Jump to content

So is it even worth learning Panjabi for those of us born outside Indian Subcontient? Are we actually going to read it / use it? See conversation below and give your views....

Recommended Posts

Posted

ਦੋਸਤੋ, 1. ਰੂਪ ਢਿਲੋਂ ਦਾ ਨਾਵਲ “ਸਮੁਰਾਈ” ਪੜਨ ਬਾਅਦ ਕੁੱਝ ਵਿਚਾਰ ਸਾਂਝੇ ਕਰ ਰਿਹਾਂ। 2. ਨਾਵਲ ਦੀ ਕਥਾ ਬਹੁਤ ਰੌਚਿਕ ਹੈ। ਜਪਾਨੀ ਲੋਕ ਨਾਇਕ “ਸਮੁਰਾਈ” (ਯੋਧੇ) ਦੇ ਬਿਰਤਾਂਤ ਵਿਚ ਕਥਾ ਰਸ ਪਾਠਕ ਨੂੰ ਵਧੀਆ ਢੰਗ ਨਾਲ ਤੋਰੀ ਰਖਦਾ ਹੈ। ਇਹ ਜਪਾਨ ਦੇ ਸਾਮੰਤਵਾਦੀ ਸਮਿਆਂ ਦੀ ਕਹਾਣੀ ਹੈ ਜਦ ਦੇਸ ਦੇ ਸਮਾਜੀ ਢਾਂਚੇ ਵਿਚ ਸਮੁਰਾਈ ਦਾ ਕੇਂਦਰੀ ਰੋਲ ਹੁੰਦਾ ਸੀ। ਪਿੰਡ ਦਾ ਖਤਰੀ ਜ਼ਿਮੀਦਾਰ ਪਿੰਡ ਦਾ “ਸ਼ਿਨਮਾਨ“( ਸਰਦਾਰ) ਹੁੰਦਾ ਅਤੇ ਹਰ ਸ਼ਿਨਮਾਨ ਦਾ “ਸ਼ੋਗਣ” ( ਗੁਰੂ)। ਸਮੁਰਾਈ, ਸ਼ਿਨਮਾਨ ਦੇ ਯੋਧੇ ਫੌਜੀ ਹੁੰਦੇ। ਸਮੁਰਾਈ ਦਾ ਧਰਮ “ਬੁਸ਼ੀਡੋ” ਨੇਮ ਨਾਲ ਬੱਝਿਆ ਹੁੰਦਾ। ਉਹਦਾ ਧਰਮ ਉਹਦੇ ਪਰਿਵਾਰ, ਸਿਨਮਨ ਅਤੇ ਸ਼ੋਗਣ ਦੀ ਇੱਜ਼ਤ ਨਾਲ ਬੱਝਿਆ ਹੁੰਦਾ ਜੀਹਦੇ ਵਾਸਤੇ ਉਹ ਜਾਨ ਦੇਣ ਕਈ ਹਮੇਸ਼ਾ ਤਿਆਰ ਰਹਿੰਦਾ। ਸਿਨਮਨ/ ਸ਼ੋਗਣ ਬਿਨਾਂ ਸਮੁਰਾਈ ਦੀ ਕੋਈ ਹਸਤੀ/ਜ਼ਿੰਦਗੀ ਨਹੀਂ ਸੀ। 3. ਇਹ ਸਮੁਰਾਈ “ਮੁਸਾਸ਼ੀ” ਦੀ ਕਹਾਣੀ ਹੈ। ਉਹਨੂੰ “ਨਿਆਮੋਤੋ” ( ਉਹਦੇ ਪਿੰਡ ਦਾ ਨਾਂ )ਦਾ ਮੁਸਾਸ਼ੀ ਵੀ ਕਹਿੰਦੇ । ਉਹਨੂੰ “ਬੇਨੋਸੁੱਕੇ” ਅਤੇ “ਤਿਜੋਰੋ” ਵੀ ਕਹਿੰਦੇ। ਮੁਸਾਸ਼ੀ ਜਪਾਨ ਦਾ ਸੱਭ ਤੋਂ ਸ਼ਕਤੀਸ਼ਾਲੀ ਸਮੁਰਾਈ ਬਣਨਾਂ ਚਹੁੰਦੈ। ਤੇਰਾਂ ਸਾਲਾਂ ਦੀ ਉਮਰ ਵਿਚ ਹੀ ਉਹਨੇ ਆਪਣੀ ਮਾਂ ਨੂੰ ਟਿੱਚਰ ਬਦਲੇ ਅਰਾਮੀ ਨਾਂਉ ਦੇ ਬੰਦੇ ਦਾ ਸਿਰ ਵੱਢ ਦਿੱਤਾ ਸੀ। ਸਾਰੀ ਉਮਰ ਉਹ ਜੰਗਾਂ ਲੜਦਾ ਰਿਹਾ। ਲੜਾਈ ਕਰਦਾ ਤੇ ਵਿਰੋਧੀ ਨੂੰ ਮਾਰ ਕੇ ਮਿੰਟਾਂ ਸਕਿੰਟਾਂ ਵਿਚ ਅਲੋਪ ਹੋ ਜਾਂਦਾ। ਲੋਕ ਗਲਾਂ ਹੀ ਕਰਦੇ ਰਹਿ ਜਾਂਦੇ। ਸਾਰੇ ਨਾਵਲ ਵਿਚ ਉਹ ਬਹੁਤ ਘੱਟ ਬੋਲਦਾ, ਉਹਦੀ “ਕਤਾਨਾ” ( ਤਲਵਾਰ) ਬੋਲਦੀ ਹੈ। ਆਪਣੇ ਅਖੀਰਲੇ ਦੁਸ਼ਮਣ “ਸਸਾਕੀ” ਨੂੰ ਮਾਰ ਕੇ ੳਿਹਦਾ ਖੂਨੀ-ਖੂੰਖਾਰੀ ਪਾਤਰ ਲੋਕਾਂ ਦੇ ਮਨਾਂ ਵਿਚ ਅਸ਼ਅਸ਼/ ਦਹਿਸ਼ਤ ਦੀਆਂ ਭਾਵਨਾਂਵਾਂ ਪੈਦਾ ਕਰਦਾ ਹੈ। ਇਸ ਪਾਤਰ ਦੀ ਉਸਾਰੀ ਨਾਵਲ ਦਾ ਵੱਡਾ ਹਾਸਲ ਹੈ। ਨਾਵਲ ਦੀ “ਥੀਮ”, ਪਾਤਰ, ਪਿੰਡਾ- ਥਾਂਵਾਂ ਦੇ ਨਾਂਉ ਉਪਰੇ ਹਨ। ਜੋਰ ਲਾ ਕੇ ਯਾਦ ਰੱਖਣੇ ਪੈਂਦੇ ਹਨ। ਬੋਧੀ ਬਾਬੇ ਦੋਰਨ ਦੇ ਔਰਤਾਂ ਬਾਰੇ ਵਿਚਾਰ “ਦਿਲਚਸਪ”ਹਨ। 