Jump to content

Sikh Jagitri Manch Launched To Counter Naastic Attacks


SinghFauja

Recommended Posts

http://www.panthic.org/articles/5196

Published on January 1, 2010

SIKH JAGITRI MANCH LAUNCHED TO COUNTER NAASTIC ATTACKS

JathedarJoginderSinghRakba.jpg

Special Message from Giani Bhupinder Singh Boparai, Jathedar Joginder Singh Rakba (Shiromani Panth Akali Budha Dal) and others on the announcement of 'Sikh Jagitri Manch' organization.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

ਗੁਰੂ ਪਿਆਰੇ ਖਾਲਸਾ ਜੀਓ ਅੱਜ ਸਿੱਖ ਕੌਮ ਬਹੁਤ ਹੀ ਸੰਕਟ ਮਈ ਦੌਰ ਵਿਚੋਂ ਗੁਜਰ ਰਹੀ ਹੈ । ਇੱਕ ਪਾਸੇ ਹਿੰਦੂਵਾਦੀ ਰਾਜਸੀ ਗਲਬਾ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ । ਦੂਜੇ ਪਾਸੇ ਦੇਹਧਾਰੀ ਗੁਰੂ ਡੰਮ ਦਾ ਤੰਦੂਆ ਜਾਲ ਕੌਮ ਨੂੰ ਨਿਗਲਨ ਦਾ ਯਤਨ ਕਰ ਰਿਹਾ ਹੈ । ਦਾਜ ਪ੍ਰਥਾ, ਭਰੂਣ ਹੱਤਿਆ, ਨਸੇ ਅਤੇ ਵੱਧ ਰਿਹਾ ਪੱਤਿਤਪੁਣਾ ਆਦਿ ਅਨੇਕ ਸਮਾਜਿਕ, ਆਰਥਿਕ, ਰਾਜਨੀਤਿਕ ਸਮੱਸਿਆਵਾਂ ਦੀ ਦਲ-ਦਲ ਵਿੱਚ ਦਿਨੋ-ਦਿਨ ਕੌਮ ਨਿਘਰ ਰਹੀ ਹੈ । ਜੇਕਰ ਸਿੱਖ ਸਿਧਾਂਤਕ ਨਜ਼ਰੀਏ ਤੋ ਦੇਖੀਏ ਤਾਂ ਬਿਨਾਂ ਸੱਕ ਸਾਡੀ ਕੌਮ ਕ੍ਰਮ -ਕਾਂਡਾਂ ਵਿੱਚ ਗ੍ਰਸੀ ਹੋਈ ਹੈ ।

ਜਾਣੇ ਅਣਜਣੇ ‘ਬਿਪਰਨ ਕੀ ਰੀਤ’ ਦੇ ਬਹੁਤ ਸਾਰੇ ਤੱਤਾਂ ਨਾਲ ਸਾਡੀ ਗੂੜ੍ਹੀ ਸਾਂਝ ਪੈ ਚੁਕੀ ਹੈ । ਅਸੀਂ ਗੁਰੂ ਦੇ ਦਰਸਾਏ ਮਾਰਗ ਤੋ ਦੂਰ ਹੁੰਦੇ ਜਾ ਰਹੇ ਹਾਂ ।ਸਾਡੀ ਕੌਮ ਵਿਚਲੀ ਧੜੇ-ਬੰਦੀ ਸਿਧੇ ਅਸਿਧੇ ਢੰਗ ਨਾਲ ਧਾਰਮਿਕ ਸੰਸ਼ਥਾਵਾਂ,ਸੰਪਰਦਾਵਾਂ ਅਤੇ ਜਥੇਬੰਦੀਆਂ ਨੂੰ ਆਪਣੇ-ਆਪਣੇ ਹਿਤ ਵਿੱਚ ਵਰਤਨ ਤੋ ਗਰੇਜ ਨਹੀਂ ਕਰਦੀ । ਜਿਥੋਂ ਤੱਕ ਉਪਰੋਤਕ ਕਮਜੋਰੀਆਂ ਦਾ ਸੁਆਲ ਹੈ, ਇਹਨਾਂ ਕਮਜੋਰੀਆਂ ਬਾਰੇ ਸਾਨੂੰ ਲਿਖਣਾ ਚਾਹੀਦਾ ਹੈ, ਤਾਂ ਕਿ ਕੌਮ ਨੂੰ ਜਾਗ੍ਰਿਤ ਕੀਤਾ ਜਾ ਸਕੇ, ਪਰ ਇਹਨਾਂ ਕਮਜੋਰੀਆਂ ਦੀ ਆੜ ਵਿੱਚ ਗੁਰਬਾਣੀ ਅਤੇ ਗੁਰ ਇਤਹਾਸ ਦੀ ਨਿੰਦਿਆ ਕਰਨੀ ਅੱਤ ਹੀ ਘਣਾਉਣੀ ਕਾਰਵਾਈ ਹੈ । ਪਰ ਅੱਜ ਦੇ ਸਿੱਖ ਸਮਾਜ ਵਿੱਚ ਇਹੋ ਜਿਹੇ ਲੋਕਾਂ ਦਾ ਕਾਫੀ ਬੋਲਬਾਲਾ ਹੈ । ਜਿਨ੍ਹਾਂ ਵਿੱਚ ਪ੍ਰਮੁਖ ਤੌਰ ਤੇ ਜੋਗਿੰਦਰ ਸਿੰਹੁ ਸਪੋਕਸਮੈਨ, ਇੰਦਰ ਸਿੰਹੁ ਘੱਗਾ, ਸੁਖਵਿੰਦਰ ਸਿੰਹੁ, ਗੁਰਬਖਸ਼ ਸਿੰਹੁ ਕਾਲਾ ਅਫਗਾਨਾ, ਦਰਸਨ ਸਿੰਘ ਰਾਗੀ ਆਦਿ । ਇਹ ਆਪਣੇ ਆਪ ਨੂੰ ਬਹੁਤ ਵੱਡੇ ਪੰਥ ਦਰਦੀ ਹੋਣ ਦਾ ਨਾਟਕ ਕਰਦੇ ਹਨ । ਸਾਫ ਦਿਲ ਭੋਲੇ ਭਾਲੇ ਸਿੱਖ ਸਮਾਜ ਦੀ ਹਮਦਰਦੀ ਪ੍ਰਪਤ ਕਰਨ ਲਈ ਇਹ ਆਪਣੇ ਆਪ ਨੂੰ ਜਥੇਦਾਰਾ ਦੇ ਅਨਿਆਂ ਦੇ ਸ਼ਿਕਾਰ ਹੋਣ ਦਾ ਰੋਣਾ ਰੋਂਦੇ ਹਨ,ਪਰ ਅਸਲ ਵਿੱਚ ਇਹ ਸਿਰਫ ਸਿੱਖ ਵਿਰੋਧੀ ਲਾਬੀ ਦੇ ਹੱਥ ਠੋਕੇ ਹੀ ਹਨ। ਜਿਹਨਾਂ ਦਾ ਕੰਮ ਕੌਮ ਵਿੱਚ ਸੰਕੇ ਅਤੇ ਵਿਵਾਦ ਪੈਦਾ ਕਰਕੇ ਕੌਮ ਨੂੰ ਨੁਕਸਾਨ ਪਹੁਚਾਉਣਾ ਹੀ ਹੈ। ਇਸ ਲਈ ਇਹ ਲੋਕ ‘ਭਾਈ ਬਾਲੇ ਦੀ ਜਨਮਸਾਖੀ’, ਮਹਿਮਾ ਪ੍ਰਕਾਸ਼,ਗੁਰ ਪ੍ਰਤਾਪ ਸੂਰਜ ਆਦਿ ਗ੍ਰੰਥਾ ਨੂੰ ਮਨਘੜਤ ਕਹਾਣੀਆ ਦੀਆਂ ਕਿਤਾਬਾ ਕਹਿੰਦੇ ਭੋਰਾ ਵੀ ਸ਼ਰਮ ਮਹਿਸ਼ੂਸ ਨਹੀ ਕਰਦੇ। ਹਰਜਿੰਦਰ ਸਿੰਹੁ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੱਤੀ ਤਵੀ ਤੇ ਬੈਠ ਕੇ ਸਹੀਦੀ ਪ੍ਰਾਪਤ ਕਰਨ ਦੀ ਘਟਨਾ ਤੋ ਇਨਕਾਰੀ ਹੈ । ਸ੍ਰੀ ਗੁਰੂ ਹਰਕ੍ਰਿਸਨ ਜੀ ਦੇ ਗੁੰਗੇ ਤੋ ਗੀਤਾ ਦੇ ਅਰਥ ਕਰਵਾਉਣ ਦੀ ਘਟਨਾ ਨੂੰ ਜਬਲੀਆ ਮਾਰਨੀਆ ਹੀ ਦੱਸਦਾ ਹੈ। ਇੱਕ ਗੈਰ ਸਿੱਖ ਆਰੀਆ ਸਮਾਜੀ ਹਰੀ ਰਤਨ ਯੁਕਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਨੂੰ ਬ੍ਰਹਮਣੀ ਰੀਤ ਦੱਸਦਾ ਹੋਇਆ ਸਾਨੂੰ ਅੰਮ੍ਰਿਤਧਾਰੀ ਸਿੰਘਾਂ ਨੂੰ ਨਸੀਹਤਾਂ ਦਿੰਦਾ ਹੈ।ਨਿਤਨੇਮ ਨੂੰ ਤੋਤਾ ਰਟਨ ਦਾ ਨਾਮ ਦੇਣ ਦੇ ਨਾਲ-ਨਾਲ ਸਾਡੀ ਅਰਦਾਸ ਨੂੰ ਬਦਲਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ।

