Jump to content

New Religion, New Granth, New Symbol


laalsingh

Recommended Posts

Why did it happen? Who will gain from it?

ਰਵਿਦਾਸੀਆਂ ਵੱਲੋਂ ਵੱਖਰੇ ਧਰਮ, ਵੱਖਰੇ ਗ੍ਰੰਥ ਅਤੇ ਵੱਖਰੇ ਨਿਸ਼ਾਨ ਦਾ ਐਲਾਨ

'ਅੰਮ੍ਰਿਤ ਬਾਣੀ ਗੁਰੂ ਰਵਿਦਾਸ' ਗ੍ਰੰਥ ਕਾਂਸ਼ੀ ਤੋਂ ਜਾਰੀ

ਜਲੰਧਰ, 30 ਜਨਵਰੀ-ਐੱਚ. ਐੱਸ. ਬਾਵਾ-ਸ੍ਰੀ ਗੁਰੂ ਰਵਿਦਾਸ ਜੀ ਦੇ 633ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਕਾਂਸ਼ੀ ਵਿਖੇ ਅੱਜ ਇਕੱਤਰ ਹੋਈ ਸੰਗਤ ਵਿਚ ਰਵਿਦਾਸੀਆਂ ਵੱਲੋਂ ਆਪਣੇ ਵੱਖਰੇ ਧਰਮ, ਵੱਖਰੇ ਗ੍ਰੰਥ, ਵੱਖਰੇ ਨਿਸ਼ਾਨ, ਕੌਮ ਦੇ ਮਹਾਨ ਪਾਵਨ ਤੀਰਥ ਅਤੇ ਮੁੱਖ ਨਾਅਰੇ ਦਾ ਐਲਾਨ ਕਰ ਦਿੱਤਾ ਗਿਆ।

ਉੱਤਰ ਪ੍ਰਦੇਸ਼ ਦੇ ਬਨਾਰਸ ਜ਼ਿਲ੍ਹੇ ਵਿਚ ਕਾਂਸ਼ੀ ਵਿਖੇ ਇਕੱਤਰ ਹੋਈਆਂ ਸੰਗਤਾਂ ਦੇ ਸਨਮੁੱਖ ਇਹ ਐਲਾਨ ਕੀਤਾ ਗਿਆ ਕਿ ਰਵਿਦਾਸੀਆਂ ਵਿਚ ਹੁਣ ਕੋਈ ਆਦਿਧਰਮੀ ਜਾਂ ਹੋਰ ਨਾਂਅ ਨਾਲ ਨਹੀਂ ਪੁਕਾਰਿਆ ਜਾਏਗਾ ਸਗੋਂ ਸਮੁੱਚੀ ਕੌਮ ਨੂੰ ਰਵਿਦਾਸੀ ਕੌਮ ਸੱਦਿਆ, ਪੜ੍ਹਿਆ ਅਤੇ ਲਿਖਿਆ ਜਾਏਗਾ। ਰਵਿਦਾਸੀਆ ਕੌਮ ਨੇ ਆਪਣਾ ਵੱਖਰਾ ਧਰਮ ਗ੍ਰੰਥ ਤਿਆਰ ਕੀਤਾ ਹੈ ਜਿਸ ਵਿਚ ਕੇਵਲ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਹੀ ਸ਼ਾਮਿਲ ਕੀਤੀ ਗਈ ਹੈ। ਇਸ ਗ੍ਰੰਥ ਨੂੰ 'ਅੰਮ੍ਰਿਤ ਬਾਣੀ ਗੁਰੂ ਰਵਿਦਾਸ' ਨਾਂਅ ਦਿੱਤਾ ਗਿਆ ਹੈ। ਰਵਿਦਾਸੀਆ ਕੌਮ ਦੇ ਇਸ ਗ੍ਰੰਥ ਨੂੰ ਸੰਗਤਾਂ ਦੀ ਇਕੱਤਰਤਾ ਵਿਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਅਤੇ ਟਰੱਸਟ ਦੇ ਚੇਅਰਮੈਨ ਸੰਤ ਨਿਰੰਜਨ ਦਾਸ ਨੇ ਜਾਰੀ ਕੀਤਾ। ਇਹ ਆਦੇਸ਼ ਕੀਤਾ ਗਿਆ ਹੈ ਕਿ ਰਵਿਦਾਸੀਆ ਕੌਮ ਨਾਲ ਸੰਬੰਧਿਤ ਗੁਰਦੁਆਰਿਆਂ ਅਤੇ ਮੰਦਿਰਾਂ ਵਿਚ 'ਅੰਮ੍ਰਿਤ ਬਾਣੀ ਗੁਰੂ ਰਵਿਦਾਸ' ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਏ। ਰਵਿਦਾਸੀਆ ਕੌਮ ਨੇ ਆਪਣੇ ਵੱਖਰੇ ਨਿਸ਼ਾਨ ਬਾਰੇ ਵੀ ਫ਼ੈਸਲਾ ਕਰ ਲਿਆ ਹੈ ਜੋ 'ਹਰਿ' ਹੋਵੇਗਾ ਅਤੇ ਇਹ ਇਨ੍ਹਾਂ ਗੁਰਦੁਆਰਿਆਂ ਅਤੇ ਮੰਦਿਰਾਂ 'ਤੇ ਲੱਗਣ ਵਾਲੇ ਨਿਸ਼ਾਨ ਸਾਹਿਬਾਂ 'ਤੇ ਅੰਕਿਤ ਹੋਵੇਗਾ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਰਵਿਦਾਸੀਆ ਕੌਮ ਦਾ ਮੁੱਖ ਨਾਅਰਾ ਹੁਣ 'ਜੈ ਗੁਰੂਦੇਵ' ਹੋਵੇਗਾ ਅਤੇ ਇਹੀ ਆਪਸ ਵਿਚ ਇਕ ਦੂਜੇ ਨੂੰ ਬੁਲਾਉਣ ਲਈ ਵਰਤਿਆ ਜਾਏਗਾ।