4. ਇਹ ਨਾਵਲ ਆਪਣੀ “ਵਖਰੀ” ਪੰਜਾਬੀ ਭਾਸ਼ਾ ਕਰਕੇ ਵੀ ਚਰਚਾ ਵਿਚ ਹੈ। ਸ਼ਬਦ, ਸ਼ਬਦਜੋੜ, ਵਿਆਕਰਣ ਅਤੇ ਵਾਕ ਰਚਨਾਂ ( syntax) ਸਭ ਕੁੱਝ ਉਲਟਾ-ਪੁਲਟਾ ਹੈ। ਅਵਾਸੀਆਂ ਦੀ ਪਹਿਲੀ ਪੀੜੀ ਨੂੰ ਖਾਸ ਕਰਕੇ ਰੜਕਦਾ ਹੈ। ਭਾਰਤ ਤੋਂ ਬਾਹਰ ਪੰਜਾਬੀ ਭਾਸ਼ਾ ਦੀ ਸਥਿਤੀ ਲੰਮੀ ਬਹਿਸ ਦਾ ਵਿਸ਼ਾ ਹੈ ਜਿਹੜਾ ਅਸੀਂ ਅਕਸਰ ਰਿੜਕਦੇ ਰਹਿੰਦੇ ਹਾਂ। ਪਰ ਧਾਰਮਿਕ ਅਤੇ ਸ਼ਰਧਾ ਦੀਆਂਭਾਵਨਾਂਵਾਂ ਤੋਂ ਪਾਸੇ ਹਟ ਕੇ ਵਿਵਹਾਰਿਕ ਪੱਧਰ ਉਤੇ ਵਿਚਾਰ ਕੀਤੀ ਜਾਵੇ ਤਾਂ ਸਪੱਸ਼ਟ ਹੈ ਕਿ “ਡਾਇਸਪੋਰੀ ਪੰਜਾਬੀ” ਵੀ ਉਸੇ ਪੑਕਿਰਿਆ ਵਿਚੋਂ ਲੰਘ ਰਹੀ ਹੈ ਜਿਸ ਵਿਚੋਂ ਅੰਗਰੇਜ਼ੀ, ਫਰਾਂਸੀਸੀ, ਸਪੇਨੀ ਅਤੇ ਪੁਰਤਗਾਲੀ ਭਾਂਸ਼ਾਂਵਾਂ ਆਪਣੇ ਬਸਤੀਵਾਦੀ ਦੌਰ ਵਿਚ ਲੰਘ ਚੁਕੀਆਂ ਹਨ। ਦੂਰ ਦੁਰਾਡੇ ਦੇਸਾਂ ਦੇ ਲੋਕਾਂ, ਉਨਾਂ ਦੀਆਂ ਬੋਲੀਆਂ, ਵਾਕ ਰਚਨਾਂ, ਬੋਲ- ਧੁਨੀਆਂ ( intonation) ਨਾਲ ਸੰਪਰਕਾਂ ਵਿਚੋਂ “Creole English”, “Creole French” ਵੰਨਗੀਆਂ ਪੈਦਾ ਹੋ ਚੁਕੀਆਂ ਹਨ ਅਤੇ ਉਨਾਂ ਵਿਚ ਲਿੱਖੇ ਜਾਂਦੇ ਸਾਹਿਤ ਨੂੰ ਪੂਰੀ ਮਾਨਤਾ ਹੈ। ਬਰਤਾਨਵੀ ਕੈਰੀਬੀਅਨ ਮੂਲ ਦੇ ਲੇਖਕਾਂ - Lynyon Kwasi Johnson ਅਤੇ Benjamin Zaphiniah ਅੰਗਰੇਜ਼ੀ ਕਰੀਉਲ ਦੇ ਅੰਤਰਰਾਸ਼ਟਰੀ ਪਰਸਿੱਧੀ ਦੇ ਲੇਖਕ ਹਨ। ਪਿੱਛੇ ਜਿਹੇ ਮਹਿੰਦਰ ਧਾਲੀਵਾਲ ਨੇ ਇਸ ਪਖੋਂ “ਮਾਤ ਭਾਸ਼ਾ” ਅਤੇ “ਮਾਤ ਭੂਮੀ ਦੀ ਭਾਸ਼ਾ” ਵਿਚਕਾਰ ਵਖਰੇਂਵੇਂ ਦੀ ਦਲੀਲ ਦੇ ਕੇ ਇਸ ਬਹਿਸ ਨੂੰ ਸਾਰਥਿਕ/ਵਿਵਹਾਰਿਕ ਮੋੜ ਦਿੱਤਾ ਹੈ। ਇਸੇ ਕਰਕੇ ਰੂਪ ਢਿਲੋਂ ਪਹਿਲਾ “ਡਾਟਿਸਪੋਰਿਕ” ਪੰਜਾਬੀ ਲੇਖਕ ਹੈ ਜੀਹਨੇ ਆਪਣੇ ਤਜਰਬੇ ਵਿਚੋਂ ਸਿੱਖੀ ਅਤੇ ਪੜੀ ਪੰਜਾਬੀ ਨੂੰ ਆਪਣੀਆਂ ਰਚਨਾਂਵਾਂ ਦਾ ਮਾਧਿਅਮ ਬਣਾਇਆ ਹੈ। ਕੀ ਰੂਪ ਢਿਲੋਂ “ਪੰਜਾਬੀ ਕਰੀਉਲ” ( Punjabi Creole) ਦਾ ਪਹਿਲਾ ਲੇਖਕ ਹੈ? 5. ਬਾਕੀ, ਮੇਰੀ ਸਮਝ ਅਨੁਸਾਰ ਲੇਖਕ ਨੇ ਦੂਜੇ ਹਿੱਸੇ ਵਿਚ ਸਮਕਾਲੀ ਭਾਰਤੀ ਵਿਸ਼ਿਆਂ ਨੂੰ ਛੋਹ ਕੇ ਨਾਵਲ ਦੀ Unity of Theme ਨੂੰ ਖਿਲਾਰ ਕੇ “ਸਮੁਰਾਈ” ਦੀ ਥੀਮ ਨੂੰ ਪੇਤਲਾ ਕਰ ਦਿੱਤਾ ਹੈ। ਇਸੇ ਤਰਾਂ Time Machine ਵਾਲੀ ਜੁਗਤ ਵਰਤ ਕੇ ਕਥਾ ਰਸ ਜਾਂ ਕਿਸੇ ਪਹਿਲੂ ਪੱਖੋਂ ਨਾਵਲ ਦੇ ਪਰਭਾਵ ਬਿਚ ਵਾਧਾ ਨਹੀਂ ਸਗੋਂ ਸਮੁੱਚੇ ਨਾਵਲ ਦਾ ਪਰਭਾਵ ਖਿੱਲਰਦਾ ਹੈ। 6. ਨਵੀਂ ਭਾਸ਼ਾਈ ਪਿਰਤ ਦੇ ਇਸ ਨਾਵਲ ਬਾਰੇ ਹੋਰ ਚਰਚਾ/ ਗੋਸ਼ਟੀ ਹੋਣੀ ਚਾਹੀਦੀ ਹੈ। ਰਣਜੀਤ ਧਿਰ 27 ਦਸੰਬਰ 22