ਉਪਰੋਤਕ ਬਹੁਤ ਸਾਰੀਆ ਮੰਦਭਾਗੀਆ ਗੱਲਾਂ ਤੋ ਇਲਾਵਾ ਇਹ ਆਪਣੇ ਅਕਾਂਵਾਂ ਦੇ ਇਸਾਰਿਆ ਤੇ ਸਾਡੀ ਵੱਖਰੀ ਦਿੱਖ ਨੂੰ ਮਿਟਾਉਣ ਲਈ ਪੂਰੀ ਤਰ੍ਹਾ ਸ਼ਰਗਰਮ ਹੋ ਚੁਕੇ ਹਨ। ਸ੍ਰੀ ਦਸਮ ਗ੍ਰੰਥ ਨੂੰ ਅਸ਼ਲੀਲ ਪੋਥੀ ਕਹਿਕੇ ਭੰਡਣ ਤੋ ਇਹਨਾਂ ਦਾ ਭਾਵ ੧੬੯੯ ਨੂੰ ਅੰਮ੍ਰਿਤ ਛਕਾਉਣ ਦੀ ਘਟਨਾ ਤੇ ਸੰਕਾ ਖੜਾ ਕਰਨਾ ਸੀ, ਕਿਉਕਿ ਅੰਮ੍ਰਿਤ ਛਕਾਉਣ ਸਮੇ ਪੜ੍ਹੀਆਂ ਜਾਂਦੀਆਂ ਪੰਜ ਬਾਣੀਆ ਵਿੱਚੋ ਤਿੰਨ ਬਾਣੀਆ ਸ੍ਰੀ ਦਸਮ ਗ੍ਰੰਥ ਵਿਚੋ ਪੜ੍ਹੀਆ ਜਾਂਦੀਆਂ ਹਨ।ਦੁਨੀਆਂ ਵਿੱਚ ਖਾਲਸੇ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ,ਜਿਹੜੀ ਸਿੱਖ ਵਿਰੋਧੀ ਲਾਬੀ ਦੇ ਹਮੇਸ਼ਾ ਹੀ ਅੱਖਾਂ ਵਿੱਚ ਰੱੜਕਦੀ ਰਹਿੰਦੀ ਹੈ।ਇਸੇ ਲਈ ਤਾਂ ਉਹ ਸਾਡੇ ਨਾਲ ਪੰਜ ਸਦੀਆਂ ਤੋ ਵੈਰ ਕਮਾ ਰਹੇ ਹਨ। ਇਹਨਾ ਦੇ ਕਾਲੇ ਮਨਸੂਬੇ ਉਸ ਸਮੇ ਜੱਗ ਜਾਹਰ ਹੋ ਗਏ ਜਦੋ ਇਹਨਾਂ ਨੇ ਖਾਲਸਾ ਸਾਜਨਾ ਦੀ ਘਟਨਾ ਨੂੰ ਮੰਨਣ ਤੋ ਸਿੱਧਾ ਹੀ ਇਨਕਾਰ ਕਰ ਦਿੱਤਾ।

