Jump to content

Nanaksarkaleran

Members
  • Posts

    2
  • Joined

  • Last visited

Posts posted by Nanaksarkaleran

  1. ਸੰਤ ਬਾਬਾ ਖੇਮ ਸਿੰਘ ਜੀ ਦੀ ਯਾਦ ਵਿਚਪਾਠਾਂ ਦੇ ਭੋਗ ਪਾਏ ਗਏ - ਬਾਬਾ ਸੁਖਦੇਵ ਸਿੰਘ ਜੀ ਭੁਚੋਂ ਸੰਪਰਦਾ ਦੇ ਨਵੇਂ ਮੁਖੀ ਸੇਵਾਦਾਰ

    ਬਠਿੰਡਾ 5 ਫਰਵਰੀ, 2010 – ਅਜ ਸੰਤ ਬਾਬਾ ਖੇਮ ਸਿੰਘ ਜੀ, ਜੋ 27 ਜਨਵਰੀ ਨੂੰ ਤਕਰੀਬਨ 106 ਸਾਲ ਦੀ ਆਯੂ ਵਿਚ ਨਿਰੰਕਾਰ ਕੋਲ ਸਚਖੰਡ ਜਾ ਵਿਰਾਜੇ ਸਨ, ਬਾਬਾ ਜੀ ਦੀ ਯਾਦ ਵਿਚਪਾਠਾਂ ਦੇ ਭੋਗ 5 ਫਰਵਰੀ 2010, ਦਿਨ ਸ਼ੁਕਰਵਾਰ, ਭੁਚੋ, ਜ਼ਿਲਾ ਬਠਿੰਡਾ ਵਿਖੇ ਪਾਏ ਗਏ । ਇਸ ਮੋਕੇ ਤੇ ਸਭ ਸਿਖ ਸੰਪਰਦਾਵਾਂ ਦੇ ਆਗੂ, ਜਿਨਾਂ ਵਿਚ, ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ, ਬਾਬਾ ਸੁਖਦੇਵ ਸਿੰਘ ਜੀ ਨਾਨਕਸਰ, ਬਾਬਾ ਗੁਰਮੇਲ ਸਿੰਘ ਜੀ ਨਾਨਕਸਰ, ਬਾਬਾ ਸੇਵਾ ਸਿੰਘ ਜੀ ਨਾਨਕਸਰ, ਬਾਬਾ ਜਸਵਿੰਦਰ ਸਿੰਘ ਜੀ ਨੂਰਵਾਲ, ਸੰਤ ਬਲਵਿੰਦਰ ਸਿੰਘ ਕੁਰਾਲੀ, ਭਾਈ ਸਾਹਿਬ ਭਾਈ ਗੁਰਇਲਬਾਲ ਸਿੰਘ ਜੀ, ਭਾਈ ਹਰਭੰਸ ਸਿੰਘ ਜੀ ਜਗਾਧਰੀ ਵਾਲੇਅਤੇ ਅਨੇਕਾਂ ਜਥੇਬਨਦੀਆਂ, ਰਾਗੀ ਜਥੇਆਂ ਨੇ ਭਾਗ ਲਿਆ ਤੇ ਲਖਾਂ ਸੰਗਤਾਂ ਨੇ ਹਾਜਰੀਆਂ ਭਰੀਆਂ ।

    ਇਸ ਸਮਾਗਮ ਵਿਚ ਬਾਬਾ ਸੁਖਦੇਵ ਸਿੰਘ ਜੀ ਨਾਨਕਸਰ ਨੂੰ ਭੁਚੋਂ ਸੰਪਰਦਾ ਦੇ ਮੁਖੀ ਸੇਵਾਦਾਰ ਵਜੋਂ ਸੇਵਾ ਸੌਂਪੀ ਗਈ ਤੇ ਰਸਮਾਂ ਅਨੁਸਾਰ ਦਸਤਾਰਬੰਦੀ ਕੀਤੀ ਗਈ। ਬਾਬਾ ਸੁਖਦੇਵ ਸਿੰਘ ਜੀ ਨੇ ਬਚਪਨ ਤੋਂ ਹੀ ਪਹਿਲਾਂ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਅਤੇ ਵਿਰ ਬਾਬਾ ਖੇਮ ਸਿੰਘ ਜੀ ਪਾਸ ਸੇਵਾ ਕੀਤੀ । ਇਹਨਾਂ ਨੇ ਭਾਰਤ ਵਿਚ ਵਖ-ਵਖ ਅਸਥਾਨਾਂ ਤੇ ਨਾਨਕਸਰ ਠਾਠਾਂ, ਸਚਖੰਡ ਸ਼੍ਰੀ ਹਜੂਰ ਸਾਹਿਬ ਵਿਚ ਯਾਤਰੂਆਂ ਵਾਸਤੇ ਸੈਂਕੜੇ ਕਮਰਿਆਂ ਦੀ ਸੇਵਾ, ਗੁਰੂ ਨਾਨਕ ਦੇਵ ਜੀ ਦੇ ਇਤਹਾਸਕ ਅਸਥਾਨ ਰਾਮੇਸ਼ਵਰਮ, ਤਾਮਿਲਨਾਡੂ ਦੀ ਕਾਰ ਸੇਵਾ ਨਿਭਾਈ । ਇਹਨਾ ਦੀ ਸਾਦਗੀ ਤੇ ਸੇਵਾ ਬੇਮਿਸਾਲ ਹਨ ਅਤੇ ਇਹ ਗੁਰੂ ਤੇ ਪੰਥ ਦੀ ਨਿਸ਼ਕਾਮ ਸੇਵਾ ਵਾਸਤੇ ਹਮੇਸ਼ਾਂ ਤਤਪਰ ਰਹਿੰਦੇ ਹਨ ।