Response

ਧੀਰ ਜੀਓ ਉਮੀਦ ਹੈ ਕਿ ਤੁਸੀਂ ਛੁੱਟੀਆਂ ਦਾ ਆਨੰਦ ਮਾਣਿਆ ਹੋਵੇਗਾ। ਮੈਂ ਅਜੇ ਰੂਪ ਢਿਲੋਂ ਦਾ ਸਮੁਰਾਈ ਨਾਵਲ ਨਹੀਂ ਪੜ੍ਹਿਆ ਪਰ ਤੁਹਾਡਾ ਰਿਵਿਓੂ ਪੜ੍ਹ ਕੇ ਜ਼ਰੂਰ ਆਪਣੀਆਂ ਆਉਂਦੇ ਸਮੇਂ ਪੜ੍ਹਨ ਵਾਲੀਆਂ ਕਿਤਾਬਾਂ ਦੀ ਲਿਸਟ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗਾ। ਬਾਕੀ ਤੁਸੀਂ ਸਵਾਲ ਪੁੱਛਿਆ ਕਿ: ਕੀ ਰੂਪ ਢਿਲੋਂ “ਪੰਜਾਬੀ ਕਰੀਉਲ” ( Punjabi Creole) ਦਾ ਪਹਿਲਾ ਲੇਖਕ ਹੈ? ਮੈਂ ਪਿਛਲੇ ਸਾਲ ਕੁ ਤੋਂ ਇੱਥੋਂ ਦੇ ਜੰਮੇ ਪੰਜਾਬੀ ਨੌਜਵਾਨਾਂ ਨੂੰ ਮਿਲਿਆਂ ( ਸ਼ਿੰਦਰਪਾਲ ਜੀ ਵੀ ਹੁਣ ਉਨ੍ਹਾਂ ਨੂੰ ਜਾਣਦੇ ਹਨ), ਉਹ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ, ਪੜ੍ਹਦੇ ਦੇ ਤੇ ਦੂਜਿਆਂ ਨੂੰ ਪੜ੍ਹਾ ਰਹੇ ਨੇ ਪਰ ਜਿੱਥੋਂ ਤੱਕ ਲਿਖਣ ਦਾ ਸਵਾਲ ਹੈ ਉਨ੍ਹਾਂ ਦੀਆਂ ਇੱਕਾ ਦੁੱਕਾ ਪੰਜਾਬੀ ਲਿਖਤਾਂ ਨੂੰ ਛੱਡ ਕੇ ਸਭ ਕੁਝ ਅੰਗਰੇਜ਼ੀ ਵਿੱਚ ਛਾਪਿਆ ਹੁੰਦਾ। ਇੱਥੋਂ ਤੱਕ ਕਿ ਇਕ ਲੜਕੀ (ਪਰਮ)ਪੰਜਾਬੀ ਲੋਕ-ਗਾਥਾਵਾਂ ਉੱਪਰ ਬ੍ਰਿਟਿਸ਼ ਲਾਇਬ੍ਰੇਰੀ ਨਾਲ ਮਿਲ ਕਿ ਬਹੁਤ ਸੋਹਣਾ ਕੰਮ ਕਰ ਰਹੀ ਹੈ ਪਰ ਬਹੁਤਾ ਅੰਗਰੇਜ਼ੀ ਵਿੱਚ ਹੀ ਹੈ। ਸੋ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਤਾਂ ਰੂਪ ਢਿਲੋਂ ਹੀ “ਪੰਜਾਬੀ ਕਰੀਉਲ” ਦਾ ਪਹਿਲਾ ਲੇਖਕ ਹੈ। ਇਹ ਇੱਕ ਵਧੀਆ ਗੱਲ-ਬਾਤ ਦਾ ਵਿਸ਼ਾ ਜਿਸਦੇ ਵਿੱਚ ਇਹ ਵੀ ਵਿਚਾਰਿਆ ਜਾਵੇ ਕੇ ਪੰਜਾਬੀ ਕਰੀਉਲ ਦੇ ਲੇਖਕਾਂ ਦੇ ਪਾਠਕ ਕੌਣ ਹੋਣਗੇ? ਜਿਵੇਂ ਤੁਸੀਂ ਕਿਹਾ ਕਿ ਪਹਿਲੀ ਪੀੜ੍ਹੀ ਦੇ ਆਵਾਸੀ ਇਸ ਤਰ੍ਹਾਂ ਦੀ ਪੰਜਾਬੀ ਪੜ੍ਹ ਕੇ ਰਾਜ਼ੀ ਨਹੀਂ (ਕੀ ਉਹਨਾਂ ਨੂੰ ਸਮਝੌਤਾ ਕਰਨਾ ਪਵੇਗਾ?) ਤੇ ਜਿਹੜੇ ਇਸ ਨੂੰ ਸਮਝਣ ਦੇ ਯੋਗ ਨੇ ਉਨ੍ਹਾਂ ਦਾ ਪੰਜਾਬੀ ਪੜ੍ਹਨ ਵਿੱਚ ਯੱਕਾ ਅੜ੍ਹਦਾ। ਅਸੀਂ ਪਰਵਾਸੀ ਪੰਜਾਬੀ ਸਾਹਿਤ ਪੱਖੋਂ ਬੜੇ ਗੁੰਝਲਦਾਰ ਮੋੜ ਤੇ ਆ ਖੜ੍ਹੇ ਹਾਂ… ਮੈਨੂੰ ਲੱਗਦਾ ਆਪਾਂ ਸਾਰੇ ਗਰੁੱਪ ਵਾਲਿਆਂ ਨੂੰ ਕਿਸੇ ਦਿਨ ਚਾਹ ਦੇ ਕੱਪ ਤੇ ਮਿਲ ਕੇ ਗੱਪ ਸੰਵਾਦ ਸਿਰਜਣ ਦੀ ਲੋੜ ਹੈ। ਜੇ ਕਿਸੇ ਨੂੰ ਚੰਗੀ ਚਾਹ ਵਾਲੀ ਦੁਕਾਨ ਦਾ ਪਤਾ ਹੋਵੇ ਤਾ ਮੈਂ ਅਰੇਂਜ ਕਰਨ ਲਈ ਤਿਆਰ ਹਾਂ। ਕੰਵਰ

