Jump to content

ਬਰਤਾਨਵੀ ਪੰਜਾਬੀ ਨਾਵਲਕਾਰ: ਰੂਪ ਢਿੱਲੋਂ ਬਾਰੇ


Recommended Posts

ਕੁਝ ਟਿਪਣੀਆਂ

ਮਨ ‘ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ ਬਿਰਤਾਂਤ – ‘ਹੌਲ’ — ਅਮਨਪ੍ਰੀਤ ਸਿੰਘ ਮਾਨ
ਮਨ ‘ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ ਬਿਰਤਾਂਤ – ਹੌਲ ਸੁਪਨੇ ਹਰ ਵਾਰ ਕੋਈ ਭਰਮ ਨੀ ਹੁੰਦੇ, ਕਈ ਵਾਰ ਇਹ ਸੱਚ ਵੀ ਹੁੰਦੇ ਨੇ। ਵਾਰ ਵਾਰ ਆਉਣ ਵਾਲਾ ਸੁਪਨਾ ਮਨ ਦੀ ਆਵਾਜ਼ ਹੁੰਦਾ ਹੈ ਤੇ ਭਵਿੱਖ ਵਿੱਚ ਹੋਣ ਵਾਲੀ ਕਿਸੇ ਅਣਹੋਣੀ ਘਟਨਾ ਲਈ ਆਗਾਹ ਵੀ ਕਰਦਾ ਹੈ।
ਇੰਗਲੈਂਡ ਦਾ ਪਰਿਵਾਰ (ਪਤੀ ਪਤਨੀ ਆਪਣੇ ਪੰਜ ਬੱਚਿਆਂ ਸਮੇਤ) ਈਸਟਰ ਅਤੇ ਵਿਸਾਖੀ ਦੀਆਂ ਛੁੱਟੀਆਂ ਮਨਾਉਣ ਲਈ ਜਾਂਦਾ ਹੈ। ਉਹ ਇਕ ਕਾਟੇਜ ਜਿਸਦਾ ਨਾਂ ਇਸ਼ਕ ਪੇਚਾ ਬਾਗ਼ (ਆਈਵੀ ਓਰਚਡ) ਹੈ, ਕਿਰਾਏ ਤੇ ਲੈਂਦੇ ਹਨ। ਉਸ ਤੋਂ ਬਾਅਦ ਉਹਨਾਂ ਨਾਲ ਉਸ ਘਰ ਵਿੱਚ ਕੀ ਕੀ ਬੀਤਦਾ ਹੈ? ਤੇ ਇਹ ਕਿਉਂ ਵਾਪਰਦਾ ਹੈ? ਇਸਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ?
ਇਹ ਸਭ ਪੂਰਾ ਨਾਵਲ ਪੜ੍ਹਨ ਉਪਰੰਤ ਹੀ ਪਤਾ ਲੱਗਦਾ ਹੈ। ਹੁਣ ਗੱਲ ਜੇਕਰ ‘ਰੂਪ ਢਿੱਲੋਂ’ ਦੀ ਕੀਤੀ ਜਾਵੇ ਤਾਂ ਇਸ ਨਾਵਲ ‘ਹੌਲ’ ਤੋਂ ਪਹਿਲਾਂ ਉਹ ਸੱਤ ਨਾਵਲ ‘ਨੀਲਾ ਨੂਰ’, ‘ਬਾਥੇਲੋਨਾ: ਘਰ ਵਾਪਸੀ’, ‘ਓ’, ‘ਗੁੰਡਾ’, ‘ਸਮੁਰਾਈ’, ‘ਸਿੰਧਬਾਦ’ ਅਤੇ ‘ਚਿੱਟਾ ਤੇ ਕਾਲ਼ਾ’ ਅਤੇ ਇੱਕ ਕਹਾਣੀ ਸੰਗ੍ਰਹਿ (ਕਵਿਤਾ ਸਮੇਤ) ‘ਭਰਿੰਡ’ ਪੰਜਾਬੀ ਸਹਿਤ ਦੀ ਝੋਲੀ ਪਾ ਚੁੱਕਿਆ ਹੈ। ਉਹ ਅਕਸਰ ਕਹਿੰਦਾ ਹੈ ਕਿ ਮੇਰੇ ਨਾਵਲ ਆਮ ਪਾਠਕਾਂ ਲਈ ਨਹੀਂ ਪਰ ਮੈਂ ਉਸਦੀ ਇਸ ਦਲੀਲ ਨਾਲ ਸਹਿਮਤ ਨਹੀਂ ਕਿਉਂਕਿ ਰੂਪ ਢਿੱਲੋਂ ਨੂੰ ਪੜ੍ਹਦਿਆਂ ਮੇਰਾ ਕਦੇ ਵੀ ਮਨ ਨੀ ਭਰਦਾ, ਸਗੋਂ ਉਸਨੂੰ ਹੋਰ ਵੀ ਜਿਆਦਾ ਪੜ੍ਹਨ ਦੀ ਉਤਸੁਕਤਾ ਜਾਗ ਪੈਂਦੀ ਹੈ। ਉਹਨਾਂ ਦੀ ਲਿਖਣ ਦੀ ਸ਼ੈਲੀ, ਬੋਲੀ ਦਾ ਲਹਿਜ਼ਾ ਬੇਸ਼ੱਕ ਆਮ ਨਾਲੋਂ ਬਿਲਕੁੱਲ ਹੀ ਵੱਖਰਾ ਹੈ ਪਰ ਕੁਝ ਨਵਾਂ ਪੜ੍ਹਨ ਦੇ ਸ਼ੌਕੀਨਾਂ ਲਈ ਇਹ ਵੱਖਰਾ ਹੀ ਸਵਾਦ ਦਿੰਦਾ ਹੈ ਤੇ ਆਪਣਾ ਪ੍ਰਭਾਵ ਪਾਠਕ ਦੇ ਮਨ ਉੱਪਰ ਪੂਰੀ ਤਰ੍ਹਾਂ ਛੱਡਦਾ ਹੈ। ਰੂਪ ਆਪਣੇ ਨਾਵਲਾਂ ਵਿੱਚ ਨਵੇਂ ਨਵੇਂ ਤਰਜ਼ਬੇ ਕਰਦਾ ਹੈ।
ਇਹ ਨਾਵਲ ਵੀ ਉਸਦਾ ਇੱਕ ਵੱਖਰਾ ਤਜ਼ਰਬਾ ਹੈ। ਆਪਣੇ ਪਹਿਲੇ ਨਾਵਲਾਂ ਵਿੱਚ ਜਿੱਥੇ ਉਹ ਪਾਠਕਾਂ ਨੂੰ ਪੁਲਾੜ ਦੀ ਸੈਰ ਤੇ ਲੈ ਜਾਂਦਾ ਹੈ, ਦੁਨੀਆਂ ਦੀਆਂ ਵੱਖ ਵੱਖ ਸੱਭਿਅਤਾਵਾਂ ਨਾਲ ਰੂਬਰੂ ਕਰਵਾਉਂਦਾ ਹੈ ਅਤੇ ਖਣਿਜ ਦੀ ਖ਼ੋਜ ਲਈ ਧਰਤੀ ਦਾ ਸੀਨਾ ਚੀਰਕੇ ਪਾਤਾਲ ਵਿੱਚ ਇੱਕ ਮਰਡਰ ਮਿਸਟਰੀ ਲਿਖਦਾ ਹੈ ਤਾਂ ਇਸ ਨਾਵਲ ਵਿੱਚ ਉਹ ਮਨੁੱਖ ਦੇ ਸੁਪਨਿਆਂ ਅੰਦਰ ਝਾਤੀ ਮਾਰਦਾ ਹੈ। ਕੋਈ ਵੀ ਸੀਮਾ ਉਸਨੂੰ ਰੋਕ ਨੀ ਸਕਦੀ। ਉਹ ਕਿਸੇ ਵੀ ਸੀਮਾ ਦੇ ਬਾਹਰ ਜਾਕੇ ਲਿਖਣ ਦਾ ਹੌਸਲਾ ਰੱਖਦਾ ਹੈ। ਹਾਂ ਉਸਨੂੰ ਸਮਝਣ ਲਈ ਪਾਠਕ ਨੂੰ ਉਸਦੇ ਨਾਲ਼ ਤੁਰਨਾ ਪਵੇਗਾ। ਇਸ ਨਾਵਲ ਵਿੱਚ ਵੀ ਜਦੋਂ ਉਹ ਇਸ਼ਕ ਪੇਚਾ ਬਾਗ਼ ਦੀਆਂ ਤਸਵੀਰਾਂ, ਪੇਂਟਿੰਗਾਂ ਤੇ ਚਿੱਤਰਾਂ ਨੂੰ ਆਪਣੇ ਸ਼ਬਦਾਂ ਦੀ ਬਿਆਨਗੀ ਰਾਹੀਂ ਕਾਗ਼ਜ਼ ਤੇ ਉਤਰਦਾ ਹੈ ਤਾਂ ਪੜ੍ਹਣ ਵੇਲੇ ਪਾਠਕ ਨੂੰ ਵੀ ਉਹਨਾਂ ਤਸਵੀਰਾਂ ਤੇ ਚਿੱਤਰਾਂ ਨੂੰ ਆਪਣੇ ਜਿਹਨ ਵਿੱਚ ਪੂਰੀ ਤਰ੍ਹਾਂ ਉਤਾਰਨਾ ਪਵੇਗਾ, ਤਾਂਹੀ ਪਾਠਕ ਦੇ ਮਨ ਵਿੱਚ ਉਹ ਹੌਲ਼ ਉਪਜੇਗਾ, ਜਿਸਨੂੰ ਰੂਪ ਪੈਦਾ ਕਰਦਾ ਹੈ। 181ਤਾਹੀਂ ਇਸ ਨਾਵਲ ਨੂੰ ਪੜ੍ਹਨ ਦਾ ਪੂਰਾ ਸਵਾਦ ਆਵੇਗਾ। ਮਨ ਅੰਦਰਲਾ ਡਰ ਹੀ ਇਸ ਨਾਵਲ ਦਾ ਅਸਲ ਆਨੰਦ ਹੈ। ਬਾਕੀ ਆਪਣੇ ਸੁਪਨਿਆ ਤੋਂ ਸਾਵਧਾਨ ਰਹੋ, ਨਹੀਂ ਤਾਂ ਰਾਤ ਨੂੰ ਕਦੇ ਵੀ ਤੁਹਾਡੇ ਫ਼ੋਨ ਦੀ ਘੰਟੀ ਖੜਕ ਸਕਦੀ ਹੈ ਤੇ ਉਹ ਅਵਾਜ਼ ਤੁਹਾਨੂੰ ਇਕੋ ਗੱਲ ਕਹੇਗੀ – ਮੈਂ ਤੁਹਾਡੇ ਨਾਲ਼ ਰੱਬ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਭੁੱਲਕੇ ਵੀ ਉਹਨੂੰ ਇਹ ਜਵਾਬ ਨਾ ਦੇਣਾ – ਇਹ ਕੀ ਪਾਗ਼ਲਪਣ ਹੈ? ਨਹੀਂ ਤਾਂ ਅੱਗੋਂ ਆਵਾਜ਼ ਆਵੇਗੀ – ਪਾਗ਼ਲਪਣ ਨਹੀਂ ਹੈ। ਪਾਪੀ ਸਾਰੇ ਨਰਕ ਜਾਂਦੇ..-
***
ਅਮਨਪ੍ਰੀਤ ਸਿੰਘ ਮਾਨ
+91 9915263614
 
ਰੂਪ ਢਿੱਲੋਂ ਦਰਅਸਲ ਪੰਜਾਬੀ ਲੇਖਕ ਨਹੀਂ ਹੈ ਪਰ ਬਰਤਾਨਵੀ ਲੇਖਕ ਹੈ। ਉਸ ਦਾ ਜਨਮ, ਉਸ ਦਾ ਪਾਲ਼ਣਾ ਅਤੇ ਉਸ ਦੀ ਪੜ੍ਹਾਈ ਸਭ ਇੰਗਲੈਂਡ ਸਨ। ਪਰ ਘਰ ਆ ਕੇ ਮਾਂ-ਪਿਓ ਨਾਲ਼ ਆਪਣੀ ਸਾਰੀ ਪੀੜ੍ਹੀ ਵਾਂਗਰ ਪੰਜਾਬੀ ਬੌਲਦਾ ਸੀ। ਪਰ ਇਹ ਠੇਠ ਪੰਜਾਬੀ ਨਹੀਂ ਸੀ ਪਰ ਪਰਵਾਸੀਆਂ ਦੀ ਉਪਬੋਲੀ ਜਿਸ ਉੱਤੇ ਆਲ਼ੇ ਦੁਆਲ਼ੇ ਦੀ ਅੰਗ੍ਰੇਜ਼ੀ ਦਾ ਖ਼ਾਸ ਅਸਰ ਪਿਆ ਹੈ। ਹੋਰ ਸਾਰੇ ਰੂਪ ਵਰਗੇ ਵਧ ਤੋਂ ਵਧ ਪੰਜਾਬੀ ਬੋਲ਼ ਲੈਂਦੇ ਨੇ। ਕੁਝ ਪੰਜਾਬ ਹਰੇਕ ਸਾਲ਼ ਗੇੜਾ ਵੀ ਮਾਰਦੇ ਕਰਕੇ ਚੰਗੀ ਪੰਜਾਬੀ ਜਾਣਦੇ ਹਨ, ਕੁਝ ਪੰਜਾਬੀ ਸਕੂਲਾਂ ਵਿੱਚ ਪੈਂਤੀ ਵੀ ਸਿਖ ਗਏ। ਰੂਪ ਇਨ੍ਹਾਂ ਵਿੱਚੋਂ ਨਹੀਂ ਹੈ। ਉਸ ਨੇ ਆਪ ਨੂੰ ਪੰਜਾਬੀ ਪੜ੍ਹਣੀ ਲਿਖਣੀ ਸਿਖਾਈ ਹੈ ਅਤੇ ਸਿਰਫ਼ ਚਾਰ ਗੇੜੇ ਪੰਜਾਬ ਵੱਲ ਅੱਜ ਤੱਕ ਮਾਰੇ ਹਨ। ਫੇਰ ਵੀ ਉਸ ਨੇ ਪੰਜਾਬੀ ਵਿੱਚ ਲਿਖਣਾ ਚੁਣਿਆ ਹੈ।
ਰੂਪ ਨੇ ਵੀ ਸਾਡੇ ਵਾਂਗਰ ਅਮਰੀਤਾ ਪ੍ਰੀਤਮ ਪੜ੍ਹੀ ਹੈ ਅਤੇ ਜਸਵੰਤ ਕੰਵਲ ਵਰਗੇ ਲਿਖਾਰੀਆਂ ਨੂੰ ਵੀ। ਪਰ ਸੱਚ ਹੈ ਉਸ ਨੇ ਜ਼ਿਆਦਾ ਤਾਂ ਪੱਛਮ ਦੇ ਅੰਗ੍ਰੇਜ਼ੀ ਲੇਖਕ ਅਤੇ ਹੋਰ ਬਾਹਰਲੇ ਦੇਸਾਂ ਦੇ ਉਲਥੇ ਲਿਖਾਰੀ ਪੜ੍ਹੇ ਹਨ। ਇਨ੍ਹਾਂ ਦੀ ਸ਼ੈਲੀ ਦਾ ਅਸਰ ਉਸ ਦੇ ਵਾਕ ਬਣਤਰ ਤੇ ਸਾਫ਼ ਨਜ਼ਰ ਆਉਂਦਾ ਜਿਸ ਕਰਕੇ ਕਿਸੇ ਕਿਸੇ ਨੂੰ ਉਸ ਦੇ ਵਾਕ ਅੜਕਾ ਲਗਣੇ ਅਤੇ ਕਿਸੇ ਕਿਸੇ ਨੂੰ ਦਿਲ ਪਜ਼ੀਰ। ਇਹ ਹੀ ਉਸ ਦੀ ਖ਼ਾਸੀਅਤ ਹੈ ਅਤੇ ਤਾਂ ਹੀ ਉਸ ਨੇ ਪੰਜਾਬੀ ਵਿੱਚ ਨਵੇਂ ਰੰਗ ਲਿਆਂਦੇ ਹਨ ਜਿਸ ਨਾਲ਼ ਪੰਜਾਬੀ ਦਾ ਖ਼ਜ਼ਾਨਾ ਹੋਰ ਅਮੀਰ ਹੋ ਚੁੱਕਿਆ ਹੈ।
ਸ਼ਾਇਦ ਇਸ ਸਦੀ ਦਾ ਪਹਿਲਾਂ ਮਹਾ-ਪੰਜਾਬੀ ਉਸ ਨੇ ਲਿਖਿਆ ਹੈ, ਚਿੱਟਾ ਤੇ ਕਾਲ਼ਾ। ਉਸ ਦੇ ਦੋ ਆਉਣ ਵਾਲ਼ੇ ਨਾਵਲ ਹਨ, ਨਾਗਾਂ ਦੀ ਖੇਡ ਅਤੇ ਰਾਂਝਾ। ਉਸ ਦਾ ਨਾਵਲ ਸਿੰਧਬਾਦ ਬਾਹਰਲੇ ਮੁਲਕਾਂ ਵਿੱਚ ਪ੍ਰਾਸ਼ਿਤ ਹੋ ਚੁੱਕਾ ਅਤੇ ਪਹਿਲੀ ਵਾਰ ਪੰਜਾਬ ਵਿੱਚ ਏਸ ਸਾਲ ਦੇ ਅੰਤ ਵਿੱਚ ਛਾਪੇਗਾ। ਇਨ੍ਹਾਂ ਤੋਂ ਇਲਾਵਾਂ ਹੁਣ ਤੱਕ ਪੰਜਾਬ ਵਿੱਚ, ਭਰਿੰਡ ( ਕਹਾਣੀਆਂ), ਓ ( ਨਾਵਲ), ਗੁੰਡਾ, ਸਮੁਰਾਈ ਅਤੇ ਹੌਲ ਆ ਚੁੱਕੇ ਹਨ। ਬਰਤਾਨੀਆ ’ਚ ਉਸ ਦਾ ਪਹਿਲਾਂ ਨਾਵਲ ਨੀਲਾ ਨੂਰ ਵੀ ਛਾਪ ਚੁੱਕਾ।
ਕੁਝ ਰਸਾਲਿਆਂ ਅਤੇ ਅਖਬਾਰਾਂ ਵਿੱਚ ਉਸ ਦੀਆਂ ਲਿਖਤਾਂ ਉੱਤੇ ਰੀਵਿਊ ਵੀ ਆ ਹੱਟੇ ਹਨ, ਪਰ ਜ਼ਿਆਦਾ ਵਾਰੀ ਇੰਟਰਨੈੱਟ ਉੱਤੇ ਹੁੰਦੇ ਨੇ। ਅਕਸਰ ਹੁਣ ਤਾਂ ਕੰਪਿਊਟਰ ਯੋਗ ਹੈ। ਅਤੇ ਏਸ ਯੋਗ ਦਾ ਅਸਰ ਰੂਪ ਦੀਆਂ ਲਿਖਤਾਂ ਉੱਤੇ ਸਾਫ਼ ਦਿੱਸਦਾ ਹੈ। ਅੱਜ ਕੱਲ੍ਹ ਛਾਪੀਆਂ ਹੋਈਆਂ ਕਿਤਾਬਾਂ ਦਾ ਸਮੁੰਦਰ ਹੈ ਅਤੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿਹੜੀ ਕਿਤਾਬ ਚੰਗੀ ਹੈ ਅਤੇ ਕਿਹੜੀ ਮਾੜੀ। ਹੋ ਸਕਦਾ ਯੁਵਾ ਪੀੜ੍ਹੀ ਵਾਸਤੇ ਰੂਪ ਵਰਗੇ ਲੇਖਕ ਹੀ ਏਸ ਸਮੁੰਦਰੋਂ ਵਿੱਚੋਂ ਕੁਝ ਨਵਾਂ ਦੇ ਸਕਦੇ ਹਨ।
ਸਮੁਰਾਈ ਨਾਵਲ ----ਗ੍ਰੇਸ਼ੀਅਸ ਬੁੱਕਜ਼ ----91 98156 16558
ਓ ----ਲੋਕਗੀਤ ----91 98150 00873
ਗੁੰਡਾ ----ਲੋਕਗੀਤ ----91 98150 00873
ਭਰਿੰਡ ---- ਲਾਹੋਰ ਬੁੱਕਸ਼ਾਪ ----91 98147 32198
ਚਿੱਟਾ ਤੇ ਕਾਲ਼ਾ ----ਐਵਿਸ----91 98732 37223
ਸਿੰਧਬਾਦ ----ਚੇਤਨਾ----91 98152 98459
ਹੌਲ਼ ----ਕੈਲੀਬਰ----91 98154 48958

image.jpeg.1bf5f9f43d0654fcbe816951beb0678f.jpeg

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
×
×
  • Create New...