Jump to content

Sukhbir Singh Khalsa

Members
  • Posts

    5
  • Joined

  • Last visited

Recent Profile Visitors

155 profile views

Sukhbir Singh Khalsa's Achievements

  1. ਇਹ ਮੇਰੇ ਮਨ ਤੂੰਕਿਉਂ ਮੇਰਾ ਮੇਰਾ ਕਰਦਾ ਏ ।ਕਿ ਹੈ ਤੇਰੇ ਕੋਲਕਾਹਦਾ ਹੰਕਾਰ ਕਰਦਾ ਏ ।ਇਹ ਜੋ ਸ਼ਰੀਰ ਹੈਇਹ ਵੀ ਪਰਾਇਆ ਹੈ ।ਪੰਜ ਤੱਤਾਂ ਦਾ ਸ਼ਰੀਰਕੁਝ ਚਿਰ ਲਈ ਤੇਰੇ ਨਸੀਬ ਆਇਆ ਹੈ ।ਇਕ ਦਿਨ ਇਸਨੇ ਵੀ ਮੁਕ ਜਾਣਾਦਸ ਤੂੰ ਕਾਹਦਾ ਮਾਣ ਕਰਦਾ ਏ ।ਇਹ ਮੇਰੇ ਮਨ ਤੂੰ .......ਇਹ ਜਿਸ ਮਾਇਆ ਪਿੱਛੇ ਤੂੰ ਹੰਕਾਰੀ ਹੋ ਗਿਆ ।ਸੱਚ ਕਵਾ ਇਹ ਅੱਜ ਤਕਕਿਸੇ ਦੀ ਨਹੀਂ ਹੋਈ ਆ । ਇਸ ਮਾਇਆ ਨੇ ਵੀ ਅੱਗੇ ਕੰਮ ਨਿਓ ਆਉਣਾ । ਸੱਚ ਕਵਾ ਤੂੰਨਾਮ ਤੋਂ ਬਿਨਾ ਰੋਏਂਗਾ ।ਦੱਸ ਤੂੰ ਕਿਉਂ ਹੁਣ ਸੁਣਦਾ ਨਹੀਂ ਕਿਉਂ ਜਿਦ ਕਰਦਾ ਏ ।ਇਹ ਮੇਰੇ ਮਨ ਤੂੰ .......ਰਾਵਣ ਸਿਕੰਦਰ ਵਰਗੇ ਵੀ ਅੰਤ ਨੂੰ ਖਾਲੀ ਹੱਥ ਗਏ ਨੇ ।ਕੁਛ ਨਹੀਂ ਗਿਆ ਨਾਲ ਇਨ੍ਹਾਂ ਦੇਅੰਤ ਨੂੰ ਕਲੇ ਪਏ ਨੇ ।ਜਪ ਲੈ ਨਾਮ ਤੂੰਜਪਿਆ ਹੀ ਤਾਂ ਤਰਨਾ ਏ ।ਇਹ ਮੇਰੇ ਮਨ ਤੂੰਕਿਉਂ ਮੇਰਾ ਮੇਰਾ ਕਰਦਾ ਏ ।ਕਿ ਹੈ ਤੇਰੇ ਕੋਲਕਾਹਦਾ ਹੰਕਾਰ ਕਰਦਾ ਏ ।
  2. ਅੰਦਰ ਅੱਗ ਲੱਗੀ ਪਈ ਹੈ ਪੰਜਾਂ ਵਿਕਾਰਾਂ ਦੀ ।ਅੰਦਰ ਅੱਗ ਲੱਗੀ ਪਈ ਹੈ ਬੁਰੇ ਵਿਚਾਰਾਂ ਦੀ ।ਚੰਗੇ ਵਿਚਾਰਾਂ ਨੂੰ ਕੋਈ ਰਾਹ ਨਾ ਲੱਭ ਰਿਹਾ ਹੈ ।ਐ ਮੇਰਿਆ ਰੱਬਾ ਦਸਕਿ ਹੋ ਰਿਹਾ ਹੈ ।ਇਹ ਵਿਕਾਰ ਇਨਸਾਨ ਨੂੰ ਅੰਦਰੋਂ ਅੰਦਰ ਮਾਰ ਰਿਹਾ ਹੈ ।ਕਿਉਂ ਆਇਆ ਹੈ ਇਹ ਜੱਗ ਅੰਦਰ ਮੂਲ ਆਪਣਾ ਭੂਲਾ ਰਿਹਾ ਹੈ ।ਅੰਦਰ ਜੰਗ ਛਿੜੀ ਪਈ ਹੈ ਚੰਗੇ ਬੁਰੇ ਵਿਚਾਰਾਂ ਦੀ ।ਅੰਦਰ ਅੱਗ ਲੱਗੀ ਪਈ ਹੈ ਪੰਜਾਂ ਵਿਕਾਰਾਂ ਦੀ ।ਚੰਗੇ ਵਿਚਾਰਾਂ ਨੂੰ ਕੋਈ ਰਾਹ ਨਾ ਲੱਭ ਰਿਹਾ ਹੈ ।ਐ ਮੇਰਿਆ ਰੱਬਾ ਦਸਕਿ ਹੋ ਰਿਹਾ ਹੈ ।
  3. ਮੈਨੂੰ ਨਾ ਮਾਰੋ ਤੁਸੀ ਮੈ ਵੀ ਜਿਊਣਾ ਚਾਹੁੰਦੀ ਹਾਂ । ਇਸ ਸੋਹਣੇ ਸੰਸਾਰ ਨੂੰ ਮੈ ਵੀ ਤੱਕਣਾ ਚਾਹੁੰਦੀ ਹਾਂ । ਬਚਪਨ ਚ ਮੈ ਤੁਹਾਨੂੰ ਕਦੀ ਵੀ ਤੰਗ ਨਹੀਂ ਕਰਾਂਗੀ । ਤੁਹਾਨੂੰ ਕਦੀ ਵੀ ਕਿਸੀ ਚੀਜ ਲਈ ਕੋਈ ਮੈਂ ਮੰਗ ਨਹੀਂ ਕਰਾਂਗੀ । ਤੁਹਾਡੇ ਬੁਢਾਪੇ ਦਾ ਸ਼ਹਾਰਾ ਬਣਾਂਗੀ ਤੁਹਾਡੀ ਰੱਜ ਕੇ ਸੇਵਾ ਕਰਾਂਗੀ । ਮਾਂ ਪੁੱਤ ਦੇ ਲਾਲਚ ਵਿਚ ਫਸ ਕੇ ਕਿਉਂ ਪਾਪ ਕਮਾਉਂਣੀ ਆ । ਮੈਨੂੰ ਨਾ ਮਾਰੋ ਤੁਸੀ ਮੈ ਵੀ ਜਿਊਣਾ ਚਾਹੁੰਦੀ ਹਾਂ । ਇਸ ਸੋਹਣੇ ਸੰਸਾਰ ਨੂੰ ਮੈ ਵੀ ਤੱਕਣਾ ਚਾਹੁੰਦੀ ਹਾਂ । ਮਾਤਾ ਪਿਤਾ ਤੁਹਾਨੂੰ ਵੀ ਕਿਸੀ ਇਸਤਰੀ ਨੇ ਹੀ ਜਨਮ ਦਿੱਤਾ ਸੀ । ਅਗਰ ਉਹ ਨਾ ਆਉਂਦੀ ਸੰਸਾਰ ਵਿਚ ਤਾਂ ਤੁਹਾਨੂੰ ਕੀਨੇ ਜਨਮ ਦੇਣਾ ਸੀ । ਇਕ ਇਸਤਰੀ ਕਰਕੇ ਹੀ ਸੰਸਾਰ ਦੀ ਕਾਰ ਚਲਦੀ ਆ । ਮੈਨੂੰ ਨਾ ਮਾਰੋ ਤੁਸੀ ਮੈ ਵੀ ਜਿਊਣਾ ਚਾਹੁੰਦੀ ਹਾਂ । ਇਸ ਸੋਹਣੇ ਸੰਸਾਰ ਨੂੰ ਮੈ ਵੀ ਤੱਕਣਾ ਚਾਹੁੰਦੀ ਹਾਂ ।
  4. ਮਰ ਗਈ ਸਾਡੀ ਜ਼ਮੀਰ ਹਾਏ ਮਰ ਗਈ ਸਾਡੀ ਜ਼ਮੀਰ ਵੇ । ਸੁਤੇ ਪਏ ਹਾਂ ਅੱਜ ਅਸੀਂ ਗੂੜੀ ਸਾਡੀ ਨੀਂਦ ਵੇ । ਖਾਣਾ ਪੀਣਾ ਹੱਸਣਾ ਸੌਣਾ ਸਬ ਇਨੂੰ ਯਾਦ ਵੇ । ਬਸ ਇਕ ਨਾਮ ਹੀ ਵਿਸਰ ਗਿਆ ਬੜਾ ਡੂੰਘਾ ਬੁਖਾਰ ਵੇ । ਮਰ ਗਈ ਸਾਡੀ ਜ਼ਮੀਰ ………… ਗੁਰੂਆਂ ਦੀ ਧਰਤੀ ਪੰਜਾਬ ਅੱਜ ਲੱਗਦਾ ਲੁੱਟਦੀ ਜਾਂਦੀ ਵੇ । ਕੋਈ ਕੁੱਜ ਨਾ ਕਰ ਰਹਿਆ ਕੁਝ ਸਮਝ ਨਾ ਆਉਂਦੀ ਵੇ । ਇਸ ਧਰਤੀ ਅੰਦਰ ਗੁਰੂ ਸਾਹਿਬ ਜੀ ਦੀ ਲਗਾਤਾਰ ਬੇਅਦਬੀ ਹੋ ਰਹੀ ਏ । ਪੰਥਕ ਸਰਕਾਰ ਕਹਾੳਣ ਵਾਲੀ ਵੀ ਜਾਪਦਾ ਅੱਜ ਸੋ ਰਹੀ ਏ । ਮਰ ਗਈ ਸਾਡੀ ਜ਼ਮੀਰ ………… ਪੰਜਾਬ ਦੀ ਜੁਆਨੀ ਅੱਜ ਨਸ਼ਿਆਂ ਵਿੱਚ ਰੁਲ ਰਹੀ ਏ । ਜਗ੍ਹਾ ਜਗ੍ਹਾ ਸ਼ਰਾਬ ਦੇ ਠੇਕੇ ਬਾਣਾ ਬਾਣੀ ਭੁੱਲ ਗਈ ਏ । ਕੀ ਬਣੂਗਾ ਪੰਜਾਬ ਦਾ ਇਹ ਧਰਤੀ ਪੁੱਛਦੀ ਜਾਂਦੀ ਵੇ । ਮੁੜ ਭੇਜੋ ਜਰਨੈਲ ਕੋਈ ਇਹ ਧਰਤੀ ਪੁਕਾਰੀ ਜਾਂਦੀ ਵੇ । ਮਰ ਗਈ ਸਾਡੀ ਜ਼ਮੀਰ ਹਾਏ ਮਰ ਗਈ ਸਾਡੀ ਜ਼ਮੀਰ ਵੇ । ਸੁਤੇ ਪਏ ਹਾਂ ਅੱਜ ਅਸੀਂ ਗੂੜੀ ਸਾਡੀ ਨੀਂਦ ਵੇ ।
×
×
  • Create New...