Jump to content

Panjabi Vocabulary Builder Thread


dalsingh101

Recommended Posts

1966321725_hiddenstory.png.dab998c6d3688ce0c9403f86229bd8c9.png

From MK. I think CP has a lot of this going on btw. 

ਗੁਪਤ ਕਥਨ। (2) ਇੱਕ ਅਰਥਾਲੰਕਾਰ. ਕਹਿਣਾ ਹੋਰ ਪਰਥਾਇ ਅਥਵਾ ਹੋਰ ਨੂੰ ਸੰਬੋਧਨ ਕਰਕੇ, ਪਰ ਇਸ਼ਾਰਾ ਹੋਰ ਵੱਲ ਕਰਨਾ "ਗੂਢੋਕ੍ਤਿ" ਹੈ. ਇਸ ਦਾ ਨਾਉਂ "ਅਨ੍ਯੋਕ੍ਤਿ" ਭੀ ਹੈ. ਵ੍ਯਾਜਹਿਂ ਪਰ ਉਪਦੇਸ਼ ਕਰ ਪਰਮ ਚਾਤੁਰੀ ਸੰਗ, ਅਲੰਕਾਰ ਗੂਢੋਕ੍ਤਿ ਤਹਿਂ ਵਰਣਤ ਕਵਿ ਨਵਰੰਗ. (ਰਾਮਚੰਦ੍ਰਭੂਸਣ) ਜਹਿਂ ਸਮਝਾਯੈ ਔਰ ਕੋ ਡਾਰ ਔਰ ਪੈ ਬਾਤ, ਸੋ ਅਨ੍ਯੋਕ੍ਤਿ ਨਾਮ ਕਵਿ ਵਰਣਤ ਰਸ ਸਰਸਾਤ. ਉਦਾਹਰਣ- (੧) ਸਿੰਮਲ ਰੁਖ ਸਰਾਇਰਾ ਅਤਿ ਦੀਰਘ ਅਤਿ ਮੁਚੁ, ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ? (ਵਾਰ ਆਸਾ) (੨) ਹੰਸਾ ਵੇਖ ਤਰੰਦਿਆ ਬਗਾ ਭਿ ਆਇਆ ਚਾਉ, ਡੁਬਿ ਮੁਏ ਬਗ ਬਪੁੜੇ ਸਿਰ ਤਲਿ ਉਪਰਿ ਪਾਉ. (ਵਾਰ ਵਡ ਮਃ ੩) (੩) ਦਾਦੁਰ, ਤੂ ਕਬਹਿ ਨ ਜਾਨਸਿ ਰੇ, ਭਖਸਿ ਸਿਬਾਲੁ ਬਸਸਿ ਨਿਰਮਲ ਜਲ, ਅਮ੍ਰਿਤੁ ਨ ਲਖਸਿ ਰੇ. (ਮਾਰੂ ਮਃ ੧) (੪) ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ, ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ. (ਸ. ਕਬੀਰ) (੫) ਸਾਰਸ ਕੇ ਨਾਦਨ ਕੋ ਬਾਦ ਨਾ ਸੁਨਤ ਕਹੂੰ ਨਾਹਕ ਹੀ ਬਕਬਾਦ ਦਾਦੁਰ ਮਹਾ ਕਰੈਂ, "ਸ਼੍ਰੀ ਪਤਿ" ਸੁ ਕਵਿ ਜਹਾਂ ਔਜ ਨਾ ਸਰੋਜਨ ਕੋ ਫੂਲੈਂ ਨ ਭੰਭੂਲ ਜਾਂਹਿਂ ਚਿੱਤ ਦੈ ਚਹਾ ਕਰੈਂ, ਬਕਨ ਕੀ ਬਾਨੀ ਕੀ ਬਿਰਾਜਤ ਹੈ ਰਾਜਧਾਨੀ ਕਾਈ ਸੋਂ ਕਲਿਤ ਪਾਨੀ ਹੇਰਤ ਹਹਾ ਕਰੈਂ, ਘੋਂਘਨ ਕੇ ਜਾਲ ਜਾਂਮੇ ਨਰਈ ਸਿਵਾਰ ਤਾਂ ਮੇ ਏਸੇ ਪਾਪੀ ਤਾਲ ਕੋ ਮਰਾਲ ਲੇ ਕਹਾਂ ਕਰੈਂ? (੬) ਛੋਟੇ ਛੋਟੇ ਪਾਤ ਕੌਨੇ ਕਾਮ ਕੇ ਨ ਠਹਰਾਤ ਦੇਖੇ ਛੁਟ ਛਾਂਹ ਮਨ ਕੈਸੇਕੈ ਰਸਾਈਏ, ਪੈਨੇ ਪੈਨੇ ਕੰਟਕ ਬਿਲੋਕਕੈ ਬਢਤ ਸੂਲ ਮੂਲ ਹੂ ਮੇ ਠੌਰ ਵਿਸ਼੍ਰਾਮ ਕੋ ਨ ਪਾਈਏ, "ਲਾਲ" ਕਵਿ ਫੂਲੇ ਫੂਲ ਰਸ ਰੂਪ ਗੰਧ ਬਿਨ ਸ੍ਵਾਦ ਬਿਨਾ ਫਲ ਮੁਖ ਕੈਸੇਕੈ ਲਗਾਈਏ, ਤਮ ਹੀ ਕਹੌ ਨ ਹੇ ਬਬੂਰ ਕਹਾਂ ਧਾਰੀ ਮੌਨ? ਕੌਨ ਆਸ ਰਾਖ ਰਾਵਰੇ ਕੇ ਆਸ ਆਈਏ? (੭) ਸੁਨੀਏ ਵਿਟਪ ਪ੍ਰਭੁ! ਪੁਹਪ ਤਿਹਾਰੇ ਹਮ ਰਾਖੀਏ ਹਮੈ ਤੋ ਸ਼ੋਭਾ ਰਾਵਰੀ ਬਢਾਇ ਹੈਂ, ਤਜਹੋਂ ਹਰਖ ਤੇ, ਨ ਚਾਰੋ ਕਛੁ ਆਪ ਸਨ ਜਹਾਂ ਜਹਾਂ ਜਾਂਇਂ ਤਹਾਂ ਦੂਨੀ ਛਬਿ ਪਾਇ ਹੈਂ, ਸੁਰਨ ਚਢੈਂਗੇ ਸੁਰਨਰ ਨ ਚਢੈਂਗੇ ਸੀਸ, ਸੁਕਵਿ "ਰਹੀਮ" ਹਾਥ ਹਾਥ ਹੀ ਬਿਕਾਇ ਹੈਂ, ਦੇਸ਼ ਮੇ ਰਹੇਂਗੇ ਪਰਦੇਸ਼ ਮੇ ਰਹੇਂਗੇ, ਕਾਹੂੰ ਭੇਸ ਮੇ ਰਹੇਂਗੇ ਪਰ ਰਾਵਰੇ ਕਹਾਇ ਹੈਂ. ਮਹਾਰਾਜਾ ਨਰੇਂਦ੍ਰ ਸਿੰਘ ਸਾਹਿਬ ਪਟਿਆਲਾਪਤਿ ਦੇ ਦਰਬਾਰ ਦੇ ਭੂਖਣ ਭਾਈ ਬਸੰਤ ਸਿੰਘ ਜੀ ਨੇ ਇੱਕ ਸਤਸਈ ਲਿਖੀ ਹੈ, ਜਿਸ ਦੇ ਕੁਝ ਦੋਹੇ ਗੂਢੋਕ੍ਤਿ ਦੇ ਉਦਾਹਰਣਰੂਪ ਅੱਗੇ ਲਿਖੇ ਜਾਂਦੇ ਹਨ- ਹੰਸ ਅਨ੍ਯੋਕ੍ਤਿ ਮਿਲ ਹੈਂ ਹੰਸ! ਰਸਾਲ ਫਲ, ਸੀਤਲ ਜਲ ਸੁਭ ਛਾਂਹ, ਵੇ ਮੁਕਤਾ ਬਿਨ ਮਾਨਸਰ, ਮਿਲੈਂ ਆਨ ਸਰ ਨਾਹ. ਮਾਨਸਰੋਵਰ ਮੋਂ ਕਰੈਂ, ਜ੍ਯੋਂ ਤ੍ਯੋਂ ਕਰ ਨਿਰਬਾਹ, ਤੂ ਨ ਸਿੰਧੁ ਤਟ ਜਾਂਨ ਕੀ, ਕਰੈਂ ਹੰਸ! ਚਿਤ ਚਾਹ. ਬਿਨ ਮੁਕਤਾ ਪੁਖਰੀਨ¹ ਮੈ, ਕਬ ਲਗ ਹੋਇ ਨਿਭਾਉ, ਕਗਲਨ ਬਗਲਨ ਮਾਂਝ ਮਿਲ, ਹੰਸ! ਨ ਲੋਗ ਹਸਾਉ. ਤੂ ਮਰਾਲ! ਬੈਠਤ ਕਹਾਂ, ਪੰਖ ਸਵਾਰ ਸਵਾਰ? ਯਹਾਂ ਖੀਰ ਅਰੁ ਨੀਰ ਕੋ, ਰਹਿਤ ਭਾਉ ਇਕਸਾਰ. ਕਿੰਸ਼ੁਕ² ਅਨ੍ਯੋਕ੍ਤਿ ਨਹਿ ਪਰਾਗ ਮਕਰੰਦ ਨਹਿ, ਨਹਿ ਸੁਗੰਧਿ ਸੁਖ ਮੂਲ, ਮਤ ਕਿੰਸ਼ੁਕ ਉਰ ਐਂਠ ਕਰ, ਆਏ ਭ੍ਰਮਰ ਜੁ ਭੂਲ. ਤੂ ਨ ਗਰਬ ਕਿੰਸ਼ੁਕ ਕੁਸਮ, ਹੈ ਮੁਹਿ ਅਧਿਕ ਸੁਗੰਧ. ਕਹਾਂ ਭਯੋ ਮਁਡਰਾਤ ਜੋ, ਯਹ ਮਧੁਕਰ ਮਦਅੰਧ? ਗਜ ਅਨ੍ਯੋਕ੍ਤਿ ਕਤ ਕੁਟੇਵ³ ਤੋਕੋਂ ਪਰੀ, ਅਰੇ ਕਰੀ! ਮਤਿਕੂਰ, ਅਬ ਆਨ੍ਯੋ ਅਨ੍ਹਵਾਯ ਤੂ, ਅਬ ਮੇਲਤ ਸਿਰ ਧੂਰ. ਕਾਕ ਅਨ੍ਯੋਕ੍ਤਿ ਕਿਤੋ ਕਾਕ ਪ੍ਰਤਿਪਾਲ ਤੂ, ਕਿਤੋ ਲਾਡ ਦੈ ਯਾਂਹਿ. ਜਬ ਕਬ ਕੋਕਿਲ ਕੇ ਬਚਾ, ਮਿਲੈਂ ਕੋਕਿਲਨ ਮਾਂਹਿ. ਸਿੰਘ ਅਨ੍ਯੋਕ੍ਤਿ. ਹਨਤ ਮੇਂਡਕਨ ਕੋ ਕਹਾਂ, ਰੇ ਅਜਾਨ ਮ੍ਰਿਗਰਾਇ? ਮਾਰ ਮੱਤ ਗਜਰਾਜ ਕੋ, ਸਭ ਪਰਿਵਾਰ ਅਘਾਇ. ਸਿੰਘ ਤੋਰ ਪਿਤ ਮਾਤ ਨੇ, ਬ੍ਰਿਥਾ ਲਡਾਯੋ ਲਾਡ, ਅਜਅੰਡਨ ਕੋ ਤਕਤ ਤੂ, ਗਜਗੰਡਨ⁴ ਕੋ ਛਾਡ. ਆਮ੍ਰ ਅਨ੍ਯੋਕ੍ਤਿ ਤੂ ਰਸਾਲ ਸਭ ਕੋ ਸੁਖਦ, ਦੇਤ ਸਫਲ ਰਸ ਭੀਨ, ਯਾਂਹੀ ਤੇ ਬਿਧਿ ਕਰਤ ਨਹਿ, ਤੋਹਿ ਕਬੈ ਪਤਹੀਨ। ⁵. ਰਸਨਾ ਅਨ੍ਯੋਕ੍ਤਿ ਰਸਨਾ! ਤੁਵ ਅਸ ਨਾ ਕੋਊ, ਸੀਲਵੰਤ ਸ ਹੁਲਾਸ, ਕਠਿਨ ਦਸਨਮੈ ਦਿਵਸ ਨਿਸ, ਕਰਤ ਵਯਸ ਭਰ ਵਾਸ. ਅਰੀ ਜੀਹ, ਪਗਿਯਾ⁶ । ਕਹਿਤ, ਬੋਲ ਬੈਨ ਰਸਬੋਰ, ਤੋਰ ਕੁਰਖਤੀ ਤਨਕ ਸੀ, ਕਰੈ ਕੁਬਖਤੀ⁷ ਮੋਰ. ਅਧਰ ਅਨ੍ਯੋਕ੍ਤਿ ਕਢਨ ਦੇਹੁ ਮਤ ਬਦਨ ਤੇ, ਅਰੇ ਅਧਰ! ਅਸਬੋਲ, ਨਾਹਕ ਬਸਤ ਪਰੋਸ ਤੁਹ, ਕੂਟੇ ਜਾਹਿਂ ਕਪੋਲ. ਅੱਕ ਅਨ੍ਯੋਕ੍ਤਿ ਅਰਕ! ਥਲੀ⁸ ਕੇ ਮਾਂਝ ਨਿਜ, ਭਲੀ ਸੁ ਬੈਸ ਬਿਤਾਉ, ਤੂ ਆਂਬਨ ਕੇ ਮੁਲਕ ਮੈ, ਮਤ ਨਿਜ ਪਤ ਉਤਰਾਉ. ਬਕ (ਬਗਲਾ) ਅਨ੍ਯੋਕ੍ਤਿ ਖੀਰ ਨੀਰ ਬਿਲਗਾਵਤੋ, ਜੌ ਬਕ ਮੇਂਡਕ ਖਾਇ, ਕੋ ਪ੍ਰਤਿਪਾਲਤ ਹੰਸ ਕੋ, ਮੁਕਤਾ ਚੋਗ ਚੁਗਾਇ? ਅਰੇ ਪਥਿਕ, ਤੁਵ ਦ੍ਰਿਗਨ ਮੈ, ਰਹ੍ਯੋ ਸਾਧੁ ਸ਼ੁਭ ਸੂਝ, ਯਾ ਬਕ ਕੋ ਬਿਵਹਾਰ ਤੂ, ਮੁਹਿ ਮੇਂਡਕ ਤੇ ਬੂਝ. ਗਰਧਭ (ਗਧਾ) ਅਨ੍ਯੋਕ੍ਤਿ ਕਹਾਂ ਭਯੋ ਤੁਹਿ ਪੀਠ ਪਰ, ਲਦੀ ਕਿਤਾਬ ਹਜਾਰ, ਤੂ ਨ ਮੁਲਾਨੋ ਹੋਇ ਖਰ, ਗੂਨ ਪਲਾਨੋ ਡਾਰ. ਰੇ ਗਰਧਭ, ਯਾਂਤੇ ਕਹਿਤ ਗਰਧਭ ਤੋਹਿ ਜਹਾਨ, ਸੀਖ੍ਯੋ ਰੰਚ ਨ ਗ੍ਯਾਨ ਤੈਂ ਹੋਤ ਇਤੇ ਬਡ ਕਾਨ. ਬਿੜਾਲ (ਬਿੱਲਾ) ਅਨ੍ਯੋਕ੍ਤਿ ਕਿਤੌ ਕਠਿਨ ਬ੍ਰਤ ਧਾਰ ਕਰ, ਪਰਸੈਂ ਜਾਇ ਕਿਦਾਰ, ਮਿਟੈ ਮੰਜਾਰ ਨ ਬਿਨ ਕਿਯੇ, ਮੂਖਕ ਮਾਸ ਅਹਾਰ. ਉੱਲੂ ਅਨ੍ਯੋਕ੍ਤਿ ਤਵ ਅਖਿਯਨ ਮੈ ਮਿਤ੍ਰ⁹ ਕੀ ਰਹੀ ਨ ਜਬ ਪਹਿਚਾਨ, ਕਹਿਨ ਲਗ੍ਯੋ ਸਭ ਜਗਤ ਤੁਹਿ, ਨਾਮ ਉਲੂਕ ਬਖਾਨ ਬਾਗਵਾਨ ਅਨ੍ਯੋਕ੍ਤਿ ਰੇ ਮਾਲੀ, ਤੁਹਿ ਫਲਨ ਕੀ ਅਭਿਲਾਖਾ ਨ ਲਖਾਇ. ਤੈਂ ਸਾਖਾਮ੍ਰਿਗ¹⁰ ਵਿਪਨ ਕੇ ਰਾਖਾ ਦਏ ਬਨਾਇ ਮਾਲੀ! ਜਿਂਹ ਖਾਲੀ ਉਦਰ ਤਿਹ ਫਲ ਦੇਹ ਜਰੂਰ! ਰਹ੍ਯੋ ਅਘਾਇ ਅਁਗੂਰ ਸੋਂ ਖ੍ਵਾਵਤ ਤਾਂਹਿ ਖਜੂਰ. ਤਹਿਂ ਨ ਰਾਖ ਮਾਲੀ ਅਰੇ, ਜਹਿ ਫਲ ਭਰੇ ਪਿਯੂਖ, ਯਾ ਬਾਨਰ ਕੋ ਸੌਂਪ ਤੂ, ਬਰ ਗੂਲਰ ਕੇ ਰੂਖ. ਕੋਕਿਲ ਕੇਕੀ¹¹ ਕੋ ਸ਼ਬਦ ਸੁਨ ਸੁਹਾਤ ਨਹਿ ਤੋਹਿ, ਮਾਲੀ, ਲਾਲੀ ਭਾਲ ਕੀ, ਅਬ ਕਛੁ ਕਾਲੀ ਹੋਹਿ, ਅਰੇ ਬਾਗਵਾਰੇ, ਕਰਤ ਕਤ ਰਤਨਾਰੇ¹² ਨੈਨ? ਜੌ ਨ ਮਧੁਰ ਫਲ ਦੇਤ ਤੂ, ਬੋਲ ਮਧੁਰ ਮੁਖ ਬੈਨ. ਬਿੱਲ ਅਨ੍ਯੋਕ੍ਤਿ ਰਾਖ ਆਪਨੇ ਪਾਸ ਤੂ ਬਿਲ ਅਪਨੀ ਬਖ਼ਸ਼ੀਸ਼, ਤੋਰ ਫਲਨ ਕੇ ਸਹਿਨ ਕੋ, ਨਹਿਨ ਮੋਰ ਬਲ ਸੀਸ. ਫੋਰਤ ਸਿਰ ਜਾਚਕਨ ਕੋ, ਦੈ ਫਲ ਅਤਿ ਬੇਸ੍ਵਾਦ, ਬਿਲ, ਮੁਹਿ ਸਾਚ ਬਤਾਉ ਤੂ, ਕਿਯੋ ਕੌਨ ਉਸਤਾਦ? ਸੁਲਤਾਨ (ਸਰਵਰ) ਅਨ੍ਯੋਕ੍ਤਿ ਤੂ ਪਰਧਨ ਹਰਵਾਇ ਕਰ, ਖਾਇ ਖੁਸ਼ੀ ਨਿਤ ਹੋਹਿ, ਆਯਤ ਕਵਨ ਕੁਰਾਨ ਕੀ, ਆਵਤ ਪਢਨੀ ਤੋਹਿ? ਪਾਵਤ ਧਾਂਨ ਕੁਧਾਂਨ ਜਹਿਂ, ਤੁਰਤ ਮਨਾਵਤ ਈਦ, ਜੈਸੋ ਤੂ ਸੁਲਤਾਨ ਹੈਂ, ਤੈਸੇ ਤੋਰ ਮੁਰੀਦ. ਇੱਖ ਅਨ੍ਯੋਕ੍ਤਿ ਚੂਮੈਂ ਚਾਟੈਂ ਊਖ ਤੁਹਿ, ਕਿਤੋ ਲਾਇ ਹਿਯ ਹੇਤ, ਬਿਨ ਕਾਟੇ ਕੂਟੇ ਬਿਨਾ, ਤੂ ਨ ਕਬੈ ਰਸ ਦੇਤ. ਬਕਰੀ ਅਨ੍ਯੋਕ੍ਤਿ ਅਜਾ, ਤਿਹਾਰੇ ਪੂਤ ਕੋ, ਜਬ ਕਬ ਸਿਰ ਧੜ ਹੈ ਨ, ਤੂ ਲਖਦਾਤਾ¹³ ਕੋ ਕਹੈਂ, ਕਿਤੋਂ ਚੂਰਮਾ ਦੈਨ. ਅਹੋ ਅਜਾ, ਤਵ ਪ੍ਰਕ੍ਰਿਤ ਕੋ ਕਹੋਂ ਕਹਾਂ ਮਤ ਕੂਰ, ਮੇਂਗਨ ਗਨ ਤੈਂ ਪੂਰਕਰ, ਦੀਨੋ ਦੂਧ ਜਰੂਰ. ਕਹਾਂ ਭਯੋ ਸਠ ਸ੍ਵਾਨ ਤੁਹਿ, ਦੇਤ ਅਜਾ ਅਤਿ ਤ੍ਰਾਸ, ਤੂ ਫਰਯਾਦੀ ਜਾਹ ਜਿਨ, ਭੂਖੇ ਭਿੜਹਨ ਪਾਸ.¹⁴ ਅਜਾ, ਤੋਰ ਪਰਵਾਰ ਮੈਂ, ਬਢੈ ਕਿਤੀ ਕਿਨ ਰਾਰ, ਤੂ ਨ ਜਾਇ ਭਿੜਹਾਨ ਢਿਗ ਨ੍ਯਾਉ ਲੈਨ ਨਿਰਧਾਰ. ਅਜਾ, ਤਿਹਾਰੇ ਪੂਤ ਕੋ ਮਿਟੈ ਆਪ ਹੀ ਘਾਇ, ਤੂ ਮਤ ਹਟਵਾਯੋ ਚਹੈਂ, ਸ੍ਵਾਨਨ ਤੇ ਚਟਵਾਇ. ਮਲਾਹ ਅਨ੍ਯੋਕ੍ਤਿ ਲਾਵਤ ਵਾਰ ਨ ਪਾਰ ਤੂ ਬਹੀਜਾਤ ਜਲਜਾਨ,¹⁵ ਤੋਰ ਮਲਾਹੀ ਲੈਨ ਕੇ, ਮੈ ਮਲਾਹ! ਕੁਰਬਾਨ. ਬਾਂਦਰ ਅਨ੍ਯੋਕ੍ਤਿ ਤੂ ਦੇਖ੍ਯੋ ਬਹੁ ਬਾਰ ਕਪਿ, ਮਟਕਾਵਤ ਦ੍ਰਿਗ ਦੋਇ, ਹਾਵ ਭਾਵ ਲਖ ਰਾਵਰੇ, ਰੀਝਤ ਲਖ੍ਯੋ ਨ ਕੋਇ. ਦੀਪਕ ਅਨ੍ਯੋਕ੍ਤਿ ਅਰੇ ਦਿਯੋ,¹⁶ ਤੈਂ ਕਰਦਿਯੋ ਉਜਿਆਰੋ ਘਰ ਮਾਹਿ, ਤੋਰ ਪਗਨ ਤਰ ਕੋ ਕਬੈ, ਮਿਟਤ ਅਁਧਰੋ ਨਾਹਿ. ਜਬ ਦੀਪਕ ਬਾਰੋ¹⁷ ਹੁਤੋ, ਥੋ ਉਜਿਯਾਰੋ ਗੇਹ, ਬਡੋ¹⁸ ਹੋਯਕਰ ਤੈਂ ਕਿਯੋ, ਬਡ ਅੰਧ੍ਯਾਰੋ ਏਹ. ਭੈਂਸ ਅਨ੍ਯੋਕ੍ਤਿ ਮਹਿਖ ਤਿਹਾਰੇ ਬਡਨ ਰਹੀ ਸਦਾ ਯਹਿ ਬਾਨ, ਪਾਛੇ ਪਾਨੀ ਪਿਯਤ ਸਭ ਪਾਇ ਪ੍ਰਥਮ ਘਮਸਾਨ. ਚਾਤਕ ਅਨ੍ਯੋਕ੍ਤਿ ਸਭ ਮੇਘਨ ਕੋ ਜਾਚ ਜਿਨ, ਚਾਤ੍ਰਕ! ਚੋਂਚ ਪਸਾਰ, ਏ ਬਰਸਾਵਨਹਾਰ ਨਹਿ, ਏ ਤਰਸਾਵਨਹਾਰ. ਚੂਹਾ ਅਨ੍ਯੋਕ੍ਤਿ ਬਿਘਨਬਿਨਾਸਨ¹⁹ ਕੋ ਬਨ੍ਯੋ, ਤੂ ਬਾਹਨ ਸਿਰਤਾਜ, ਬਿਘਨ ਕਰਤ ਨਿਸ ਦਿਨ ਫਿਰਤ, ਰੇ ਮੂਖਕ ਨਿਰਲਾਜ. ਸੂਰ ਅਨ੍ਯੋਕ੍ਤਿ ਰੇ ਸੂਕਰ, ਕਤ ਫਿਰਤ ਤੂ ਦ੍ਵੈਕ ਦਸਨ ਸਿਤ ਕਾਢ? ਗਜਮੁਕਤਾ ਚਾਬਨ ਚਹਿਤ, ਵੇ ਸਿੰਘਨ ਕੀ ਦਾਢ. ਕਹਾਂ ਭਯੋ ਢਿਗ ਰਾਖ ਤੁਹਿ, ਕਰਤ ਸਿੰਘ ਚਿਤਚਾਹ. ਰੇ ਬੈਰਾਹ, ਸਿਖਾਵਮਤ, ਚਲਨ ਯਾਹਿ ਬੇਰਾਹ²⁰ ਰੇ ਸੂਕਰ ਧਸ ਤਾਲ ਮੈ, ਤੂ ਮਾਰਤ ਖੁਰਤਾਲ, ਆਵਹਿਂ ਮੰਜੁ ਮਰਾਲ ਤੌ ਕਹਾਂ ਕਾਟ ਹੈਂ ਕਾਲ? ਬਨ੍ਯੋ ਸਚਿਵ ਜੌ ਸਿੰਘ ਕੋ, ਥੋਰੋ ਖਾਹ ਨਿਲਾਜ, ਲਖ ਮੋਟਾਪਨ ਨਹਿ ਕਰੈ, ਖੋਟਾਪਨ ਮ੍ਰਿਗਰਾਜ. ਲਖ੍ਯੋ ਬਹੁਤ ਦਰਯਾਵ ਮੈ, ਤੈਰਤ ਯੁਤ ਪਰਵਾਰ, ਨਹਿ ਸੂਕਰ, ਤਵ ਪੂਛ ਗਹਿ, ਭਯੋ ਮੁਸਾਫਰ ਪਾਰ. ਮੀਰਾਂ ਪੀਰ ਅਨ੍ਯੋਕ੍ਤਿ ਖੇਲਤ ਤੂ ਪਰਤ੍ਰਿਯਨ ਮੇ, ਢੋਲ ਬਜਾਇ ਸੁਛੰਦ, ਤੂ ਕਹੁ ਕਿਨ ਪੀਰਾਨ ਮੈ, ਰੇ ਮੀਰਾਂ ਮਤਿਮੰਦ? [¹ਛੱਪੜੀਆਂ. ²ਕੇਸੂ. ਪਲਾਸ਼ ਦਾ ਫੁੱਲ. ³ਭੈੜੀ ਵਾਦੀ. ⁴ਹਾਥੀ ਦੀ ਕਨਪਟੀ. ਗਲ੍ਹ ਅਤੇ ਗਰਦਨ ਦਾ ਮੱਧ ਭਾਗ. ⁵ਪੱਤਾਂ ਤੋਂ ਬਿਨਾ. ਬੇਪਤ. ⁶ਪਗੜੀ. ਦਸਤਾਰ. ⁷ਕਮਬਖ਼ਤੀ. ⁸ਰੇਗਿਸਤਾਨ. ਮਰੁਦੇਸ਼. ⁹ਮ੍ਰਿਤ ਦਾ ਅਰਥ ਦੋਸਤ ਅਤੇ ਸੂਰਜ ਹੈ. ¹⁰ਬਾਂਦਰ. ¹¹ਮੋਰ. ¹²ਲਾਲ. ¹³ਸੁਲਤਾਨ ਪੀਰ. ¹⁴ਭੇੜੀਏ (ਬਘਿਆੜਾਂ) ਪਾਸ. ¹⁵ਨੌਕਾ. ਕਿਸ਼ਤੀ. ¹⁶ਦੀਪਕ. ¹⁷ਬਾਲਿਆ ਅਤੇ ਬਾਲਕ ¹⁸ਵਡਾ ਹੋਕੇ. ਬੁਝਕੇ. ¹⁹ਗਣੇਸ਼. ²⁰ਬੁਰੇ ਰਾਹ. ਕੁਮਾਰਗ].