ਜੇਕਰ ਇਹਨਾ ਦੇ ਕਾਲੇ ਕਾਰਨਾਮਿਆ ਦੇ ਗੱਲ ਕਰੀਏ ਤਾਂ ਇਹ ਕੁਝ ਟੂਣੇ-ਟਾਮਣ ਜਾਂ ਪੁਛਾਂ ਆਦਿ ਦਾ ਕੰਮ ਕਰਨ ਵਾਲੇ ਪੰਖਡੀ ਸਾਧਾ ਦੀ ਆੜ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲੇ, ਸੰਤ ਗੁਰਬਚਨ ਸਿੰਘ ਜੀ ਖਾਲਸਾ, ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਅਤੇ ਸੰਤ ਭਾਈ ਰਣਧੀਰ ਸਿੰਘ ਜੀ, ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਆਦਿ ਸੰਤ ਮਹਾਂ ਪੁਰਸਾਂ ਤੋ ਲਾਕੇ ਅਜੋਕੇ ਸਮੇ ਦੇ ਸੰਤ ਮਾਹਾਂ ਪੁਰਸਾਂ ਤੱਕ ਜਿਹਨਾਂ ਨੇ ਅਪਣਾ ਸਾਰਾ ਜੀਵਨ ਪ੍ਰਚਾਰ ਹਿਤ ਕੌਮ ਦੀ ਚੜ੍ਹਦੀ ਕਲ੍ਹਾ, ਬਾਣੀ ਅਤੇ ਬਾਣੇ ਨਾਲ ਜੋੜਨ ਲਈ, ਸ਼ਮਰਪਤ ਕੀਤਾ,ਉਹਨਾਂ ਨੂੰ ਅੱਜ ਇਹ ਜੁੰਡਲੀ ਪਖੰਡੀ ਸਾਧ ਕਹਿਕੇ ਭੰਡਣ ਵਿੱਚ ਬੜਾ ਫਖਰ ਮਹਿਸ਼ਸ ਕਰ ਰਹੀ ਹੈ।

ਪਿਆਰੇ ਖਾਲਸਾ ਜੀਉ ਅੱਜ ਸਾਡੇ ਸਾਹਮਣੇ ਫੈਸਲੇ ਦੀ ਘੜੀ ਆਣ ਪਹੁੰਚੀ ਹੈ। ਜਦੋਂ ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਇਹਨਾਂ ਪੰਥ ਦੋਖੀਆਂ ਤੋਂ ਸਾਡੇ ਗੁਰੂ ਸਹਿਬਾਨ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ, ਸ੍ਰੀ ਦਸਮ ਗ੍ਰੰਥ ਅਤੇ ਸੰਤ ਮਹਾਂ ਪੁਰਸਾਂ ਦੀ ਨਿੰਦਿਆ ਨਹੀ ਸੁਣਨੀ ਬਲਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ।ਅਗਾਹ ਵਧੂ ਸਿੱਖ ਮੀਡੀਏ ਦੇ ਨਾਮ ਥੱਲੇ ਇਹਨਾਂ ਨਾਸਤਿਕਾ ਵੱਲੋ ਫੈਲਾਏ ਜਾ ਰਹੇ ਭਰਮ-ਜਾਲ ਨੂੰ ਤੋੜਨ ਲਈ ਸਾਨੂੰ ਵੀ ਇੱਕ ਸਿੱਖ ਪ੍ਰਰਪਰਾਂਵਾਂ ਦੇ ਹਤੈਸੀ ਅਤੇ ਗੁਰੂ ਸ਼ਰਧਾ ਵਿੱਚ ਲਬਰੇਜ਼ ਸਿੱਖ ਮੀਡੀਏ ਦੀ ਲੋੜ ਹੈ।

ਜੇਕਰ ਅੱਜ ਵੀ ਅਸੀਂ ਆਪਣਾ ਫਰਜ ਨਾ ਪਛਾਣਿਆ ਤਾਂ ਯਾਦ ਰੱਖਿਓ,ਜਿਸ ਤਰ੍ਰਾਂ ਅਸੀਂ ਆਪਣੇ ਗੁਰੂ ਸਾਹਿਬਾਨ ਅਤੇ ਮਹਾਂ ਪੁਰਸਾਂ ਤੇ ਮਾਣ ਕਰਦੇ ਹਾਂ, ਉਸੇ ਤਰਾ ਆਉਣ ਵਾਲੀਆਂ ਪੀੜੀਆਂ ਸਾਨੂੰ ਆਪਣੇ ਫਰਜਾ ਤੋ ਭਗੌੜੇ ਕਹਿਣਗੀਆਂ ਅਤੇ ਲਾਹਣਤਾ ਪਾਉਣਗੀਆਂ ।

