Jump to content

The Truth About Prof Darshan Singh And Surjit Singh Barnala


panthdardi

Recommended Posts

You can see the real picture here as well

http://www.wakeupkhalsa.com/news-punjab.php#np1

ਪ੍ਰੈਸ ਰਿਲੀਜ਼

ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥

ਝੂਠ ਦੇ ਸਹਾਰੇ ਮੇਰੇ ਉਤੇ ਕੀਤੇ ਜਾ ਰਹੇ ਕੁਝ ਸਵਾਲ

ਪਹਿਲਾ ਸਵਾਲ ਕਿ 1984 ਵਿਚ ਕੌਮੀ ਦੁਖਾਂਤ ਸਮੇਂ ਇਹ ਫਿਲਮ ਬਣਾ ਰਿਹਾ ਸੀ। ਕਥਿਤ ਫਿਲਮ 1984 ਤੋਂ ਬਹੁਤ ਸਮਾਂ ਪਹਿਲੇ ਬਣੀ ਪਰ ਕਿਸੇ ਆਰਥਕ ਤੰਗੀ ਕਾਰਨ ਉਸ ਨੂੰ ਰਿਲੀਜ਼ ਕਰਨ ਵਿਚ ਦੇਰੀ ਹੋਈ। ਇਸ ਫਿਲਮ ਨੂੰ ਜਲੰਧਰ ਦੇ ਇਕ ਸੱਜਣ ਨੇ ਬਣਾਇਆ, ਜਲੰਧਰ ਦੇ ਹੀ ਰਾਣਾ ਪਰਿਵਾਰ ਜਿਸਦੀ ਰਿੰਗ ਰੋਡ ਉਤੇ ਕੋਠੀ ਹੈ, ਨੇ ਉਸਨੂੰ ਮੇਰੇ ਕੋਲ ਭੇਜਿਆ ਕਿ ਉਸ ਦੀ ਫਿਲਮ ਵਿਚ ਇਕ ਧਾਰਮਕ ਸੀਨ ਤੇ ਇਕ ਸ਼ਬਦ ਪੜ੍ਹਾਂ। ਮੈ ਇਕ ਕੀਰਤਨੀਏ ਦੇ ਤੌਰ ਤੇ ਗੁਰਬਾਣੀ ਵਿਚੋ ਸ਼ਬਦ ਪੜ੍ਹਿਆ। ਉਸ ਤੋਂ ਪਹਿਲਾਂ ਭੀ ਕਈ ਜਥਿਆਂ ਨੇ ਕਈ ਧਾਰਮਕ ਫਿਲਮਾਂ ਵਿਚ ਸ਼ਬਦ ਪੜ੍ਹੇ ਸਨ, ਮੇਰੇ ਤੋਂ ਬਹੁਤ ਪਹਿਲਾਂ ਸੰਤ ਫਤਿਹ ਸਿੰਘ ਨੇ ਅਕਾਲੀ ਦਲ ਪ੍ਰਧਾਨ ਹੁੰਦਿਆਂ ਹੋਇਆਂ ਫਿਲਮ ਨਾਨਕ ਨਾਮ ਜਹਾਜ਼ ਵਿਚ ਸ਼ਬਦ ਪੜ੍ਹਿਆ ਸੀ। ਕੀ ਕਿਸੇ ਧਾਰਮਕ ਸੀਨ ਵਿਚ ਗੁਰਬਾਣੀ ਦਾ ਸ਼ਬਦ ਕਦੇ ਕਿਸੇ ਨਹੀਂ ਪੜ੍ਹਿਆ, ਕੀ ਇਹ ਗੁਨਾਹ ਹੈ ?

ਮੈਂ ਫਿਲਮ ਵਿਚ ਸ਼ਬਦ ਗੁਰੁ ਗ੍ਰੰਥ ਸਾਹਿਬ ਵਿਚੋਂ ਪੜ੍ਹਿਆ - ਧਨਾਸਰੀ ਮਹਲਾ 5 ॥ ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥ ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥1॥

ਸੰਗਤ ਵੱਲੋਂ ਕਹਿਣ ਤੇ ਕਿ ਹੇਮਕੁੰਟ ਦਾ ਇਤਹਾਸ ਸੁਣਾਓ, ਕਿਉਂਕਿ ਇਹ ਪੁਰਾਤਨ ਅਸਥਾਨ ਨਹੀਂ ਹੈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸਮੇ ਅੰਦਾਜ਼ੇ ਨਾਲ ਬਣਾਇਆ ਗਿਆ ਹੈ, ਇਸ ਲਈ ਓਥੋਂ ਦਾ ਇਤਿਹਾਸ ਭੀ ਕੋਈ ਪ੍ਰਚੱਲਤ ਨਹੀ ਸੀ, ਜਿਹੜਾ ਇਤਿਹਾਸ ਗੁਰਦੁਆਰਾ ਗੋਬਿੰਦ ਘਾਟ ਵੰਡਿਆ ਜਾ ਰਿਹਾ ਸੀ, ਮੈਂ ਉਹ ਪੜ੍ਹ ਕੇ ਸੁਣਾ ਦਿੱਤਾ ਅਤੇ ਹੇਮਕੁੰਟ ਵਲ ਜਾਂਦਿਆਂ ਰਸਤੇ ਵਿਚ ਇਹ ਸ਼ਬਦ ਪੜ੍ਹਿਆ।

ਦੂਜਾ ਸਵਾਲ - ਕਹਿੰਦੇ ਹਨ ਕਿ ਮੇਰੇ ਸਮੇਂ ਬਰਨਾਲੇ ਦੀ ਪੇਸ਼ੀ ਬੰਦ ਕਮਰੇ ਵਿਚ ਹੋਈ ਸੀ ?

