Jump to content

Sukhbir Singh Khalsa

Members
  • Posts

    5
  • Joined

  • Last visited

Posts posted by Sukhbir Singh Khalsa

  1. ਇਹ ਮੇਰੇ ਮਨ ਤੂੰ
    ਕਿਉਂ ਮੇਰਾ ਮੇਰਾ ਕਰਦਾ ਏ ।

    ਕਿ ਹੈ ਤੇਰੇ ਕੋਲ
    ਕਾਹਦਾ ਹੰਕਾਰ ਕਰਦਾ ਏ ।

    ਇਹ ਜੋ ਸ਼ਰੀਰ ਹੈ
    ਇਹ ਵੀ ਪਰਾਇਆ ਹੈ ।

    ਪੰਜ ਤੱਤਾਂ ਦਾ ਸ਼ਰੀਰ
    ਕੁਝ ਚਿਰ ਲਈ ਤੇਰੇ ਨਸੀਬ ਆਇਆ ਹੈ ।

    ਇਕ ਦਿਨ ਇਸਨੇ ਵੀ ਮੁਕ ਜਾਣਾ
    ਦਸ ਤੂੰ ਕਾਹਦਾ ਮਾਣ ਕਰਦਾ ਏ ।

    ਇਹ ਮੇਰੇ ਮਨ ਤੂੰ .......

    ਇਹ ਜਿਸ ਮਾਇਆ ਪਿੱਛੇ
     ਤੂੰ ਹੰਕਾਰੀ ਹੋ ਗਿਆ ।

    ਸੱਚ ਕਵਾ ਇਹ ਅੱਜ ਤਕ
    ਕਿਸੇ ਦੀ ਨਹੀਂ ਹੋਈ ਆ ।

     ਇਸ ਮਾਇਆ ਨੇ ਵੀ
     ਅੱਗੇ ਕੰਮ ਨਿਓ ਆਉਣਾ ।

     ਸੱਚ ਕਵਾ ਤੂੰ
    ਨਾਮ ਤੋਂ ਬਿਨਾ ਰੋਏਂਗਾ ।

    ਦੱਸ ਤੂੰ ਕਿਉਂ ਹੁਣ ਸੁਣਦਾ ਨਹੀਂ
     ਕਿਉਂ ਜਿਦ ਕਰਦਾ ਏ ।

    ਇਹ ਮੇਰੇ ਮਨ ਤੂੰ .......