ਅਸੀਂ ਸਿੱਖ ਕੌਮ ਦੀ ਸ਼ਾਨ ਅਤੇ ਸਿੱਖੀ ਦੇ ਬੂਟੇ ਨੂੰ ਜਰਖੇਜ ਕਰਨ ਵਾਲੇ ਕੰਮਾ ਤੇ ਜਿਵੇ:- ਗੁਰੂ ਘਰਾਂ ਦੀਆਂ ਇਮਾਰਤਾਂ ਦੀ ਕਾਰ ਸੇਵਾ ਕਰਵਾਕੇ ਉਹਨਾਂ ਨੂੰ ਸੁੰਦਰ ਬਣਾਉਣ ਲਈ, ਜਾਂ ਵੱਡੇ-ਵੱਡੇ ਲੱਡੂ ਜਲੇਬੀਆਂ ਆਦਿ ਦੇ ਲੰਗਰ ਲਗਵਾਉਣ ਲਈ, ਜਾਂ ਗੁਰੂ ਸਹਿਬਾਨਾ ਨਾਲ ਸੰਬੰਧਤ ਦਿਹਾੜੇ ਅਤੇ ਮਹਾਂ ਪੁਰਸਾਂ ਦੀਆਂ ਬਰਸੀਆਂ ਮਨਾਉਣ ਲਈ ਤਾਂ ਕਰੋੜਾ ਰੁਪਇਆ ਖਰਚ ਕਰਦੇ ਹਾਂ,ਪਰ ਸਿੱਖੀ ਦੇ ਸਿਧਾਂਤਾ ਨੂੰ ਨੁਕਸਾਂਨ ਪਚਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਅਸੀ ਕੀ ਕਰ ਰਹੇ ਹਾਂ?ਕੀ ਅਸੀ ਇਹਨਾਂ ਕੁਤਰਕੀਆਂ ਦੇ ਕਾਰਨ ਚੂਰ-ਚੂਰ ਹੋ ਰਹੀ ਪੰਥਕ ਏਕਤਾ ਨੂੰ ਮੂਕ ਦਰਸਕ ਬਣਕੇ ਦੇਖਦੇ ਰਹਾਂਗੇ? ਇਕ ਵਾਰ ਜਰੂਰ ਸੋਚੋ,ਸੋਚ ਕੇ ਆਪਣਾ ਫਰਜ ਪਛਾਣੋ ।