    ਸੰਤ ਬਾਬਾ ਖੇਮ ਸਿੰਘ ਜੀ ਜੋ 27 ਜਨਵਰੀ ਨੂੰ ਤਕਰੀਬਨ 106 ਸਾਲ ਦੀ ਆਯੂ ਵਿਚ ਨਿਰੰਕਾਰ ਕੋਲ ਸਚਖੰਡ ਜਾ ਵਿਰਾਜੇ ਸਨ, ਬਾਬਾ ਜੀ ਦੀ ਪਾਵਨ ਦੇਹ 28 ਜਨਵਰੀ ਨੂੰ ਦਿੱਲੀ ਤੋਂ ਸ਼੍ਰੀ ਭੁਚੋ ਸਾਹਿਬ ਲਿਜਾਈ ਗਈ ਅਤੇ ਸੰਸਕਾਰ 29 ਜਨਵਰੀ 2010, ਦਿਨ ਸ਼ੁਕਰਵਾਰ, ਭੁਚੋ, ਜ਼ਿਲਾ ਬਠਿੰਡਾ ਵਿਖੇ ਦੁਪਿਹਰ 12 ਵਜੇ ਹੋਇਆ । ਇਸ ਮੋਕੇ ਤੇ ਸਭ ਸਿਖ ਸੰਪਰਦਾਵਾਂ ਦੇ ਆਗੂ ਤੇ ਲਖਾਂ ਸੰਗਤਾਂ ਬਾਬਾ ਜੀ ਦੇ ਅੰਤਿਮ ਦਰਸ਼ਨਾਂ ਲਈ ਇਕ ਰਾਤ ਪਹਿਲਾਂ ਤੋਂ ਹੀ ਇਕਤਰਿਤ ਹੋਣਿਆਂ ਸ਼ੂਰੁ ਹੋ ਗਈਆਂ ਸਨ। ਹਰ ਪਾਸੇ ਸੰਗਤਾਂ ਦਾ ਹੜ ਜਿਹਾ ਆਇਆ ਸੀ ।11:30 ਵਜੇ ਫੁਲਾਂ ਨਾਲ ਸਜੀ ਹੋਈ ਪਾਲਕੀ ਲਿਆਈ ਗਈ, ਸੰਗਤਾਂ ਵਾਹਿਗੁਰੂ - ਵਾਹਿਗੁਰੂ ਸ਼ਬਦ ਦਾ ਜਾਪ ਕਰ ਰਹੀਆਂ ਸਨ । ਕੀਰਤਨ ਅਤੇ ਅਰਦਾਸ ਉਪਰੰਤ ਸੰਸਕਾਰ ਕੀਤਾ ਗਇਆ ।

    ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਭਜਨ ਸਿੰਘ ਜੀ (ਵਡੇ) ਦੀ ਸਲਾਨਾ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ

    ਨਾਨਕਸਰ ਕਲੇਰਾਂ ਵਿਖੇ 1 ਫਰਵਰੀ, 2010 ਨੂੰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਅਤੇ ਬਾਬਾ ਭਜਨ ਸਿੰਘ ਜੀ (ਵਡੇ) ਦੀ ਅਠਵੀਂ ਸਲਾਨਾ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। 102 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਨਾਲ ਹੀ ਬਾਬਾ ਹਰਭਜਨ ਸਿੰਘ ਜੀ ਨੇ ਦੇਸ਼ ਵਿਦੇਸ਼ ਦੀ ਸੰਗਤਾਂ ਵਲੋਂ ਮਹਾਂਪੁਰਖਾਂ ਦੀ ਯਾਦ ਵਿਚ 8 ਕਰੋੜ 88 ਲੱਖ 38 ਹਜ਼ਾਰ 800 ਮੂਲ ਮੰਤਰ ਦੇ ਪਾਠਾਂ ਦੀ ਅਰਦਾਸ ਕੀਤੀ ਗਈ । ਇਸ ਤੋਂ ਪਹਿਲਾਂ 31 ਜਨਵਰੀ ਦੀ ਰਾਤ ਤੋਂ 1 ਫਰਵਰੀ ਦੀ ਸਵੇਰ ਤਕ ਰੈਨ ਸੁਬਾਈ ਕੀਰਤਨ ਹੋਏ । ਇਸ ਸਮਾਗਮ ਵਿਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ, ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ ਨਾਨਕਸਰ, ਬਾਬਾ ਗੁਰਚਰਨ ਸਿੰਘ ਜੀ ਨਾਨਕਸਰ, ਬਾਬਾ ਗੁਰਮੇਲ ਸਿੰਘ ਜੀ ਨਾਨਕਸਰ, ਬਾਬਾ ਸੇਵਾ ਸਿੰਘ ਜੀ ਨਾਨਕਸਰ, ਬਾਬਾ ਲੱਖਾ ਸਿੰਘ ਜੀ ਨਾਨਕਸਰ, ਬਾਬਾ ਘਾਲਾ ਸਿੰਘ ਜੀ ਨਾਨਕਸਰ,ਭਾਈ ਸਾਹਿਬ ਭਾਈ ਗੁਰਇਲਬਾਲ ਸਿੰਘ ਜੀ, ਬਾਬਾ ਜੋਰਾ ਸਿੰਘ ਜੀ ਬਧਨੀ ਕਲਾਂ, ਸੰਤ ਰਵੀੰਦਰ ਸਿੰਘ ਜੀ ਜੋਨੀ ਅਤੇ ਅਨੇਕਾਂ ਜਥੇਬਨਦੀਆਂ, ਰਾਗੀ ਜਥੇਆਂ ਨੇ ਭਾਗ ਲਿਆ । ਹਜ਼ਾਰਾਂ ਹੀ ਸੰਗਤਾਂ ਨੇ ਹਾਜਰੀਆਂ ਭਰੀਆਂ ।

    http://www.nanaksarkaleran.net

    post-3382-126548848312_thumb.jpg

    post-3382-126548866107_thumb.jpg

  2. Vahiguroo, please share janam sakhiya and sant ji nirali saroop with us :D

    ਸੰਤ ਬਾਬਾ ਖੇਮ ਸਿੰਘ ਜੀ ਜੋ 27 ਜਨਵਰੀ ਨੂੰ ਤਕਰੀਬਨ 106 ਸਾਲ ਦੀ ਆਯੂ ਵਿਚ ਨਿਰੰਕਾਰ ਕੋਲ ਸਚਖੰਡ ਜਾ ਵਿਰਾਜੇ ਸਨ, ਬਾਬਾ ਜੀ ਦੀ ਪਾਵਨ ਦੇਹ 28 ਜਨਵਰੀ ਨੂੰ ਦਿੱਲੀ ਤੋਂ ਸ਼੍ਰੀ ਭੁਚੋ ਸਾਹਿਬ ਲਿਜਾਈ ਗਈ ਅਤੇ ਸੰਸਕਾਰ 29 ਜਨਵਰੀ 2010, ਦਿਨ ਸ਼ੁਕਰਵਾਰ, ਭੁਚੋ, ਜ਼ਿਲਾ ਬਠਿੰਡਾ ਵਿਖੇ ਦੁਪਿਹਰ 12 ਵਜੇ ਹੋਇਆ । ਇਸ ਮੋਕੇ ਤੇ ਸਭ ਸਿਖ ਸੰਪਰਦਾਵਾਂ ਦੇ ਆਗੂ ਤੇ ਲਖਾਂ ਸੰਗਤਾਂ ਬਾਬਾ ਜੀ ਦੇ ਅੰਤਿਮ ਦਰਸ਼ਨਾਂ ਲਈ ਇਕ ਰਾਤ ਪਹਿਲਾਂ ਤੋਂ ਹੀ ਇਕਤਰਿਤ ਹੋਣਿਆਂ ਸ਼ੂਰੁ ਹੋ ਗਈਆਂ ਸਨ। ਹਰ ਪਾਸੇ ਸੰਗਤਾਂ ਦਾ ਹੜ ਜਿਹਾ ਆਇਆ ਸੀ ।11:30 ਵਜੇ ਫੁਲਾਂ ਨਾਲ ਸਜੀ ਹੋਈ ਪਾਲਕੀ ਲਿਆਈ ਗਈ, ਸੰਗਤਾਂ ਵਾਹਿਗੁਰੂ - ਵਾਹਿਗੁਰੂ ਸ਼ਬਦ ਦਾ ਜਾਪ ਕਰ ਰਹੀਆਂ ਸਨ । ਕੀਰਤਨ ਅਤੇ ਅਰਦਾਸ ਉਪਰੰਤ ਸੰਸਕਾਰ ਕੀਤਾ ਗਇਆ ।

    http://www.nanaksarkaleran.net

    post-3382-126465531665_thumb.jpg

    post-3382-126495835216_thumb.jpg

    post-3382-126495841417_thumb.jpg

    post-3382-126495843673_thumb.jpg

    post-3382-12649584976_thumb.jpg

×
×
  • Create New...