Jump to content

What Does Ram And Har Actually Mean In Bani?


Recommended Posts

they are kirtam naams (attributes) of vaheguru, not references to the raam chandar ji and krishan ji that hindus make idols of and worship.

ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥

Kabīr rām kahan mėh bẖeḏ hai ṯā mėh ek bicẖār.

Kabeer, it does make a difference, how you chant the Lord's Name, 'Raam'. This is something to consider.

ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥

So▫ī rām sabẖai kahėh so▫ī ka▫uṯakhār. ||190||

Everyone uses the same word for the son of Dasrath and the Wondrous Lord. ||190||

ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥

Kabīr rāmai rām kaho kahibe māhi bibek.

Kabeer, use the word 'Raam', only to speak of the All-pervading Lord. You must make that distinction.

ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥

Ėk anekėh mil ga▫i▫ā ek samānā ek. ||191||

One 'Raam' is pervading everywhere, while the other is contained only in himself. ||191||

mahankosh has literal meanings of both kirtam naams (check out srigranth.org).

Link to comment
Share on other sites

In gurbani both words occur with variations in spelling, im not sure how many variations and what these are, for example ਰਾਮ and ਰਾਮੁ, there seem to be different pages come up when searching the meanings of these in srigranth.

I have posted a few variations of spelling of each word, but as I don't know how many and what variations there are, I can't search them to see if they have different meanings.

ਰਾਮੁ:

SGGS Gurmukhi-Gurmukhi Dictionary

(1) ਪ੍ਰਭੂ; ਵੇਖੋ 'ਰਾਮਿ'। (2) ਅਯੋਧਿਆ ਦਾ ਸੂਰਜਵੰਸ਼ੀ ਰਾਜਾ 'ਰਾਮਚੰਦਰ' ਜਿਸਨੂੰ ਹਿੰਦੂ ਧਰਮ ਅਨੁਸਾਰ ਦੇਵਤਾ ਮੰਨਿਆ ਜਾਂਦਾ ਹੈ। ਉਦਾਹਰਣ: ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥ {ਸਵ ੧, ੭:੨ (1390)}। ਤਿਨ ਮਹਿ ਰਾਮੁ ਰਹਿਆ ਭਰਪੂਰ॥ {ਜਪੁ ੧, ੩੭:੪ (8)}। ਭਾਈ ਰੇ ਰਾਮੁ ਕਹਹੁ ਚਿਤੁ ਲਾਇ॥ {ਸਿਰੀ ੧, ੨੩,

Mahan Kosh Encyclopedia

ਦੇਖੋ, ਰਾਮ ੧. "ਸਭ ਸੁਖਦਾਤਾ ਰਾਮੁ ਹੈ, ਦੂਸਰ ਨਾਹਿਨ ਕੋਇ". (ਸਃ ਮਃ ੯).

Mahan Kosh data provided by Bhai Baljinder Singh (RaraSahib Wale); See http://www.ik13.com

ਰਾਮ:

SGGS Gurmukhi-Gurmukhi Dictionary

(1) ਸਰਬ ਵਿਆਪੀ, ਪ੍ਰਭੂ। (2) ਰਾਮਚੰਦ, ਸੂਰਜਵੰਸ਼ੀ ਅਯੋਧਿਆ ਦੇ ਰਾਜਾ ਦਸ਼ਰਥ ਦਾ ਪੁੱਤਰ। (3) ਹੇ ਰਾਮ, ਹੇ ਪ੍ਰਭੂ। (4) (ਭਾਵ) ਪ੍ਰਭੂ ਦਾ, ਆਤਮਕ। (5) ਰਾਮ ਗਣ ਦਾ ਸੰਖੇਪ, ਦੇਵਦੂਤ। ਉਦਾਹਰਣ: ਗਾਵਨਿ ਸੀਤਾ ਰਾਜੇ ਰਾਮ॥ {ਆਸਾ ੧, ਵਾਰ ੫ ਸ, ੧, ੨:੮ (465)}। ਜਮ ਤੇ ਉਲਟ ਭਏ ਹੈ ਰਾਮ॥ {ਗਉ ਕਬ, ੧੭, ੧:੧ (326)}।

SGGS Gurmukhi-English Dictionary

P. n. One who pervades everything i.e. God

SGGS Gurmukhi-English Data provided by Harjinder Singh Gill, Santa Monica, CA, USA.

English Translation

n.m. God lord Rama.

Mahan Kosh Encyclopedia

ਦੇਖੋ, ਰਾਮੁ

Mahan Kosh data provided by Bhai Baljinder Singh (RaraSahib Wale); See http://www.ik13.com

ਹਰ:

SGGS Gurmukhi-Gurmukhi Dictionary

ਰਫਾ ਕਰ ਦਿੰਦੀ ਹੈ, ਹਰੇ, ਹਰੇਕ। ਉਦਾਹਰਣ: ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ॥ {ਬਿਲਾ ੫, ਛੰਤ ੩, ੫:੩ (847)}।

SGGS Gurmukhi-English Dictionary

Sk. n. Per. Indecl. God, all, everyone, each

SGGS Gurmukhi-English Data provided by Harjinder Singh Gill, Santa Monica, CA, USA.

English Translation

(1) Each, every, any. (2) Denominator.

Mahan Kosh Encyclopedia

ਵਿ- ਹਰਾ. ਹਰਿਤ. "ਜੈਸ ਬਨ ਹਰ ਪਾਤ". (ਸਾਰ ਕਬੀਰ) "ਬਨ ਹਰ ਪਾਤ ਰੇ". (ਧਨਾ ਮਃ ੫)। (2) ਸੰ. {ਸੰਗ੍ਯਾ}. ਰੁਦ੍ਰ. ਸ਼ਿਵ. "ਕਮਲਾਸਨ ਧ੍ਯਾਵਤ ਜਾਹਿ ਭਜੇ ਹਰ". (ਗੁਪ੍ਰਸੂ)। (3) ਅਗਨਿ। (4) ਕਾਲ। (5) ਲੈ ਜਾਣਾ. ਹਰਣ. "ਮੇਰੀ ਹਰਹੁ. ਬਿਪਤਿ". (ਗਉ ਰਵਿਦਾਸ)। (6) ਫ਼ਾ. __ ਵ੍ਯ- ਕੁੱਲ. ਪ੍ਰਤਿ. ਹਰ ਇੱਕ. "ਹਰਦਿਨੁ ਹਰਿ ਸਿਮਰਨੁ ਮੇਰੇ ਭਾਈ". (ਗਉ ਮਃ ੫) "ਬੰਦੇ ਖੋਜੁ ਦਿਲ ਹਰਰੋਜ". (ਤਿਲੰ ਕਬੀਰ)। (7) ਹਲ ਦੀ ਥਾਂ ਭੀ ਹਰ ਸ਼ਬਦ ਦੇਖੀਦਾ ਹੈ. "ਹਰ ਬਾਹਤ ਇਕ ਪੁਰਖ ਨਿਹਾਰਾ". (ਦੱਤਾਵ)। (8) ਗੁਰੁਬਾਣੀ ਵਿੱਚ ਹਰਿ ਦੀ ਥਾਂ ਭੀ ਹਰ ਸ਼ਬਦ ਅਨੇਕ ਥਾਂ ਆਇਆ ਹੈ, ਜੋ ਕਰਤਾਰ ਬੋਧਕ ਹੈ। (9) ਇੱਕ ਰਾਜਪੂਤ ਜਾਤਿ, ਜੋ ਬਹੁਤ ਕਰਕੇ ਬੂੰਦੀ ਦੇ ਇਲਾਕੇ ਪਾਈ ਜਾਂਦੀ ਹੈ. ਇਸ ਤੋਂ "ਹਰਾਵਲੀ" ਸ਼ਬਦ ਬਣਿਆ ਹੈ. ਦੇਖੋ, ਹਰਾਵਲੀ.

