Jump to content

Darshan Lal Ragi Stopped From Doing Kirtan At Delhi


singh2

Recommended Posts

http://www.proudkhalsanetwork.com/?p=286

ਪ੍ਰੋ ਦਰਸ਼ਨ ਦੇ ਹਿਮਾਇਤਿਆਂ ਨੂੰ ਮੂੰਹਤੋੜਵਾਂ ਜਵਾਬ

1 ਮਾਰਚ 2010 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋ ਹਰਮਿੰਦਰ ਸਿੰਘ ਨੇ ਪਰਮਜੀਤ ਸਿੰਘ ਸਰਨਾ ਦੇ ਕਹਿਣ ਤੇ ਅਖੌਤੀ ਪ੍ਰੋ ਦਰਸ਼ਨ ਦਾ ਪ੍ਰੋਗਰਾਮ ਮੂਖਰਜੀ ਨਗਰ ਵਿਖੇ ਉਲਕਿਆ ਹੋਇਆ ਸੀ ,ਦਿੱਲੀ ਦੀ ਸਿੱਖ ਸੰਗਤ, ਸਥਾਨਕ ਕਮੇਟੀ ਅਤੇ ਕੂਝ ਪਤਵੰਤੇ ਸੱਜਣ ਮੁਢ ਤੋਂ ਹੀ ਇਸ ਦਾ ਵਿਰੋਧ ਕਰ ਰਹੇ ਸੀ । ਦਿੱਲੀ ਦੇ ਵੱਖ ਵੱਖ ਥਾਂਵਾਂ ਤੇ ਇਸ ਦੇ ਵਿਰੋਧ ਵਿਚ ਇਸ਼ਤਿਹਾਰ ਵੀ ਲਗਾਏ ਗਏ ਸਨ । ਪਰ ਪ੍ਰਬੰਧਕਾਂ ਨੇ ਕਿਸੇ ਦੀ ਇੱਕ ਨਾ ਸੁਣੀ । ਅਪਣੇ ਨਾਪਾਕ ਮਨਸੂਬੇ ਪੁਰੇ ਕਰਨ ਹਿੱਤ 1 ਮਾਰਚ 2010 ਨੂੰ ਪ੍ਰੋਗਰਾਮ ਕਰਵਾਉਣ ਦੀ ਪੁਰੀ ਕੋਸ਼ਿਸ਼ ਕੀਤੀ ਗਈ । ਦਿੱਲੀ ਕਮੇਟੀ ਨੇ ਅਪਣੀ ਟਾਸਕ ਫੋਰਸ, ਪੁਲੀਸ ਅਤੇ ਯੂਥ ਅਕਾਲੀ ਦਲ ਦਿੱਲੀ ਦੇ ਵਰਕਰਸ ਦੇ ਸਹਿਯੋਗ ਨਾਲ ਪ੍ਰੋਗਰਾਮ ਸ਼ੁਰੂ ਕਰਵਾਇਆ, ਜਦੋਂ ਮੌਕੇ ਤੇ Proud Khalsa ਦੀ Team ਪੁਜੀ ਤਾਂ ਦੇਖਣ ਵਿਚ ਆਇਆ ਕੀ ਟਾਸਕ ਫੋਰਸ ਅਤੇ ਯੂਥ ਅਕਾਲੀ ਦੱਲ ਦੇ ਬੰਦੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਉਤੇ ਪਹਿਰੇਦਾਰ ਬਣੀ ਖੜੇ ਹਨ । ਇਹਨਾਂ ਨੇ ਗੁੰਡਾਗਰਦੀ ਕਰਦੇ ਹੋਏ ਸੰਗਤ ਨੂੰ ਗੁਰੂ ਘਰ ਵਿੱਚ ਦਾਖਲ ਹੋਣ ਤੋਂ ਰੋਕਿਆ ਇੱਥੇ ਜ਼ਿਕਰਯੋਗ ਹੈ ਕਿ ਇਹਨਾਂ ਪਹਿਰੇਦਾਰਾਂ ਨੂੰ ਕਮੇਟੀ ਵਲੋਂ ਖਾਸ ਹਿਦਾਇਤ ਸੀ ਕਿ ਅਖੰਡ ਕੀਰਤਨੀ ਜੱਥੇ ਅਤੇ ਟਕਸਾਲ ਦੇ ਗੋਲ ਦਸਤਾਰ ਵਾਲੇ ਕਿਸੀ ਵੀ ਸਿੰਘ ਨੂੰ ਅੰਦਰ ਨ ਅਉਣ ਦਿਤਾ ਜਾਵੇ ਕਿਉਂਕੀ ਇਸ ਪ੍ਰੋਗਰਾਮ ਦਾ ਸ਼ੁਰੂ ਤੋਂ ਇਹ ਦੋਨੋ ਜਥੇਬੰਦੀਆਂ ਖੁਲ ਕੇ ਵਿਰੋਧ ਕਰ ਰਹੀਆਂ ਸੀ ।ਜਦੋਂ ਬਹੁਤ ਗਿਣਤੀ ਵਿਚ ਸੰਗਤ ਮੇਨ ਗੇਟ ਤੇ ਇੱਕਠੀ ਹੋਣੀ ਸ਼ੁਰੂ ਹੋਈ ਤਾਂ ਸੰਗਤ ਦੇ ਜੋਸ਼ ਅਗੇ ਇਹਨਾਂ ਦੀ ਇੱਕ ਨ ਚੱਲੀ ਅਤੇ ਸੰਗਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਈ । ਅੰਦਰ ਗਿਣਤੀ ਦੇ ਕੂਝ ਬੰਦੇ ਬੈਠੇ ਹੋਏ ਸਨ । ਜਿਹਨਾਂ ਵਿੱਚ ਕੂਝ ਬੀਬੀਆਂ ਦਸਤਾਰ ਸਜਾ ਕੇ ਬੈਠੀਆਂ ਸਨ ।ਇਹ ਉਹੀ ਬੀਬੀਆਂ ਸਨ ਜੋ ਦਸਮ ਗ੍ਰੰਥ ਸਾਹਿਬ ਦਾ ਵਿਰੋਧ ਕਰ ਰਹੀਆ ਸਨ ਜਦੋਂ ਸੰਗਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਈ ਉਸ ਵੇਲੇ ਰਜਿੰਦਰ ਸਿੰਘ (ਖਾਲਸਾ ਪੰਚਾਇਤ) ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਬਾਰੇ ਮੰਦੇ ਬੋਲ , ਬੋਲ਼ ਰਹੇ ਸਨ ।ਸੰਗਤ ਨੇ ਇਸ ਦਾ ਵਿਰੋਧ ਸ਼ੁਰੂ ਕੀਤਾ ਜਿਸ ਵਿਚ ਮਨਜੀਤ ਸਿੰਘ ਜੀ. ਕੇ. ਮਨਜਿੰਦਰ ਸਿੰਘ ਸਿਰਸਾ ਨੇ ਸੰਗਤ ਦਾ ਸਹਿਯੋਗ ਕਰਦਿਆਂ ਸੰਗਤ ਦੀ ਅਵਾਜ ਨੂੰ ਬੁਲੰਦ ਕੀਤਾ ।ਜਿਸ ਵਿਚ ਸਥਾਨਕ ਮੂਖਰਜੀ ਨਗਰ ਦੀ ਸੰਗਤ ਵਿਚੋਂ ਹਰਵਿੰਦਰ ਸਿੰਘ ਕੇ ਪੀ, ਅਮਰਜੀਤ ਸਿੰਘ, ਜਤਿੰਦਰ ਸਿੰਘ ਅਤੇ ਰਾਣਾ ਵੀਰ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ ।

ProudKhalsa ਦੀ ਟੀਮ ਨੇ ਵਿਰੋਧ ਕਰਦਿਆਂ ਜਦੋਂ ਇਸ ਦੀ ਵੀਡਓ ਰਿਕਾਡੀਂਗ ਸ਼ਰੂ ਕੀਤੀ ਤਾਂ ProudKhalsa ਦੇ ਕੈਮਰੇ ਵੀ ਬੰਦ ਕਰਵਾਉਣ ਦੀ ਕੋਸ਼ੀਸ਼ ਕੀਤੀ ਗਾਈ , ਜਿਸ ਦਾ ProudKhalsa ਦੇ ਸਿੰਘਾਂ ਨੇ ਮੂੰਹ ਤੋੜਵਾ ਜਵਾਬ ਦਿਤਾ ਅਤੇ ਖੁਲੇ-ਆਮ ਸੱਭ ਰਿਕਾਡੀਂਗ ਕੀਤੀ । ਪ੍ਰਬੰਧਕਾਂ ਨੇ ਅਪਣੇ ਇੱਕ ਨ ਚਲਦੀ ਦੇਖ ਉਥੇ ਬੀਬੀਆਂ ਨੂੰ ਅਗੇ ਕਰ ਦਿਤਾ ਅਤੇ ਕੋਸ਼ਿਸ਼ ਕਿਤੀ ਕਿ ਇਹਨਾਂ ਬੀਬੀਆਂ ਦੇ ਜ਼ਰੀਐ ਸਿੰਘਾਂ ਨੂੰ ਰੋਕਿਆ ਜਾਵੇ ਅਤੇ ਸਾਰੀ ਖਿੱਚ-ਧੂ ਵਿਚ , ਸਿੰਘਾਂ ਉਤੇ ਬੀਬੀਆਂ ਵਲੋਂ ਕਨੂਨੀ ਕਰਵਾਈ ਕਰ ਸਿੰਘਾਂ ਨੂੰ ਉਲਝਾ ਲਿਆ ਜਾਵੇ । ਕੂਝ ਸਮਾਂ ਪਹਿਲਾਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਫਰੀਦਾਬਾਦ ਵਿਖੇ ਹੋਏ ਸਮਾਗਮ ਵਿਚ ਵੀ ਇਹਨਾਂ ਬੀਬੀਆਂ ਨੂੰ ਅਗੇ ਕਰ ਦਿਤਾ ਗਿਆ ਸੀ , ਜਿਸ ਵਿਚੋਂ ਇਕ ਬੀਬੀ ਨੇ ਅਖੰਡ ਕੀਰਤਨੀ ਜਥੇ ਦੀ ਇੱਕ ਸਿੰਘਣੀ ਦੇ ਕੇਸਕੀ ਤੇ ਥੂਕ ਦਿਤਾ ਸੀ ।ਪਰ ਹਰ ਵਾਰ ਦੇ ਵਾਂਗ ਇਸ ਵਾਰ ਵੀ ਇਹ ਮਸੰਦ ਅਪਣੇ ਕੋਝੀ ਹਰਕਤਾਂ ਵਿਚ ਨਾਕਾਮ ਰਹੇ । ਸੰਗਤ ਦਾ ਵਿਰੋਧ ਖਤਮ ਕਰਨ ਲਈ ਕਮੇਟੀ ਨੇ ਗੁਰਦੁਆਰੇ ਦੇ ਰਾਗੀ ਸਿੰਘਾਂ ਤੋਂ ਕੀਰਤਨ ਅਰੰਭ ਕਰਵਾ ਦਿਤਾ ਜਿਸ ਨੂੰ ਸੱਭ ਸੰਗਤ ਨੇ ਬੜੇ ਪ੍ਰੇਮ ਨਾਲ ਸਰਵਨ ਕੀਤਾ ।ਆਪਣੀ ਹਾਰ ਤੋਂ ਪ੍ਰਬੰਧਕ ਬੌਖਲਾ ਗਏ ਅਤੇ ਕੂਝ ਸਿੰਘਾਂ ਨਾਲ ਗੁਰੂ ਗ੍ਰੰਥ ਸਾਹਿਬ ਮਾਹਾਰਾਜ ਦੀ ਹਜੂਰੀ ਵਿਚ ਗਾਲੀ-ਗਲੌਚ ਸ਼ੁਰੂ ਕਰ ਦਿਤਾ , ਜਿਸ ਦੇ ਸਿੱਟੇ ਵਜੋਂ ਸੰਗਤ ਦਾ ਗੁਸਾ ਇਕ ਵਾਰ ਫੇਰ ਫੁਟ ਪਿਆ । ਇਸ ਦੌਰਾਨ ਪ੍ਰੋ ਦਰਸ਼ਨ ਸੁਰਖਿਆ ਘੇਰੇ ਵਿਚ ਕੁਰਸੀ ਉਤੇ ਬੈਠੇ ਸਭ ਦੇਖਦੇ ਰਹੇ ਅਤੇ ਇਕ ਵਾਰ ਵੀ ਉਹਨਾਂ ਇਹ ਸਭ ਰੋਕਣ ਦੀ ਖੇਚਲ ਨਾ ਕੀਤੀ । ਇਸ ਘਟਨਾ ਤੋਂ ਇਹ ਨਸ਼ਰ ਹੂੰਦਾ ਹੈ ਕਿ ਦਿੱਲੀ ਕਮੇਟੀ ਇਹ ਦਿਖਾਉਣਾ ਚਾਹੰਦੀ ਸੀ ਕਿ ਦਿੱਲੀ ਦੀ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਨਕਾਰ ਦਿਤਾ ਅਤੇ ਪ੍ਰੋ ਦਰਸ਼ਨ ਦੀ ਹਿਮਾਇਤ ਕਿਤੀ , ਕਈ ਵਾਰ ਪਹਿਲਾਂ ਵੀ ਪ੍ਰੋ ਦਰਸ਼ਨ ਦੇ ਪ੍ਰੋਗਰਾਮ ਉਲੀਕ ਕੇ ਦਿੱਲੀ ਦੇ ਸੰਗਤ ਉਤੇ ਥੋਪਨ ਦੀ ਕੌਝੀ ਕੋਸ਼ਿਸ਼ ਹੋਈ ਜਿਸਦਾ ਦਾ ਸੰਗਤ ਨੇ ਵਿਰੋਧ ਕੀਤਾ ਅਤੇ ਉਹ ਪ੍ਰੋਗਰਾਮ ਬੰਦ ਕਰਵਾਏ ਜਿਹਨਾਂ ਵਿਚ ਜਪਾਨੀ ਪਾਰਕ , ਗ੍ਰੇਟਰ ਕੈਲਾਸ਼, ਮਹਾਵੀਰ ਨਗਰ ਅਤੇ ਮੁਖਰਜੀ ਨਗਰ ਦੇ ਪ੍ਰੋਗਰਾਮ ਜ਼ਿਕਰਯੋਗ ਹਨ ।

To read this news in English Click here

ਇਸ ਪੂਰੀ ਘਟਨਾ ਦੀ ਰਿਕਾਰਡ ਕਿਤੀ ਵੀਡੀਓ ਅਤੇ ਫੋਟੋ ਦੇਖੋ ਜੀ ।

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...