ਗੁਰੂ ਪਿਆਰੇ ਖਾਲਸਾ ਜੀਓ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬਣਾ ਕੇ ਸਾਨੂੰ ਆਪਣਾ ਵਾਰਸ ਬਣਾਇਆ ਸੀ।ਤੇ ਵਾਰਸ ਦਾ ਫਰਜ਼ ਬਣਦਾ ਕੇ ਉਹ ਆਪਣੇ ਪੁਰਖਿਆ ਦੀ ਪੂੰਜੀ ਦੀ ਰਾਖੀ ਕਰੇ।ਉਹਨਾਂ ਦੀ ਵਿਰਾਸਤ ਨੂੰ ਬਚਾ ਕੇ ਰੱਖੇ ਅਤੇ ਆਪਣਾ ਫਰਗ਼ ਨਿਭਾਉਂਦਿਆਂ ਇਹ ਵਿਰਾਸਤ ਆਪਣੀ ਅਗਲੀ ਪ੍ਹੀੜੀ ਨੂੰ ਸੌਪ ਦੇਵੇ।ਸਾਡੇ ਪੁਰਖਿਆ ਦੀ ਸਭ ਤੋਂ ਵੱਡੀ ਪੂੰਜੀ ਦੁਨੀਆ ਤੇ ਸਾਡੀ ਵੱਖਰੀ ਪਛਾਣ ਹੈ ਅਤੇ ਸਾਡੀ ਸਾਬਤ ਸੂਰਤ ਦਿੱਖ। ਖੰਡੇ ਬਾਟੇ ਦਾ ਅੰਮ੍ਰਿਤ ਛੱਕਣ ਤੋ ਬਾਅਦ ਸਾਡੇ ਸਰੀਰ ਤੇ ਪਹਿਣੇ ਹੋਏ ਕਕਾਰ। ਇਹੀ ਪੂੰਜੀ ਤਾਂ ਸਾਡੇ ਕੁਰਬਾਨੀਆ ਭਰੇ ਇਤਿਹਾਸ ਦੀ ਗਵਾਹੀ ਭਰਦੀ ਹੈ। ਸਾਡੀ ਇਹੀ ਵੱਖਰੀ ਪਛਾਣ ਤਾਂ ਦੁਸਟਾ ਦੇ ਸੀਨੇ ਵਿੱਚ ਹਮੇਸਾ ਰੱੜਕੀ ਦੀ ਰਹੀ ਹੈ। ਤਾਂਹੀ ਤਾਂ ਉਹ ਸਾਡੇ ਨਾਲ ਪੰਜ ਸਦੀਆਂ ਤੋ ਵੈਰ ਕਮਾ ਰਹੇ ਹਨ। ਪੰਜ ਸਦੀਆ ਤੋਂ ਸਾਨੂੰ ਖਤਮ ਕਰਨ ਲਈ ਵੱਖ-ਵੱਖ ਢੰਗ ਆਪਣਾ ਰਹੇ ਹਨ। ਇਤਿਹਾਸ ਵਿੱਚ ਤਿੰਨ ਘੱਲੂਘਾਰਿਆ ਦਾ ਜਿਕਰ ਆਉਂਦਾ ਹੈ,ਪਰ ਕਲਮ ਨਾਲ ਚੌਥੀ ਵਾਰ ਇਹ ਨਵੇਕਲੀ ਕਿਸਮ ਦਾ ਹਮਲਾ ਕੀਤਾ ਗਿਆ ਹੈ। ਜੇਕਰ ਇਸ ਨੂੰ ਅਸੀ ਚੌਥੇ ਘੱਲੂਘਾਰੇ ਦਾ ਨਾਮ ਦੇ ਦੇਈਏ ਤਾਂ ਇਹ ਕੋਈ ਅੱਤ ਕੱਥਨੀ ਨਹੀਂ ਹੋਵੇਗੀ।

ਗੁਰੂ ਪਿਆਰੇ ਖਾਲਸਾ ਜੀਓ, ਅੱਜ ਸਿੱਖ ਕੌਮ ਉਪਰ ਕੂੜ ਦੇ ਬੱਦਲ ਬੜੇ ਹੀ ਗਹਿਰੇ ਹੋ ਚੁਕੇ ਹਨ। ਪੰਥ ਦੋਖੀਆਂ ਦਾ ਯੋਜਨਾ ਬੱਧ ਪ੍ਰਚਾਰ ਦਿਨੋ- ਦਿਨ ਜੋਰ ਫੜ ਰਿਹਾ ਹੈ। ਗੁਰੂ ਪਿਅਰ ਵਾਲੇ ਨਿਰਾਸਾ ਦੇ ਆਲਮ ਵਿੱਚੋ ਗੁਜਰ ਰਹੇ ਹਨ। ਪਹਿਲੀ ਗੱਲ ਤਾਂ ਕੋਈ ਕਾਰਜ ਅਸੀਂ ਵੱਡੇ ਰੂਪ ਵਿੱਚ ਮਿਥਿਆ ਹੀ ਨਹੀ,ਪਰ ਕਈ ਵਾਰ ਅਸੀਂ ਕਿਸੇ ਕਾਰਜ ਨੂੰ ਸੋਚ ਕੇ ਮਿਥ ਤਾਂ ਲੈਂਦੇ ਹਾਂ, ਪਰ ਮਿਥੇ ਹੋਏ ਕਾਰਜ ਨੂੰ ਅਮਲੀ ਰੂਪ ਇਸ ਲਈ ਨਹੀ ਦੇ ਸਕਦੇ ਕਿਉਂਕਿ ਸਾਨੂੰ ਡਰ ਲੱਗਦਾ ਹੈ ਕਿ ਅਸ਼ੀ ਸਫਲ ਨਹੀ ਹੋ ਸਕਾਂਗੇ। ਜਿਸ ਕਾਰਨ ਮੰਜਲ ਇੱਕ ਸੁਨਿਹਰਾ ਸੁਪਨਾ ਬਣ ਕੇ ਰਹਿ ਜਾਂਦੀ ਹੈ,ਪਰ ਜੇਕਰ ਅਸੀਂ ਅਪਣੇ ਨਿੱਜੀ ਸਵਾਰਥਾਂ ਤੋ ਉਪਰ ਉਠ ਕੇ ਪੰਥਕ ਭਲਾਈ ਵਾਲੀ ਨਿਵੇਕਲੀ ਤੇ ਸਹੀ ਰਾਹ ਤੇ ਤੁਰ ਪੈਂਦੇ ਹਾਂ ਤਾਂ ਖੁਦ-ਬ-ਖੁਦ ਹੀ ਕਾਫਲੇ ਬਣ ਜਾਂਦੇ ਹਨ।