So what do you think? Those from Panjab find our way of speaking weird and too  English, those from here understand it but are full of excuses not to learn to read and write. So who are people like me really writing for? Opinions

Posted

my own personal response

ਸਭ ਤੋਂ ਪਹਿਲਾਂ ਨੁਕਤਾ ਹੈ ਕਿ ਮੈਂ ਧਿਰ /ਧੀਰ ਸਾਹਬ ਨਾਲ਼ ਸਹਿਮਤ ਹਾਂ ਕਿ ਬਾਹਰਲੀ ਪੰਕਾਬੀ ਪੰਜਾਬ ਤੋਂ ਓਨੀ ਹੀ ਅਲੱਗ ਹੈ ਜਿੰਨੀ ਲਾਤੀਨੀ ਸਪੇਨੀ ਜਾਂ ਕੈਨੈਡੀਅਨ ਫ਼ਰਾਂਸੀਸੀ ਉਨ੍ਹਾਂ ਦੇ ਮਾਂ ਦੇਸਾਂ ਤੋਂ ਦੁਰ ਹਨ। ਕੁਝ ਗੱਲਾਂ ਮੂਲ ਜ਼ੁਬਾਨ ਨਾਲ਼ ਮਿਲਦੀਆਂ ਰਹਿੰਦੀਆਂ ਨੇ, ਕੁਝ ਬਦਲ ਜਾਂਦੀਆਂ ਨੇ, ਖ਼ਾਸ ਕਰ ਸ਼ਬਦ। ਜਿਸ ਨੇ ਮਾਝ vs ਮਾਲਵਾ ਦੇ ਵਿਡੀਓ Sadi Life youtube ਤੇ ਦੇਖੇ ਨੇ ਨੂੰ ਪਤਾ ਦੇਸ਼ ਵਿੱਚ ਹੀ ਪੰਜਾਬੀ ਲਹਿਜੇ ਇੱਕ ਦੂਜੇ ਨਾਲ਼ੋਂ ਬਹੁਤ ਅਲੱਗ ਹਨ। ਕੇਂਦਰੀ ਤੇ ਤਕਸਾਲੀ ਪੰਜਾਬੀ ਤੋਂ ਓਨਾ ਹੀ ਦੂਰ ਨੇ ਜਿੰਨਾ ਨਯੂਕਾਸਲ ਤੇ ਲੰਡਨ ਦੀਆਂ ਅੰਗ੍ਰੇਜ਼ੀ ਬੋਲੀਆਂ ਦੂਰ ਹਨ , ਜਾਂ ਅਮਰੀਕਾ ਅਤੇ ਭਾਰਤ ਦੀਆਂ ਇੰਗਲਿਸ਼ ਦੂਰ ਨੇ। ਸੱਚ ਹੈ ਜੇ ਮੇਰੇ ਵਰਗੇ ਨਹੀਂ ਇਸ ਨਵੇਂ ਲਹਿਜੇ ਲਿਖਦੇ, ਨਾਲ਼ੇ  ਖ਼ੋਜ ਕਰਨ ਵਾਲ਼ਾ ਲਈ  ਖ਼ੋਜਮੋਖਾ ਤਸ਼ਖੀਸ ਕਰਨੀ ਦਾ ਗਵਾਚ ਜਾਣਾ ( ਕਿਉਂਕਿ ਸਾਡੀ ਪੀੜ੍ਹੀ ਜ਼ਿਆਦਾ ਬੋਲਦੀ ਹੈ ਨਾ ਕੇ ਲ਼ਿਖਦੀ) ਅਤੇ ਇਸ ਤਰ੍ਹਾਂ ਦੀ ਪੰਜਾਬੀ ਦਾ ਅੰਦਰਾਕ ਮਿਟ ਜਾਣਾ।

