Jump to content

Guru Granth Sahib in audio


Kam1825

Recommended Posts

is the the same CD that this article is written about?

ਅੰਮ੍ਰਿਤਸਰ, 1 ਸਤੰਬਰ : ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੀ ਦਮਦਮੀ ਟਕਸਾਲ ਵੱਲੋਂ ਗੁਰੂੁ ਗੰ੍ਰਥ ਸਾਹਿਬ ਜੀ ਦੀ ਬਾਣੀ ਵਿਚ ਕਈ ਤਬਦੀਲੀਆਂ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦਮਦਮੀ ਟਕਸਾਲ ਚੌਕ ਮਹਿਤਾ ਵੱਲੋਂ ਪਿਛਲੇ ਸਮੇਂ ਵਿਚ ਦਿੱਲੀ ਦੀ ਇਕ ਮਸਹੂਰ ਕੈਸੇਟ ਕੰਪਨੀ ਟੀ-ਸੀਰੀਜ ਰਾਹੀਂ ਭਾਈ ਪਿਸ਼ੌਰਾ ਸਿੰਘ ਦੀ ਆਵਾਜ਼ ਵਿਚ ਕੱਢੀ ਸਹਿਜ ਪਾਠ ਦੀ ਸੀ.ਡੀ. ਵਿਚ ਗੁਰੂੁ ਗੰ੍ਰਥ ਸਾਹਿਬ ਜੀ ਦੀ ਬਾਣੀ ਵਿਚ ਭਾਰੀ ਫੇਰਬਦਲ ਕੀਤੀ ਗਈ ਹੈ। ਛੇ ਸੀ.ਡੀ.ਆਂ ਦੇ ਇਸ ਸੈੱਟ ਵਿਚ ਗੁਰੂੁ ਗੰ੍ਰਥ ਸਾਹਿਬ ਜੀ ਦੀ ਬਾਣੀ ਦਾ ਪਾਠ ਬਦਲ ਦਿਤਾ ਗਿਆ ਹੈ। ਕਈ ਥਾਈਂ ਗੁਰਬਾਣੀ ਵਿਚ ਵਾਧੂ ਲਫਜ ਜੋੜੇ ਹੋਏ ਹਨ ਅਤੇ ਕਈ ਥਾਈਂ ਗੁਰਬਾਣੀ ਦੇ ਅੱਖਰ ਬਦਲ ਦਿਤੇ ਗਏ ਹਨ। ਕਈ ਥਾਈਂ ਮੰਗਲਾਚਰਣ ਅਤੇ ਤੁਕਾਂ ਵੀ ਅੱਗੇ-ਪਿਛੇ ਕਰ ਦਿਤੀਆਂ ਗਈਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਟਕਸਾਲ ਨੇ ਬਦਲੀ ਹੈ, ਉਸਦਾ ਸੰਕੇਤਕ ਨਮੂਨਾ ਇਹ ਹੈ:

ਪੰਨਾ 776 ਉਪਰ

ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥

ਦੀ ਥਾਂ ਟਕਸਾਲ ਨੇ

ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਗਵਾਇਆ ॥

ਕਰ ਦਿਤਾ ਹੈ।

ਇਸੇ ਤਰਾਂ ਹੀ ਪੰਨਾ 784 ਉਪਰ

ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ॥

ਦੀ ਥਾਂ

ਮਿਲਿ ਸਾਧੂ ਦੀਨਾ ਤਾਂ ਮਨ ਲੀਨਾ ਜਨਮ ਮਰਣ ਦੁਖ ਨਾਠੇ॥

ਕਰ ਦਿਤਾ ਹੈ।

ਪੰਨਾ 821 ਉਪਰ

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥

ਦੀ ਥਾਂ

ਗੁਣ ਗੋਵਿੰਦ ਰਾਖਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥

ਕਰ ਦਿਤਾ ਹੈ।

"IPB

ਸੀ.ਡੀ. ਦਾ ਕਵਰ

ਇਸੇ ਤਰਾਂ ਦੀਆਂ ਹੋਰ ਵੀ ਕਈ ਤਬਦੀਲੀਆਂ ਦਮਦਮੀ ਟਕਸਾਲ ਨੇ ਗੁਰੂੁ ਗੰ੍ਰਥ ਸਾਹਿਬ ਜੀ ਦੇ ਸਰੂਪ ਵਿਚ ਕੀਤੀਆਂ ਹਨ, ਜਿਨਾਂ ਬਾਰੇ ਸੀ.ਡੀ.ਆਂ ਸੁਣਕੇ ਪਤਾ ਲੱਗਦਾ ਹੈ। ਪਹਿਲਾਂ ਬਾਬਾ ਠਾਕੁਰ ਸਿੰਘ ਜੀ ਦੇ ਵੇਲੇ ਵੀ ਦਮਦਮੀ ਟਕਸਾਲ ਨੇ ਨਿੱਤਨੇਮ ਦੇ ਗੁਟਕਿਆਂ ਵਿਚ ਬਾਣੀ ਬਦਲੀ ਸੀ । ਪਰ ਸੰਗਤਾਂ ਦੇ ਵਿਰੋਧ ਕਾਰਣ ਗੁਟਕੇ ਵਾਪਸ ਲੈ ਲਏ ਸਨ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੀ ਬਾਣੀ ਬਦਲ ਦਿਤੀ ਗਈ ਹੈ। ਇਹ ਸਿੱਖ ਕੌਮ ਦੇ ਵਾਹਿਦ ਆਗੂ ਗੁਰੂ ਗੰ੍ਰਥ ਸਾਹਿਬ ਜੀ ਉਪਰ ਸਿੱਧਾ ਹਮਲਾ ਹੈ। ਜਦਕਿ ਵਿਵਾਦਗ੍ਰਸਤ ਦਸਮ ਗ੍ਰੰਥ ਨੂੰ ਦਮਦਮੀ ਟਕਸਾਲ ਨੇ ਚੌਕ ਮਹਿਤਾ ਵਿਚ ਤਾਂ ਪ੍ਰਕਾਸ਼ ਕੀਤਾ ਹੀ ਹੋਇਆ ਹੈ, ਹੁਣ ਇਹ ਦਸਮ ਗ੍ਰੰਥ ਨੂੰ ਹੋਰਨਾਂ ਗੁਰਦੁਆਰਿਆਂ ਵਿਚ ਪ੍ਰਕਾਸ਼ ਕਰਨ ਤੇ ਤੁਲੀ ਹੋਈ ਹੈ। ਕੀ ਇਹ ਸਭ ਕੁਝ ਕਿਸੇ ਡੂੰਘੀ ਪੰਥ ਵਿਰੋਧੀ ਸਾਜਿਸ ਦਾ ਹਿੱਸਾ ਤਾਂ ਨਹੀਂ?

ਟਿੱਪਣੀਨਾਮਾ:

ਸਿੱਖਾਂ ਨੂੰ ਕੋਈ ਪਰਵਾਹ ਨਹੀਂ?

ਪਤਾ ਨਹੀਂ ਸਿੱਖ ਕਿਸ ਮਿੱਟੀ ਦੇ ਬਣੇ ਹੋਏ ਹਨ ਕਿ ਭਾਵੇਂ ਇਨਾਂ ਦੇ ਗੁਰੂ ਤੇ ਵੀ ਸ਼ਰੇਆਮ ਹਮਲਾ ਹੋ ਜਾਵੇ, ਪਰ ਇਹ ਮਾਈ ਦੇ ਲਾਲ ਜਾਗਣ ਦਾ ਨਾਂ ਹੀ ਨਹੀਂ ਲੈਂਦੇ। ਭਨਿਆਰੇ ਵਾਲੇ ਨੇ ਸ਼ਰੇਆਮ ਗੁਰੂ ਗੰ੍ਰੰਥ ਸਾਹਿਬ ਨੂੰ ਅੱਗਾਂ ਲਵਾਈਆਂ, ਨੂਰਮਹਿਲੀਆਂ ਸ਼ਰੇਆਮ ਗੁਰਮਤਿ ਨੂੰ ਚੈਲੇਂਜ ਕਰ ਰਿਹਾ ਹੈ, ਸੱਚੇ ਸੌਦੇ ਵਾਲਾ, ਨਰਕਧਾਰੀਏ, ਰਾਧਾਸੁਆਮੀ, ਨਾਮਧਾਰੀਏ ਅਤੇ ਹੋਰ ਅਨੇਕਾਂ ਸੰਤ - ਬਾਬੇ ਹਰ ਰੋਜ਼ ਗੁਰਮਤਿ ਨੂੰ ਚੈਲੇਂਜ ਕਰ ਰਹੇ ਹਨ। ਹੁਣ ਸਿੱਖੀ ਭੇਖ ਵਾਲੇ ਅਸਲੀ ਬ੍ਰਾਹਮਣਾਂ ਬਾਬੇ ਧੁੰਮੇ ਦੇ ਟਕਸਾਲੀਆਂ ਨੇ ਤਾਂ ਗੁਰੂ ਗੰ੍ਰੰਥ ਸਾਹਿਬ ਜੀ ਦੀ ਬਾਣੀ ਹੀ ਆਪਣੇ ਅਨੁਸਾਰ ਬਦਲਣ ਦਾ ਕੋਝਾ ਯਤਨ ਕੀਤਾ ਹੈ। ਪਰ ਸਿੱਖ ਖਾਮੋਸ਼ ਹਨ। ਅਜੋਕੇ ਸਿੱਖਾਂ ਨੂੰ ਧਰਮ ਨਾਲੋਂ ਧੜਾ ਵੱਧ ਪਿਆਰਾ ਹੋ ਗਿਆ ਹੈ। ਇਸ ਕਰਕੇ ਕੋਈ ਵੀ ਆਪਣੇ ਚਹੇਤੇ ਲੀਡਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਕੁਝ ਵੀ ਕਰੀ ਜਾਵੇ,ਸਿੱਖਾਂ ਨੂੰ ਕੋਈ ਪਰਵਾਹ ਨਹੀਂ!

if these are the only 3 mistakes in the whole recording, i could see this just being an innocent mistake...for example, changing gaavahu to raakahu as was done in the last mistake could easily be done without intention.

Either way tho, the files with mistakes in them shouldn't be distributed i think....innocent mistake or not.

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...