    ਰਾਵਣ ਸਿਕੰਦਰ ਵਰਗੇ ਵੀ
     ਅੰਤ ਨੂੰ ਖਾਲੀ ਹੱਥ ਗਏ ਨੇ ।

    ਕੁਛ ਨਹੀਂ ਗਿਆ ਨਾਲ ਇਨ੍ਹਾਂ ਦੇ
    ਅੰਤ ਨੂੰ ਕਲੇ ਪਏ ਨੇ ।

    ਜਪ ਲੈ ਨਾਮ ਤੂੰ
    ਜਪਿਆ ਹੀ ਤਾਂ ਤਰਨਾ ਏ ।

    ਇਹ ਮੇਰੇ ਮਨ ਤੂੰ
    ਕਿਉਂ ਮੇਰਾ ਮੇਰਾ ਕਰਦਾ ਏ ।

    ਕਿ ਹੈ ਤੇਰੇ ਕੋਲ
    ਕਾਹਦਾ ਹੰਕਾਰ ਕਰਦਾ ਏ ।

  2. ਮੈਨੂੰ ਨਾ ਮਾਰੋ ਤੁਸੀ

    ਮੈ ਵੀ ਜਿਊਣਾ ਚਾਹੁੰਦੀ ਹਾਂ 
     

    ਇਸ ਸੋਹਣੇ ਸੰਸਾਰ ਨੂੰ

    ਮੈ ਵੀ ਤੱਕਣਾ ਚਾਹੁੰਦੀ ਹਾਂ ।
     

    ਬਚਪਨ ਚ ਮੈ ਤੁਹਾਨੂੰ

    ਕਦੀ ਵੀ ਤੰਗ ਨਹੀਂ ਕਰਾਂਗੀ ।
     

    ਤੁਹਾਨੂੰ ਕਦੀ ਵੀ ਕਿਸੀ ਚੀਜ ਲਈ

    ਕੋਈ ਮੈਂ ਮੰਗ ਨਹੀਂ ਕਰਾਂਗੀ ।
     

    ਤੁਹਾਡੇ ਬੁਢਾਪੇ ਦਾ ਸ਼ਹਾਰਾ ਬਣਾਂਗੀ

    ਤੁਹਾਡੀ ਰੱਜ ਕੇ ਸੇਵਾ ਕਰਾਂਗੀ ।
     

    ਮਾਂ ਪੁੱਤ ਦੇ ਲਾਲਚ ਵਿਚ ਫਸ ਕੇ

     ਕਿਉਂ ਪਾਪ ਕਮਾਉਂਣੀ ਆ ।
     

    ਮੈਨੂੰ ਨਾ ਮਾਰੋ ਤੁਸੀ

    ਮੈ ਵੀ ਜਿਊਣਾ ਚਾਹੁੰਦੀ ਹਾਂ 
     

    ਇਸ ਸੋਹਣੇ ਸੰਸਾਰ ਨੂੰ

    ਮੈ ਵੀ ਤੱਕਣਾ ਚਾਹੁੰਦੀ ਹਾਂ ।
     

    ਮਾਤਾ ਪਿਤਾ ਤੁਹਾਨੂੰ ਵੀ

    ਕਿਸੀ ਇਸਤਰੀ ਨੇ ਹੀ ਜਨਮ ਦਿੱਤਾ ਸੀ ।
     

    ਅਗਰ ਉਹ ਨਾ ਆਉਂਦੀ ਸੰਸਾਰ ਵਿਚ

     ਤਾਂ ਤੁਹਾਨੂੰ ਕੀਨੇ ਜਨਮ ਦੇਣਾ ਸੀ ।
     

    ਇਕ ਇਸਤਰੀ ਕਰਕੇ ਹੀ

     ਸੰਸਾਰ ਦੀ ਕਾਰ ਚਲਦੀ ਆ ।
     

    ਮੈਨੂੰ ਨਾ ਮਾਰੋ ਤੁਸੀ

    ਮੈ ਵੀ ਜਿਊਣਾ ਚਾਹੁੰਦੀ ਹਾਂ 
     

    ਇਸ ਸੋਹਣੇ ਸੰਸਾਰ ਨੂੰ 

    ਮੈ ਵੀ ਤੱਕਣਾ ਚਾਹੁੰਦੀ ਹਾਂ ।
  3. ਮਰ ਗਈ ਸਾਡੀ ਜ਼ਮੀਰ ਹਾਏ
    ਮਰ ਗਈ ਸਾਡੀ ਜ਼ਮੀਰ ਵੇ ।
    ਸੁਤੇ ਪਏ ਹਾਂ ਅੱਜ ਅਸੀਂ
     ਗੂੜੀ ਸਾਡੀ ਨੀਂਦ ਵੇ ।
     
     ਖਾਣਾ ਪੀਣਾ ਹੱਸਣਾ ਸੌਣਾ
    ਸਬ ਇਨੂੰ ਯਾਦ ਵੇ ।
    ਬਸ ਇਕ ਨਾਮ ਹੀ ਵਿਸਰ ਗਿਆ 
    ਬੜਾ ਡੂੰਘਾ ਬੁਖਾਰ ਵੇ ।
    ਮਰ ਗਈ ਸਾਡੀ ਜ਼ਮੀਰ …………
     
    ਗੁਰੂਆਂ ਦੀ ਧਰਤੀ ਪੰਜਾਬ ਅੱਜ 
    ਲੱਗਦਾ ਲੁੱਟਦੀ ਜਾਂਦੀ ਵੇ ।
    ਕੋਈ ਕੁੱਜ ਨਾ ਕਰ ਰਹਿਆ
     ਕੁਝ ਸਮਝ ਨਾ ਆਉਂਦੀ ਵੇ ।
     
    ਇਸ ਧਰਤੀ ਅੰਦਰ ਗੁਰੂ ਸਾਹਿਬ ਜੀ ਦੀ 
    ਲਗਾਤਾਰ ਬੇਅਦਬੀ ਹੋ ਰਹੀ ਏ ।
    ਪੰਥਕ ਸਰਕਾਰ ਕਹਾੳਣ ਵਾਲੀ ਵੀ
    ਜਾਪਦਾ ਅੱਜ ਸੋ ਰਹੀ ਏ ।
    ਮਰ ਗਈ ਸਾਡੀ ਜ਼ਮੀਰ …………
     
    ਪੰਜਾਬ ਦੀ ਜੁਆਨੀ ਅੱਜ
    ਨਸ਼ਿਆਂ ਵਿੱਚ ਰੁਲ ਰਹੀ ਏ ।
    ਜਗ੍ਹਾ ਜਗ੍ਹਾ ਸ਼ਰਾਬ ਦੇ ਠੇਕੇ
    ਬਾਣਾ ਬਾਣੀ ਭੁੱਲ ਗਈ ਏ ।
     
    ਕੀ ਬਣੂਗਾ ਪੰਜਾਬ ਦਾ 
    ਇਹ ਧਰਤੀ ਪੁੱਛਦੀ ਜਾਂਦੀ ਵੇ ।
    ਮੁੜ ਭੇਜੋ ਜਰਨੈਲ ਕੋਈ
    ਇਹ ਧਰਤੀ ਪੁਕਾਰੀ ਜਾਂਦੀ ਵੇ ।
     
    ਮਰ ਗਈ ਸਾਡੀ ਜ਼ਮੀਰ ਹਾਏ
    ਮਰ ਗਈ ਸਾਡੀ ਜ਼ਮੀਰ ਵੇ ।
    ਸੁਤੇ ਪਏ ਹਾਂ ਅੱਜ ਅਸੀਂ
     ਗੂੜੀ ਸਾਡੀ ਨੀਂਦ ਵੇ ।
×
×
  • Create New...