 

Link to comment
Share on other sites

ਅਲੰਕਾਰ -  n.m. figure of speech, figurative expression, literary embellishment, ornamentation: [Sk. n.] Ornaments, decoration 

Link to comment
Share on other sites

  • 1 year later...
  • 1 year later...
  • 4 weeks later...

I don't know how strong other people feel about what I am going to say

1) Where a word already exists in the punjabi dictionary we should learn it and get into habit of using it

2) however where we need NEW words that are business, science or technological I am against always adapting the from English but also super against them being sanskrit based words no normal punjabi can use.

3) Where we we need to adopt words they don't always have to be from English. Not sure how you feel about it but I find the way chips ( UK meaning) or stawberries are said in Punjabi it sounds wrong and its embarrassing when UK kids call the Punjabis freshies for doing it. Pizza is a bag bear as punjabis say it with the zz but that doesn't matter as its such a common word it has become the punjabi word..I feel there are other languages that have similar rhythm to punjabi that can be adopted from if necessary. For Example Spanish. In the case of Chips I prefer to say Freet ( literal punjabi way of saying the French Frite ) or Fragula for Stawberries from Italian and I use these in my writings. What is the view of others?

4) Just coin new words, eg for Aquarium in Pakistan they say MuchiGhar, but I have used ਜਲਪਿੰਜਰ in my stories used which seems popular amongst my readers anyway.

 

Anyhow I think I'll enjoy listing actual words from Punjabi dictionaries here as well as trying my ideas for point 2 above

Link to comment
Share on other sites

  • 3 months later...
On 9/18/2021 at 11:00 PM, ਰੂਪ ਢਿੱਲੋਂ said:

Just found out for someone these are actually called ਜੰਤਰਅੰਸ਼ and ਤੰਤਰਅੰਸ਼

 

 

that said all this is debatable. I had invented my own words for these. These words were given to me by a Group in the UK/ India trying to create a technical dictionary in Punjabi...my only concern is that they are pushing Sanskrit as the source / base for these words and this may damage punjabi by Hindizing it. Punjabi should be understood on both sides of the border. Maybe the answer is just to write the English words in Gurmurkhi? They may develop into Punjabi like Bicycle did to Saikal

Link to comment
Share on other sites

On 1/6/2022 at 4:12 PM, Premi said:

A committee should look at all the common traditional sources of vocab from other languages, e.g. Prakrit, Sanskrit, Farsi, Turkish langs, Hindi etc and decide and make this uniform 

But hardly any Panjabi I know speaks without mixing some English words either consciously or subconsciously

agreed. See may answer about the Push Sanskrit Punjabi dictionary..currently I am fighting them / debating with them via the keyboard. Too many so called Punjabi Professors in Indian University who have introduced Hindi words to Punjabi language , books , dictionaries and TV, Same isssue in Pakistan to lesser degree re Arabic etc 

Link to comment
Share on other sites

  • 2 weeks later...

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...