀਮਾ ਨੂੰ ਛੂਇਆ, ਉਸਨੂੰ ਕਹਿੰਦੇ ਨੇ, ਗਊ, ਹਾਥੀ, ਘੋੜ ਇਤਆਦਿ।

Share this post


Link to post
Share on other sites

Join the conversation

You are posting as a guest. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
Sign in to follow this  

×
×
  • Create New...