ਲਿਖ ਦੇ ਹੀ ਇਹ ਨਵਾਂ ਲਹਿਜਾ ਰਹਿ ਸਕਦਾ ਹੈ। ਜੇ ਸਿਰਫ਼ ਬੋਲ਼ਿਆ ਗਿਆ ਫ਼ੇਰ ਸੁਚ ਮੁਚ ਧਿਰ ਸਾਹਬ ਦੇ ਕਹਿਣ ਦੀ ਗੱਲ ਕ੍ਰੀਓਲ ਹੀ ਰਹਿ ਜਾਣਾ।   
ਜਿੰਨਾ ਚਿਰ ਆਵਾਸੀ ਲੋਕ ਜਿਸ ਦੇਸ਼ਾਂਵਿੱਚ ਕੇ ਬੈਠੇ ਨੇ ਨੂੰ ਨਹੀਂ ਸਮਝ ਦੇ ਅਤੇ ਆਪਣੀ ਅਤੀਤਾਂ ਭੱਲਦੇ ਨਹੀਂ, ਅਤੇ ਗੁਰਦਵਾਰਿਆਂ ਚੋਂ ਪੰਜਾਬੀ ਨੂੰ ਅਜ਼ਾਦ ਨਹੀਂ ਕਰਦੇ, ਪੰਜਾਬੀ ਨੇ ਪੰਜਾਬ ਤੋਂ ਬਾਹਰ ਜਾ ਕੇ ਸਫਜਣਾ ਨਹੀਂ ਹੈ। ਇੱਥੇ ਤਾਂ ਉਸ ਨੰੂ ਖੁੱਡੇ ਲੱਗ ਜਾਣਾ ਨੇ। ਜਿੰਨਾ ਚਿਰ ਇਸ ਨੂੰ ਗੋਰਿਆਂ ਨੂੰ ਸਿਖਾਉਣ ਜੋਗੀ ਗੈਰ ਮੁਲਕੀ ਜ਼ੁਵਾਨ ਤੌਰ ਤੇ ਨਹੀਂ ਸਿਖਿਆ ਜਾਂਦਾ, ਇਸ ਭਾਸ਼ਾ ਦਾ ਬਾਹਰ ਕੋਈ ਅਗਾਂਹ ਨਹੀਂ ਹੈ ਜਾਂ ਹੋ ਸਕਦਾ। ਜਿੰਨਾ ਚਿਰ ਸਾਡੀ ਜਗ੍ਹਾ ਇੱਥੇ ਦੇ ਬੱਚੇ ਪੰਜਾਬੀ ਨੂੰ ਅਧੀਨ ਨਹੀਂ ਕਰਦੇ ਮੇਰੇ ਲਿਖੇ ਪੜ੍ਹਨ ਵਾਲਾ ਹੋਈ ਨਹੀਂ ਸਦਕਾ ਹੈ। ਸਾਨੂੰ ਕਿਸੇ ਨੂੰ ਗ਼ੇੱਸਾ ਨਹੀਂ ਕਰਨਾ ਚਾਹੀਦਾਪਰ ਅਸੀਂ ਤਾਂ ਜ਼ਰੂਰ ਨਹੀਂ ਹੈ ਇਸ ਮਾਮਲੇ ਵਿੱਚ। ਸਿਰਫ਼ ਇੱਥੇ ਦੇ ਨੌਜਵਾਨ ਜਾਂ ਸਿੱਖਿਆ ਸ਼ਾਸਤਰੀ ਇਹ ਗੱਲ ਕਰ ਸਕਦੇ ਨੇ।  Without demand from British or Canadian born Panjabis there is no future for it.  ਦੂਜੁ ਗੱਲ ਹੈ ਭਾਰਤ ਦੇ ਪ੍ਰੋਫ਼ੈਸਰ ਜਾਂ "ਡਾ" ਮੇਰੇ ਵਰਗੇ ਬਰਤਾਨਵੀ ਲੋਕਾਂ ਦੇ ਖਿਆਲ ਜਾਂ ਸੋਚਾਂ ਨੂੰ ਸਮਝ ਨਹੀਂ ਪਾ ਸਕਦੇ ਜਾਂ ਪਾਉਣਾ ਚਾਹੁੰਦੇ ਨੇ। ਉਹ ਜ਼ਲਤ ਚਸ਼ਮ ਨਾਲ਼ ਪਰਵਾਸੀ ਪੰਜਾਬੀ ਦੇਖ ਦੇ ਨੇ। ਇਸ ਲਈ ਸਮਝ ਨਹੀਂ ਪਾ ਸਕਦੇ ਬਰਤਾਨਵੀ ਦੇ ਪੈਦਾ ਹੋਏ ਬੱਚਿਆਂ ਨਾਲ਼ ਕਿਵੇਂ communicate ਕਰਨ। ਇਹ ਸਾਡੇ ਵਿੱਚ ਚਾਹ ਚੂ ਪੀ ਕੇ ਗੱਲ ਨਹੀਂ ਬਣ ਨਹੀਂ। ਆਮ ਜਨਤਾ ਦੇ ਸਹਾਰੇ ਬੈਗਰ ਗੱਲ ਕਿੱਤੇ ਨਹੀਂ ਪਹੁੰਚਣੀ। ਕੇਂਂਦਟ ਦੇ ਬੂਹੇ ਉਨ੍ਹਾਂ ਵਾਸਤੇ ਖੋਲ਼੍ਹੋਂ ਨਾ ਕੇ ਆਪਣੇ ਗਰਬ ਲਈ ਕੇਵਲ so called writers ਨੂੰ ਹੀ ਬਾਰ ਬਾਰ ਫ਼ੰਕਸ਼ਨਾਂ ਤੇ ਬੁਲਾਈ ਜਾਵੋ। ਮੋਹਿੰਦਰਪਾਲ ਧਾਲੀਵਲ ਦੀ ਗੱਲ ਵੀ ਸੱਚ ਹੈ। ਤੁਹਾਡੀ ਮਾਂ ਬੋਲ਼ੀ ਭੂਮੀ ਭਾਂਸ਼ਾ ਉਥੇ ਦੀ ਪੰਜਾਬੀ ਹੈ, ਪਰ ਸਾਡੀ ਭੂਮੀ ਭਾਸ਼ਾ ਨਹੀਂ ਹੈ, ਪਰ ਵਿਰਸਾ ਭਾਸ਼ਾ ਹੈ ਜਿਸ ਉੱਤੇ ਅੰਗ੍ਰੇਜ਼ੀ ਦਾ ਬਹੁਤ ਅਸਰ ਹੈ ਤੇ ਹੋਣ ਦੀ ਲੋੜ ਵੀ ਹੈ ਜੇ ਸਾਡੀ ਜ਼ੁਬਾਨ ਬਣਨੀ ਹੈ। ਸਾਡਾ ਲਹਿਜਾ ਅਤੇ ਵਾਕ ਬਣਤਰ ਠੇਠ ਪੰਜਾਬੀ ਦਾ ਕਦੇ ਹੋ ਨਹੀਂ ਸਕਦਾ। ਨਾ ਕੇ ਸਾਡੀ ਸੋਚ ਉਸ ਧਰਤ ਦੇ ਹਿਸਾਬ ਦੀ ਹੋ ਸਕਦੀ ਹੈ। ਕਿਸ ਦੇ ਸ਼ਬਦ ਤਤਸਮ ਹੈ ਤੁਸੀਂ ਆਤਪ ਹੀ ਫ਼ੈਸਲਾ ਕਰ ਲਿਓ

Posted
8 hours ago, ਰੂਪ ਢਿੱਲੋਂ said:

ਦੋਸਤੋ, 1. ਰੂਪ ਢਿਲੋਂ ਦਾ ਨਾਵਲ “ਸਮੁਰਾਈ” ਪੜਨ ਬਾਅਦ ਕੁੱਝ ਵਿਚਾਰ ਸਾਂਝੇ ਕਰ ਰਿਹਾਂ। 2. ਨਾਵਲ ਦੀ ਕਥਾ ਬਹੁਤ ਰੌਚਿਕ ਹੈ। ਜਪਾਨੀ ਲੋਕ ਨਾਇਕ “ਸਮੁਰਾਈ” (ਯੋਧੇ) ਦੇ ਬਿਰਤਾਂਤ ਵਿਚ ਕਥਾ ਰਸ ਪਾਠਕ ਨੂੰ ਵਧੀਆ ਢੰਗ ਨਾਲ ਤੋਰੀ ਰਖਦਾ ਹੈ। ਇਹ ਜਪਾਨ ਦੇ ਸਾਮੰਤਵਾਦੀ ਸਮਿਆਂ ਦੀ ਕਹਾਣੀ ਹੈ ਜਦ ਦੇਸ ਦੇ ਸਮਾਜੀ ਢਾਂਚੇ ਵਿਚ ਸਮੁਰਾਈ ਦਾ ਕੇਂਦਰੀ ਰੋਲ ਹੁੰਦਾ ਸੀ। ਪਿੰਡ ਦਾ ਖਤਰੀ ਜ਼ਿਮੀਦਾਰ ਪਿੰਡ ਦਾ “ਸ਼ਿਨਮਾਨ“( ਸਰਦਾਰ) ਹੁੰਦਾ ਅਤੇ ਹਰ ਸ਼ਿਨਮਾਨ ਦਾ “ਸ਼ੋਗਣ” ( ਗੁਰੂ)। ਸਮੁਰਾਈ, ਸ਼ਿਨਮਾਨ ਦੇ ਯੋਧੇ ਫੌਜੀ ਹੁੰਦੇ। ਸਮੁਰਾਈ ਦਾ ਧਰਮ “ਬੁਸ਼ੀਡੋ” ਨੇਮ ਨਾਲ ਬੱਝਿਆ ਹੁੰਦਾ। ਉਹਦਾ ਧਰਮ ਉਹਦੇ ਪਰਿਵਾਰ, ਸਿਨਮਨ ਅਤੇ ਸ਼ੋਗਣ ਦੀ ਇੱਜ਼ਤ ਨਾਲ ਬੱਝਿਆ ਹੁੰਦਾ ਜੀਹਦੇ ਵਾਸਤੇ ਉਹ ਜਾਨ ਦੇਣ ਕਈ ਹਮੇਸ਼ਾ ਤਿਆਰ ਰਹਿੰਦਾ। ਸਿਨਮਨ/ ਸ਼ੋਗਣ ਬਿਨਾਂ ਸਮੁਰਾਈ ਦੀ ਕੋਈ ਹਸਤੀ/ਜ਼ਿੰਦਗੀ ਨਹੀਂ ਸੀ। 3. ਇਹ ਸਮੁਰਾਈ “ਮੁਸਾਸ਼ੀ” ਦੀ ਕਹਾਣੀ ਹੈ। ਉਹਨੂੰ “ਨਿਆਮੋਤੋ” ( ਉਹਦੇ ਪਿੰਡ ਦਾ ਨਾਂ )ਦਾ ਮੁਸਾਸ਼ੀ ਵੀ ਕਹਿੰਦੇ । ਉਹਨੂੰ “ਬੇਨੋਸੁੱਕੇ” ਅਤੇ “ਤਿਜੋਰੋ” ਵੀ ਕਹਿੰਦੇ। ਮੁਸਾਸ਼ੀ ਜਪਾਨ ਦਾ ਸੱਭ ਤੋਂ ਸ਼ਕਤੀਸ਼ਾਲੀ ਸਮੁਰਾਈ ਬਣਨਾਂ ਚਹੁੰਦੈ। ਤੇਰਾਂ ਸਾਲਾਂ ਦੀ ਉਮਰ ਵਿਚ ਹੀ ਉਹਨੇ ਆਪਣੀ ਮਾਂ ਨੂੰ ਟਿੱਚਰ ਬਦਲੇ ਅਰਾਮੀ ਨਾਂਉ ਦੇ ਬੰਦੇ ਦਾ ਸਿਰ ਵੱਢ ਦਿੱਤਾ ਸੀ। ਸਾਰੀ ਉਮਰ ਉਹ ਜੰਗਾਂ ਲੜਦਾ ਰਿਹਾ। ਲੜਾਈ ਕਰਦਾ ਤੇ ਵਿਰੋਧੀ ਨੂੰ ਮਾਰ ਕੇ ਮਿੰਟਾਂ ਸਕਿੰਟਾਂ ਵਿਚ ਅਲੋਪ ਹੋ ਜਾਂਦਾ। ਲੋਕ ਗਲਾਂ ਹੀ ਕਰਦੇ ਰਹਿ ਜਾਂਦੇ। ਸਾਰੇ ਨਾਵਲ ਵਿਚ ਉਹ ਬਹੁਤ ਘੱਟ ਬੋਲਦਾ, ਉਹਦੀ “ਕਤਾਨਾ” ( ਤਲਵਾਰ) ਬੋਲਦੀ ਹੈ। ਆਪਣੇ ਅਖੀਰਲੇ ਦੁਸ਼ਮਣ “ਸਸਾਕੀ” ਨੂੰ ਮਾਰ ਕੇ ੳਿਹਦਾ ਖੂਨੀ-ਖੂੰਖਾਰੀ ਪਾਤਰ ਲੋਕਾਂ ਦੇ ਮਨਾਂ ਵਿਚ ਅਸ਼ਅਸ਼/ ਦਹਿਸ਼ਤ ਦੀਆਂ ਭਾਵਨਾਂਵਾਂ ਪੈਦਾ ਕਰਦਾ ਹੈ। ਇਸ ਪਾਤਰ ਦੀ ਉਸਾਰੀ ਨਾਵਲ ਦਾ ਵੱਡਾ ਹਾਸਲ ਹੈ। ਨਾਵਲ ਦੀ “ਥੀਮ”, ਪਾਤਰ, ਪਿੰਡਾ- ਥਾਂਵਾਂ ਦੇ ਨਾਂਉ ਉਪਰੇ ਹਨ। ਜੋਰ ਲਾ ਕੇ ਯਾਦ ਰੱਖਣੇ ਪੈਂਦੇ ਹਨ। ਬੋਧੀ ਬਾਬੇ ਦੋਰਨ ਦੇ ਔਰਤਾਂ ਬਾਰੇ ਵਿਚਾਰ “ਦਿਲਚਸਪ”ਹਨ। 