ਸਿੱਖ ਇਤਿਹਾਸ ਵਿੱਚ ਇੱਕ ਸਾਖੀ ਹੈ। ਇੱਕ ਵਾਰ ਲਹੌਰ ਸ਼ਹਿਰ ਵਿੱਚ ਵੱਡੀ ਪੱਧਰ ਤੇ ਅੱਗ ਲੱਗ ਗਈ। ਲਹੌਰ ਨਿਵਾਸੀ ਬੇਵਸੀ ਭਰੀਆਂ ਅੱਖਾ ਨਾਲ ਸ਼ਹਿਰ ਨੂੰ ਸੜਦਾ ਵੇਖ ਰਹੇ ਸਨ। ਐਨ ਇਸੇ ਵੇਲੇ ਹੀ ਇੱਕ ਘਟਨਾ ਘਟੀ,ਸ੍ਰੀ ਗੁਰੁ ਅਰਜਨ ਦੇਵ ਜੀ ਦਾ ਇੱਕ ਸਿੱਖ ਭੱਜਾ-ਭੱਜਾ ਆਇਆ ਅਤੇ ਉਸ ਨੇ ਮਟਕੇ ਨਾਲ ਖੂਹ ਵਿੱਚੋ ਪਾਣੀ ਕੱਢ ਕੇ ਅੱਗ ਤੇ ਸੁਟਣਾ ਸੁਰੂ ਕਰ ਦਿੱਤਾ। ਲੱਗੀ ਅੱਗ ਨੂੰ ਚੁੱਪ-ਚਾਪ ਖਲ੍ਹੋ ਕੇ ਵੇਖਣਾ ’ਮਜਬੂਰੀ’ ਸਮਝ ਕੇ ਭੀੜ ਬਣੇ ਖਲੋਤੇ ਲੋਕ ਸਿੱਖ ਦਾ ਮਖੌਲ ਉਡਾਉਣ ਲੱਗੇ। “ਓਏ ਮੂਰਖਾ! ਇਹ ਕੀ ਕਰਦਾ ਹੈ”? ”ਦਿਸਦਾ ਨਹੀ? ਅੱਗ ਬੁਝਾ ਰਿਹਾ ਹਾਂ”…..। ਨਿਰਧੜਕ ਹੋਕੇ ਸਿੱਖ ਨੇ ਜਵਾਬ ਦਿੱਤਾ। ਹੱਸਦੇ ਹੋਏ ਕਈ ਲੋਕ ਉਸ ਨੂੰ ਪੁਛਣ ਲੱਗੇ ”ਉਏ ਕਮਲਿਆ, “ਤੇਰੀ ਇੱਕ ਮਟਕੀ ਦੇ ਨਾਲ ਭਾਲਾ ਇਹ ਅੱਗ ਬੁਝ ਜਾਵੇਗੀ”? ਅੱਗੋ ਗੁਰੂ ਦੇ ਸਿੱਖ ਨੇ ਜਵਾਬ ਦਿੱਤਾ,”ਅੱਗ ਭਾਵੇ ਬੁਝੇ ਭਾਵੇ ਨਾ ਬੁਝੇ ਪਰ ਗੁਰੂ ਦਾ ਸਿੱਖ ਹੱਥ ਤੇ ਹੱਥ ਰੱਖ ਕੇ ਤਮਾਸ਼ਾ ਨਹੀ ਦੇਖ ਸਕਦਾ”…। ਇਹ ਅਹਿਸਾਸ ਹੁੰਦਿਆ ਹੀ ਕਈ ਹੋਰ ਹੱਥ ਕਾਰਜਸੀਲ ਹੋ ਗਏ,ਛੇਤੀ ਹੀ ਅੱਗ ਬੁਝਾ ਦਿੱਤੀ ਗਈ। ਇਹ ਘਟਨਾ ਪੰਥ ਲਈ ਅੱਜ ਵੀ ਪ੍ਰੇਰਨਾ ਦਾਇਕ ਹੈ।