ਇਥੋਂ ਸਾਬਤ ਹੁੰਦਾ ਹੈ ਕਿ ਇਹ ਜਥੇਦਾਰ ਸ੍ਰੀ ਅਕਾਲ ਤਖਤ ਦੀ ਮਰਿਯਾਦਾ ਤੋਂ ਬਿਲਕੁਲ ਹੀ ਅਨਜਾਣ ਹੈ, ਨਹੀਂ ਤਾਂ ਇਸ ਨੂੰ ਜ਼ਰੂਰ ਪਤਾ ਹੁੰਦਾ ਕਿ ਪੇਸ਼ੀ ਕਦੇ ਭੀ ਬੰਦ ਕਮਰੇ ਵਿੱਚ ਨਹੀਂ ਹੁੰਦੀ। ਪੇਸ਼ੀ ਹਮੇਸ਼ਾ ਸੰਗਤ ਦੇ ਸਾਹਮਣੇ ਸ੍ਰੀ ਅਕਾਲ ਤਖਤ ਤੇ ਹੀ ਹੁੰਦੀ ਹੈ। ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਹੁਣ ਤਕ ਅਨੇਕਾਂ ਅਕਾਲੀ ਲੀਡਰਾਂ ਦੀਆਂ ਭੀ ਪੇਸ਼ੀਆਂ ਅਕਾਲ ਤਖਤ ਤੇ ਹੀ ਹੋਈਆਂ ਹਨ। ਮੇਰੇ ਸਮੇਂ ਭੀ ਬਰਨਾਲੇ ਦੀ ਪੇਸ਼ੀ ਅਕਾਲ ਤਖਤ ਦੀ ਮਰਿਯਾਦਾ ਅਨੁਸਾਰ ਤਖਤ ਸਾਹਿਬ ਉਤੇ ਹੀ ਹੋਈ ਹੈ, ਵਕਤ ਦੀ ਪੇਸ਼ੀ ਦੀ ਫੋਟੋ ਨਾਲ ਭੇਜ ਰਿਹਾ ਹਾਂ। ਮੇਰੇ ਸੇਵਾ ਕਾਲ ਤੋਂ ਬਾਅਦ ਬੂਟਾ ਸਿੰਘ ਦੀ ਪੇਸ਼ੀ ਭੀ ਅਕਾਲ ਤਖਤ ਉਤੇ ਸੰਗਤ ਦੇ ਸਾਹਮਣੇ ਹੀ ਹੋਈ। ਇਹ ਜਥੇਦਾਰ ਆਪ ਖੁਦ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਇਹ ਬੰਦ ਕਮਰੇ ਵਾਲੀ ਰਵਾਇਤ ਅਸੀਂ ਦਸ ਸਾਲ ਤੋਂ ਬਣਾਈ ਹੈ। ਕੀ ਸ੍ਰੀ ਅਕਾਲ ਤਖਤ ਦੀ ਮਰਿਯਾਦਾ ਭੰਗ ਕਰਕੇ ਆਪਣੀ ਮਰਜ਼ੀ ਦੀ ਬੰਦ ਕਮਰਾ ਮਰਿਆਦਾ ਲਾਗੂ ਕਰਨ ਵਾਲਾ ਜਥੇਦਾਰ ਸ੍ਰੀ ਅਕਾਲ ਤਖਤ ਤੋਂ ਤਨਖਾਹੀਆ ਨਹੀਂ ਹੈ? ਸ੍ਰੀ ਅਕਾਲ ਤਖਤ ਸਾਹਿਬ ਉਤੇ ਖਲੋਅ ਕੇ ਕੋਰਾ ਝੂਠ ਬੋਲਣ ਵਾਲੇ ਕਿ {ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਉਤੇ ਪੇਸ਼ ਹੀ ਨਹੀਂ ਹੋਇਆ} ਕੀ ਐਸੇ ਮਨੁੱਖ ਨੂੰ ਜਥੇਦਾਰ ਮੰਨਿਆ ਜਾ ਸਕਦਾ ਹੈ ?

ਸੱਚੀ ਬਾਣੀ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ,

ਦਰਸ਼ਨ ਸਿੰਘ ਖਾਲਸਾ

ਸਾਬਕਾ ਸੇਵਾਦਾਰ, ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ

21 ਦਸੰਬਰ 2009

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...