Mahan Kosh data provided by Bhai Baljinder Singh (RaraSahib Wale); See http://www.ik13.com

ਹਰਿ:

SGGS Gurmukhi-Gurmukhi Dictionary

ਹਰੇ, ਪ੍ਰਭੂ, ਪ੍ਰਭੂ ਨੂੰ, ਹੇ ਮਹਾਂਰਾਜ, ਪ੍ਰਭੂ ਨਾਲ, ਪ੍ਰਭੂ ਵਲ, ਹੇ ਵਾਹਿਗੁਰੂ, ਰੋਜ਼, ਹਰੀ ਦੀ, ਪ੍ਰਭੂ ਦੇ, ਪ੍ਰਭੂ, ਪ੍ਰਮਾਤਮਾ, ਪ੍ਰਭੂ ਨੇ, ਪ੍ਰਭੂ ਨਾਲ, ਪ੍ਰਭੂ ਦਾ। ਉਦਾਹਰਣ: ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥ {ਗੂਜ ੪, ਸੋਦ ੪, ੧*:੧ (10)}। ਹਰਿ ਜੂ ਰਾਖਿ ਲੇਹੁ ਪਤਿ ਮੇਰੀ॥ {ਜੈਤ ੯, ੨

SGGS Gurmukhi-English Dictionary

Sk. n. Diamond

SGGS Gurmukhi-English Data provided by Harjinder Singh Gill, Santa Monica, CA, USA.

English Translation

God.

Mahan Kosh Encyclopedia

ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ". (ਰਾਮ ਅਃ ਮਃ ੫) ਹਰੇ ਬੂਟੇ। (2) ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ". (ਗੂਜ ਮਃ ੪)। (3) ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ". (ਸਲੋਹ)। (4) ਸੰ. (हृ- इन) {ਸੰਗ੍ਯਾ}. ਵਿਸਨੁ. "ਦਸਿਕ ਅਸੁਰ ਹਰਿ ਘਾਏ". (ਹਜਾਰੇ ੧੦)। (5) ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ". ¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। (7) ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ". (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ". (ਸਵੈਯੇ ਮਃ ੫. ਕੇ)। (8) ਚੰਦ੍ਰਮਾ. "ਹਰਿ ਸੋ ਮੁਖ ਹੈ". (ਚੰਡੀ ੧)। (9) ਸਿੰਹੁ. ਸ਼ੇਰ। (10) "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ". (ਗੁਪ੍ਰਸੂ)। (11) ਤੋਤਾ। (12) ਸਰਪ। (13) ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ". (ਗੁਪ੍ਰਸੂ)। (14) ਡੱਡੂ. ਮੇਂਡਕ। (15) ਪੌਣ. ਹਵਾ। (16) ਘੋੜਾ। (17) ਯਮ। (18) ਬ੍ਰਹਮਾ। (19) ਇੰਦ੍ਰ। (20) ਕਿਰਣ. ਰਸ਼ਿਮ੍‍। (21) ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ". (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ". (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ". (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ". (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ". ਪਾਰਜਾਤ ਹਰਿ ਹਰਿ ਰੁਖੁ". (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ. ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ- (ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ, ਅਲਕੈਂ ਹਰਹਾਰ ਪ੍ਰਭਾ ਹਰਨੀ ਹੈ। (ਅ) ਲੋਚਨ ਹੈਂ ਹਰਿ ਸੇ ਸਰਸੇ, ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ। (ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ, ਪੈ ਹਰਿ ਕੀ ਹਰਨੀ ਤਰਨੀ ਹੈ। (ਸ) ਹੈ ਕਰ ਮੇ ਹਰਿ ਪੈ ਹਰਿ ਸੋ, ਹਰਿਰੂਪ ਕਿਯੇ ਹਰ ਕੀ ਧਰਨੀ ਹੈ. (ਚੰਡੀ ੧) (ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ. (ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ. (ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ. (ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ. [¹ਦੇਖੋ, ਪਉਡਰੀਕ.]

Mahan Kosh data provided by Bhai Baljinder Singh (RaraSahib Wale); See http://www.ik13.com

ਹਰੁ:

SGGS Gurmukhi-Gurmukhi Dictionary

ਦੂਰ ਕਰ। ਉਦਾਹਰਣ: ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ॥ {ਸਾਰ ੪, ਵਾਰ ੩੬ਸ, ੫, ੧:੪ (1251)}।

SGGS Gurmukhi-English Dictionary

var. From Hara

SGGS Gurmukhi-English Data provided by Harjinder Singh Gill, Santa Monica, CA, USA.

Edited by Silence
Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...