4. ਇਹ ਨਾਵਲ ਆਪਣੀ “ਵਖਰੀ” ਪੰਜਾਬੀ ਭਾਸ਼ਾ ਕਰਕੇ ਵੀ ਚਰਚਾ ਵਿਚ ਹੈ। ਸ਼ਬਦ, ਸ਼ਬਦਜੋੜ, ਵਿਆਕਰਣ ਅਤੇ ਵਾਕ ਰਚਨਾਂ ( syntax) ਸਭ ਕੁੱਝ ਉਲਟਾ-ਪੁਲਟਾ ਹੈ। ਅਵਾਸੀਆਂ ਦੀ ਪਹਿਲੀ ਪੀੜੀ ਨੂੰ ਖਾਸ ਕਰਕੇ ਰੜਕਦਾ ਹੈ। ਭਾਰਤ ਤੋਂ ਬਾਹਰ ਪੰਜਾਬੀ ਭਾਸ਼ਾ ਦੀ ਸਥਿਤੀ ਲੰਮੀ ਬਹਿਸ ਦਾ ਵਿਸ਼ਾ ਹੈ ਜਿਹੜਾ ਅਸੀਂ ਅਕਸਰ ਰਿੜਕਦੇ ਰਹਿੰਦੇ ਹਾਂ। ਪਰ ਧਾਰਮਿਕ ਅਤੇ ਸ਼ਰਧਾ ਦੀਆਂਭਾਵਨਾਂਵਾਂ ਤੋਂ ਪਾਸੇ ਹਟ ਕੇ ਵਿਵਹਾਰਿਕ ਪੱਧਰ ਉਤੇ ਵਿਚਾਰ ਕੀਤੀ ਜਾਵੇ ਤਾਂ ਸਪੱਸ਼ਟ ਹੈ ਕਿ “ਡਾਇਸਪੋਰੀ ਪੰਜਾਬੀ” ਵੀ ਉਸੇ ਪੑਕਿਰਿਆ ਵਿਚੋਂ ਲੰਘ ਰਹੀ ਹੈ ਜਿਸ ਵਿਚੋਂ ਅੰਗਰੇਜ਼ੀ, ਫਰਾਂਸੀਸੀ, ਸਪੇਨੀ ਅਤੇ ਪੁਰਤਗਾਲੀ ਭਾਂਸ਼ਾਂਵਾਂ ਆਪਣੇ ਬਸਤੀਵਾਦੀ ਦੌਰ ਵਿਚ ਲੰਘ ਚੁਕੀਆਂ ਹਨ। ਦੂਰ ਦੁਰਾਡੇ ਦੇਸਾਂ ਦੇ ਲੋਕਾਂ, ਉਨਾਂ ਦੀਆਂ ਬੋਲੀਆਂ, ਵਾਕ ਰਚਨਾਂ, ਬੋਲ- ਧੁਨੀਆਂ ( intonation) ਨਾਲ ਸੰਪਰਕਾਂ ਵਿਚੋਂ “Creole English”, “Creole French” ਵੰਨਗੀਆਂ ਪੈਦਾ ਹੋ ਚੁਕੀਆਂ ਹਨ ਅਤੇ ਉਨਾਂ ਵਿਚ ਲਿੱਖੇ ਜਾਂਦੇ ਸਾਹਿਤ ਨੂੰ ਪੂਰੀ ਮਾਨਤਾ ਹੈ। ਬਰਤਾਨਵੀ ਕੈਰੀਬੀਅਨ ਮੂਲ ਦੇ ਲੇਖਕਾਂ - Lynyon Kwasi Johnson ਅਤੇ Benjamin Zaphiniah ਅੰਗਰੇਜ਼ੀ ਕਰੀਉਲ ਦੇ ਅੰਤਰਰਾਸ਼ਟਰੀ ਪਰਸਿੱਧੀ ਦੇ ਲੇਖਕ ਹਨ। ਪਿੱਛੇ ਜਿਹੇ ਮਹਿੰਦਰ ਧਾਲੀਵਾਲ ਨੇ ਇਸ ਪਖੋਂ “ਮਾਤ ਭਾਸ਼ਾ” ਅਤੇ “ਮਾਤ ਭੂਮੀ ਦੀ ਭਾਸ਼ਾ” ਵਿਚਕਾਰ ਵਖਰੇਂਵੇਂ ਦੀ ਦਲੀਲ ਦੇ ਕੇ ਇਸ ਬਹਿਸ ਨੂੰ ਸਾਰਥਿਕ/ਵਿਵਹਾਰਿਕ ਮੋੜ ਦਿੱਤਾ ਹੈ। ਇਸੇ ਕਰਕੇ ਰੂਪ ਢਿਲੋਂ ਪਹਿਲਾ “ਡਾਟਿਸਪੋਰਿਕ” ਪੰਜਾਬੀ ਲੇਖਕ ਹੈ ਜੀਹਨੇ ਆਪਣੇ ਤਜਰਬੇ ਵਿਚੋਂ ਸਿੱਖੀ ਅਤੇ ਪੜੀ ਪੰਜਾਬੀ ਨੂੰ ਆਪਣੀਆਂ ਰਚਨਾਂਵਾਂ ਦਾ ਮਾਧਿਅਮ ਬਣਾਇਆ ਹੈ। ਕੀ ਰੂਪ ਢਿਲੋਂ “ਪੰਜਾਬੀ ਕਰੀਉਲ” ( Punjabi Creole) ਦਾ ਪਹਿਲਾ ਲੇਖਕ ਹੈ? 5. ਬਾਕੀ, ਮੇਰੀ ਸਮਝ ਅਨੁਸਾਰ ਲੇਖਕ ਨੇ ਦੂਜੇ ਹਿੱਸੇ ਵਿਚ ਸਮਕਾਲੀ ਭਾਰਤੀ ਵਿਸ਼ਿਆਂ ਨੂੰ ਛੋਹ ਕੇ ਨਾਵਲ ਦੀ Unity of Theme ਨੂੰ ਖਿਲਾਰ ਕੇ “ਸਮੁਰਾਈ” ਦੀ ਥੀਮ ਨੂੰ ਪੇਤਲਾ ਕਰ ਦਿੱਤਾ ਹੈ। ਇਸੇ ਤਰਾਂ Time Machine ਵਾਲੀ ਜੁਗਤ ਵਰਤ ਕੇ ਕਥਾ ਰਸ ਜਾਂ ਕਿਸੇ ਪਹਿਲੂ ਪੱਖੋਂ ਨਾਵਲ ਦੇ ਪਰਭਾਵ ਬਿਚ ਵਾਧਾ ਨਹੀਂ ਸਗੋਂ ਸਮੁੱਚੇ ਨਾਵਲ ਦਾ ਪਰਭਾਵ ਖਿੱਲਰਦਾ ਹੈ। 6. ਨਵੀਂ ਭਾਸ਼ਾਈ ਪਿਰਤ ਦੇ ਇਸ ਨਾਵਲ ਬਾਰੇ ਹੋਰ ਚਰਚਾ/ ਗੋਸ਼ਟੀ ਹੋਣੀ ਚਾਹੀਦੀ ਹੈ। ਰਣਜੀਤ ਧਿਰ 27 ਦਸੰਬਰ 22