ਇਹ ਵੀ ਐਲਾਨ ਕੀਤਾ ਗਿਆ ਕਿ ਰਵਿਦਾਸੀਆ ਕੌਮ ਦਾ ਪਵਿੱਤਰ ਅਤੇ ਮਹਾਨ ਤੀਰਥ ਅਸਥਾਨ ਸੀਰ ਗੋਵਰਧਨਪੁਰ, ਕਾਂਸ਼ੀ, ਬਨਾਰਸ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਹੋਵੇਗਾ। ਅੱਜ ਇਸ ਮੰਦਿਰ ਦਾ ਸ਼ੁੱਭ ਆਰੰਭ ਕਰਦਿਆਂ ਇਸ ਨੂੰ ਸੋਨੇ ਨਾਲ ਮੜ੍ਹਣ ਦੇ ਕੰਮ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਡੇਰਾ ਸੱਚਖੰਡ ਬੱਲਾਂ ਤੋਂ ਸੰਤ ਸੁਰਿੰਦਰ ਦਾਸ ਬਾਵਾ, ਸੰਤ ਸੁਰਿੰਦਰ ਦਾਸ ਕਠਾਰ ਵਾਲੇ, ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ ਅਤੇ ਅੰਮ੍ਰਿਤਸਰ ਸਥਿਤ ਵਾਲਮੀਕਿ ਆਸ਼ਰਮ ਦੇ ਸਵਾਮੀ ਪੂਰਨ ਨਾਥ ਸਮੇਤ ਸੰਤ ਸਮਾਜ ਦੇ ਬਹੁਤ ਸਾਰੇ ਪ੍ਰਤੀਨਿਧ, ਹੋਰ ਧਾਰਮਿਕ ਆਗੂ ਅਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਹਾਜ਼ਰ ਸਨ।

Link to comment
Share on other sites

generally speaking, i think we have burnt our bridges here. any overtures towards ravidasias will be met with suspicion. i go to local Guru Ravidas every now and again. last time i went i gave them the nitnem dvd, that smethwick gurdwara did the great seva of, anbd gave them some leaflets on Aad Guru to give out. they were very happy when they saw these cds. i think after vienna, the more radical amongst them want total all-out. i think that on a personal level we can have a 50-50 relationship with these people, but not on our terms any more.

its a shame that generally we forget our Guru's example and teaching when relating to other castes( im speaking generally from a jat perspective, but i thnk that this applies to most, if not all castes today).

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...