Jump to content

Leaderboard

Popular Content

Showing content with the highest reputation on 12/01/2018 in Posts

  1. Am copying and pasting this from Anurag Singhs FB page : ਤ੍ਰਿਆ ਚਰਿਤ੍ਰ ਪਾਖਯਾਨ ਦੇ ਮੂਲ ਸਰੋਤ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆਂ ਦੇ ਵਿਸ਼ਾਲ ਸਾਹਿਤ ਦੇ ਪੰਨਿਆ ਤੋ ਪਰਮ ਪੁਰਖ ਪਰਮਾਤਮਾ ਦੀ ਕਾਇਨਾਤ ਦੇ ਬੱਦਲਦੇ ਰੰਗ-ਤਮਾਸ਼ੇ ਦੀ ਤਰਜਮਾਨੀ ਕਰਨ ਲਈ ਮੁੜ ਲੋਕ ਭਾਸ਼ਾ ਵਿੱਚ ਪ੍ਰਚਲਿਤ ਕੀਤੇ। =========================================== ਇਸ ਮਹਾਨ ਰੱਚਨਾ ਦੀ ਗਹਿਰਾਈ ਤੇ ਭੇਦ ਸੱਮਝਨ ਲਈ ਸੱਭ ਤੋਂ ਪਹਿਲਾਂ ਇਸ ਦੇ ਸਿਰਲੇਖ ਦਾ ਵਿਖਿਆਨ ਕਰਨਾ ਜ਼ਰੂਰੀ ਹੈ ਜੋ ਇਸ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਦੀਆਂ ਜੜ੍ਹਾਂ ਪੁੱਟਣ ਵਿੱਚ ਸਹਾਈ ਹੋਵੇਗਾ। ‘ਪਾਖਯਾਨ’ ਪ੍ਰਾਕ੍ਰਿਤ ਭਾਸ਼ਾ ਦਾ ਲੱਫਜ ਹੈ ਜਿਸ ਦਾ ਅੱਖਰੀ ਭਾਵ ਹੈ:(੧)ਕਥਾ ਜੋ ਪਹਿਲਾ ਸਿੱਖੀ ਜਾ ਚੁੱਕੀ ਹੈ,(੨)ਪੁਰਾਤਨ ਕਹੀ ਕਥਾ,(੩)ਕਥਾ ਸਾਹਿਤ ਜੋ ਸਮਾਜਿਕ,ਧਾਰਮਿਕ ਤੇ ਸਿਆਸੀ ਛੱਲ-ਕੱਪਟ ਦੀ ਤਰਜਮਾਨੀ ਕਰਦਾ ਹੋਵੇ,(੪)ਲੋਕ ਸਾਹਿਤ ਜੋ ਸੰਸਾਰ ਵਿੱਚ ਸਮਾਜਿਕ ਤਬਦੀਲੀ ਲਈ ਲਿਖਿਆ ਗਿਆ ਹੋਵੇ। ਸੋ ਇਸ ਸੰਦਰਭ ਵਿੱਚ ਨਿੰਦਕਾਂ ਦਾ ਕੁਤਰਕ:”ਕੀ ਗੁਰੂ ਸਾਹਿਬ ਲਿੱਖ ਸੱਕਦੇ ਹਨ” ਨਿਰਮੂਲ ਹੈ ਅਤੇ ਨਿਦਕਾਂ ਦੀ ਮਲੀਨ ਬੁੱਧੀ ਦਾ ਪ੍ਰਗਟਾਵਾ ਕਰਦਾ ਹੈ।ਤ੍ਰਿਆ ਚਰਿਤ੍ਰ ਪਾਖਯਾਨ ਦੀਆਂ ਕਥਾਵਾਂ ਹੇਠ ਲਿਖੇ ਸਰੋਤਾਂ ਦੇ ਵਿਸ਼ਵ ਸਾਹਿਤ ਤੋਂ ਸਾਨੂੰ ਸਿੱਖਣ ਦਾ ਮੌਕਾ ਦੇਂਦਾ ਹੈ ਜਿਸ ਦਾ ਗਿਆਨ ਸਿੱਖ ਲਈ ਜ਼ਰੂਰੀ ਹੈ। (੧)ਪੁਰਾਣਿਕ ਸਾਹਿਤ(ਸੰਸਕ੍ਰਿਤ):੨੦ ਚਰਿਤ੍ਰ। (੨)ਮਹਾਭਾਰਤ(ਸੰਸਕ੍ਰਿਤ) :੨ ਚਰਿਤ੍ਰ। (੩)ਰਮਾਇਣ(ਸੰਸਕ੍ਰਿਤ) :੨ ਚਰਿਤ੍ਰ। (੪)ਪੰਚ ਤੰਤਰ:੨ ਚਰਿਤ੍ਰ। (੫)ਹਿਤ ਉਪਦੇਸ਼:੪ ਚਰਿਤ੍ਰ। (੬)ਕੁਰਾਨ ਮਜੀਦ:(ਅਰਬੀ):੧ ਚਰਿਤ੍ਰ। (੭)ਬਾਈਬਲ:( ਲਾਤੀਨੀ)੧ ਚਰਿਤ੍ਰ। (੮)ਚਾਰ ਦਰਵੇਸ਼(ਫ਼ਾਰਸੀ):੩ ਚਰਿਤ੍ਰ। (੯)ਲੋਕ ਕਥਾਵਾਂ/ਦੰਦ ਕਥਾਵਾਂ:੫੫ ਚਰਿਤ੍ਰ। (੧੦)ਇਤਿਹਾਸਕ:੩੮ ਚਰਿਤ੍ਰ।
    1 point
×
×
  • Create New...