ਗੁਰੁ ਪਿਆਰੇ ਖਾਲਸਾ ਜੀਓ ਅੱਜ ਵੀ ਇਹਨਾਂ ਪੰਥ ਦੋਖੀਆਂ ਵਲੋਂ ਪੰਥ ਦੇ ਵਿਹੜੇ ਵਿੱਚ ਲਾਈ ਅੱਗ ਨੂੰ ਬੁਝਾਉਣ ਲਈ ‘ਸਿੱਖ ਜਾਗ੍ਰਿਤੀ ਮੰਚ’ ਵੱਲੋ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਇੱਕ ਮਟਕੇ ਦੇ ਰੂਪ ਵਿੱਚ ’ਮਾਸਕ ਮੈਗਜ਼ੀਨ’ ਕੱਢਣ ਦਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਕ੍ਰਿਪਾ ਕਰਕੇ ਆਪ ਜੀ ਵੀ ਇੱਕ-ਇੱਕ ਮਟਕੇ ਦੇ ਰੂਪ ਵਿੱਚ ‘ਸਿੱਖ ਜਾਗ੍ਰਿਤੀ ਮੰਚ’ ਦਾ ਸਾਥ ਦਿਉ, ਤਾਂਕਿ ਇੱਕ ਵੱਡਾ ਕਾਫਲਾ ਤਿਆਰ ਕਰਕੇ ਇਹਨਾਂ ਪੰਥ ਦੋਖੀਆਂ ਤੇ ਕਾਬੂ ਪਾਇਆ ਜਾ ਸਕੇ ।

ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਪੰਥ ਦੇ ਭਲੇ ਹਿਤ ਆਪ ਜੀ ‘ਸਿੱਖ ਜਾਗ੍ਰਿਤੀ ਮੰਚ’ ਦੇ ਮੈਂਬਰ ਬਣੋ ਅਤੇ ਤਨ, ਮਨ, ਧਨ ਨਾਲ ‘ਸਿੱਖ ਜਾਗ੍ਰਿਤੀ ਮੰਚ’ ਦਾ ਸਾਥ ਦਿਓ। ਆਪ ਜੀ ਦੇ ਬਹੁਤ ਹੀ ਧੰਨਵਾਦੀ ਹੋਵਾਂਗੇ ।

ਵੱਲੋ:-ਸਿੱਖ ਜਾਗ੍ਰਤੀ ਮੰਚ

ਬੇਨਤੀ ਕਰਤਾ ਗੁਰੁ ਪੰਥ ਦੇ ਦਾਸ:-ਗਿਆਨੀ ਭੁਪਿੰਦਰ ਸਿੰਘ ਬੋਪਾਰਾਏ (ਗੁਰਦੁਆਰਾ ਸੱਚਖੰਡ ਸਾਹਿਬ ਬੋਪਾਰਾਏ ਕਲਾਂ)

ਜਥੇਦਾਰ ਜੋਗਿੰਦਰ ਸਿੰਘ ਰਕਬਾ (ਸ਼੍ਰੋਮਣੀ ਪੰਥ ਅਕਾਲੀ ਬੁੱਢ ਦਲ ੯੬ਵੇਂ ਕਰੋੜੀ ਚਲਦਾ ਵਹੀਰ)

ਸੰਪਰਕ:-੯੮੭੬੨-੦੪੬੨੪

ਅਨਭੋਲ ਸਿੰਘ ਦੀਵਾਨਾ ਮੁੱਖ ਸੰਪਾਦਕ ‘ਸੱਚ ਕੀ ਬੇਲਾ’ ੯੮੭੬੫-੭੨੯੧੩

ਸੰਤ ਗੁਰਮੀਤ ਸਿੰਘ ੯੯੧੫੪-੩੬੭੪੮

ਦਵਿੰਦਰ ਸਿੰਘ ਕਨੇਡਾ

ਵਿਸ਼ੇਸ ਨੋਟ-ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਵੀ ਪੰਥ ਦੇ ਭਲੇ ਲਈ ਸਾਡਾ ਸਨੇਹਾ ਅੱਗੇ ਹੋਰ ਗੁਰਮੁਖ ਪਿਆਰਿਆਂ ਤੱਕ ਪਹੁੰਚਾਉਣ ਦੀ ਕ੍ਰਿਪਾਲਤਾ ਕਰਨੀ ਜੀ।

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...