Response

ਧੀਰ ਜੀਓ ਉਮੀਦ ਹੈ ਕਿ ਤੁਸੀਂ ਛੁੱਟੀਆਂ ਦਾ ਆਨੰਦ ਮਾਣਿਆ ਹੋਵੇਗਾ। ਮੈਂ ਅਜੇ ਰੂਪ ਢਿਲੋਂ ਦਾ ਸਮੁਰਾਈ ਨਾਵਲ ਨਹੀਂ ਪੜ੍ਹਿਆ ਪਰ ਤੁਹਾਡਾ ਰਿਵਿਓੂ ਪੜ੍ਹ ਕੇ ਜ਼ਰੂਰ ਆਪਣੀਆਂ ਆਉਂਦੇ ਸਮੇਂ ਪੜ੍ਹਨ ਵਾਲੀਆਂ ਕਿਤਾਬਾਂ ਦੀ ਲਿਸਟ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗਾ। ਬਾਕੀ ਤੁਸੀਂ ਸਵਾਲ ਪੁੱਛਿਆ ਕਿ: ਕੀ ਰੂਪ ਢਿਲੋਂ “ਪੰਜਾਬੀ ਕਰੀਉਲ” ( Punjabi Creole) ਦਾ ਪਹਿਲਾ ਲੇਖਕ ਹੈ? ਮੈਂ ਪਿਛਲੇ ਸਾਲ ਕੁ ਤੋਂ ਇੱਥੋਂ ਦੇ ਜੰਮੇ ਪੰਜਾਬੀ ਨੌਜਵਾਨਾਂ ਨੂੰ ਮਿਲਿਆਂ ( ਸ਼ਿੰਦਰਪਾਲ ਜੀ ਵੀ ਹੁਣ ਉਨ੍ਹਾਂ ਨੂੰ ਜਾਣਦੇ ਹਨ), ਉਹ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ, ਪੜ੍ਹਦੇ ਦੇ ਤੇ ਦੂਜਿਆਂ ਨੂੰ ਪੜ੍ਹਾ ਰਹੇ ਨੇ ਪਰ ਜਿੱਥੋਂ ਤੱਕ ਲਿਖਣ ਦਾ ਸਵਾਲ ਹੈ ਉਨ੍ਹਾਂ ਦੀਆਂ ਇੱਕਾ ਦੁੱਕਾ ਪੰਜਾਬੀ ਲਿਖਤਾਂ ਨੂੰ ਛੱਡ ਕੇ ਸਭ ਕੁਝ ਅੰਗਰੇਜ਼ੀ ਵਿੱਚ ਛਾਪਿਆ ਹੁੰਦਾ। ਇੱਥੋਂ ਤੱਕ ਕਿ ਇਕ ਲੜਕੀ (ਪਰਮ)ਪੰਜਾਬੀ ਲੋਕ-ਗਾਥਾਵਾਂ ਉੱਪਰ ਬ੍ਰਿਟਿਸ਼ ਲਾਇਬ੍ਰੇਰੀ ਨਾਲ ਮਿਲ ਕਿ ਬਹੁਤ ਸੋਹਣਾ ਕੰਮ ਕਰ ਰਹੀ ਹੈ ਪਰ ਬਹੁਤਾ ਅੰਗਰੇਜ਼ੀ ਵਿੱਚ ਹੀ ਹੈ। ਸੋ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਤਾਂ ਰੂਪ ਢਿਲੋਂ ਹੀ “ਪੰਜਾਬੀ ਕਰੀਉਲ” ਦਾ ਪਹਿਲਾ ਲੇਖਕ ਹੈ। ਇਹ ਇੱਕ ਵਧੀਆ ਗੱਲ-ਬਾਤ ਦਾ ਵਿਸ਼ਾ ਜਿਸਦੇ ਵਿੱਚ ਇਹ ਵੀ ਵਿਚਾਰਿਆ ਜਾਵੇ ਕੇ ਪੰਜਾਬੀ ਕਰੀਉਲ ਦੇ ਲੇਖਕਾਂ ਦੇ ਪਾਠਕ ਕੌਣ ਹੋਣਗੇ? ਜਿਵੇਂ ਤੁਸੀਂ ਕਿਹਾ ਕਿ ਪਹਿਲੀ ਪੀੜ੍ਹੀ ਦੇ ਆਵਾਸੀ ਇਸ ਤਰ੍ਹਾਂ ਦੀ ਪੰਜਾਬੀ ਪੜ੍ਹ ਕੇ ਰਾਜ਼ੀ ਨਹੀਂ (ਕੀ ਉਹਨਾਂ ਨੂੰ ਸਮਝੌਤਾ ਕਰਨਾ ਪਵੇਗਾ?) ਤੇ ਜਿਹੜੇ ਇਸ ਨੂੰ ਸਮਝਣ ਦੇ ਯੋਗ ਨੇ ਉਨ੍ਹਾਂ ਦਾ ਪੰਜਾਬੀ ਪੜ੍ਹਨ ਵਿੱਚ ਯੱਕਾ ਅੜ੍ਹਦਾ। ਅਸੀਂ ਪਰਵਾਸੀ ਪੰਜਾਬੀ ਸਾਹਿਤ ਪੱਖੋਂ ਬੜੇ ਗੁੰਝਲਦਾਰ ਮੋੜ ਤੇ ਆ ਖੜ੍ਹੇ ਹਾਂ… ਮੈਨੂੰ ਲੱਗਦਾ ਆਪਾਂ ਸਾਰੇ ਗਰੁੱਪ ਵਾਲਿਆਂ ਨੂੰ ਕਿਸੇ ਦਿਨ ਚਾਹ ਦੇ ਕੱਪ ਤੇ ਮਿਲ ਕੇ ਗੱਪ ਸੰਵਾਦ ਸਿਰਜਣ ਦੀ ਲੋੜ ਹੈ। ਜੇ ਕਿਸੇ ਨੂੰ ਚੰਗੀ ਚਾਹ ਵਾਲੀ ਦੁਕਾਨ ਦਾ ਪਤਾ ਹੋਵੇ ਤਾ ਮੈਂ ਅਰੇਂਜ ਕਰਨ ਲਈ ਤਿਆਰ ਹਾਂ। ਕੰਵਰ

So what do you think? Those from Panjab find our way of speaking weird and too  English, those from here understand it but are full of excuses not to learn to read and write. So who are people like me really writing for? Opinions

Future Gursikhs come to spread Dharam. 

Posted

Dass now kind of regrets not learning punjabi gurmukhi but luckily will make some time in the future for it hopefully in the new year upcoming. But yes its a important skill to have knowing how to read & write in Punjabi just as learning how to drive which is one example. 

Luckily for dass it was lucky that i had access to Roman English scriptures of gurbani that i managed to do paath from.

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...